ਖੇਤੀਬਾੜੀ ਟ੍ਰੇਨਿੰਗ ਪ੍ਰੋਗਰਾਮ ਅਧੀਨ ਖਾਲਸਾ ਕਾਲਜ ਮਾਹਿਲਪੁਰ ਦੀ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਇੰਟਰਨਸ਼ਿਪ ਪ੍ਰੋਗਰਾਮ ਲਾਇਆ
ਮਾਹਿਲਪੁਰ, 9 ਅਪਰੈਲ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬੀਐਸਸੀ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਜੀ ਵੀ ਔਰਗੈਨਿਕ (ਹੁਸ਼ਿਆਰਪੁਰ) ਦੇ ਸਹਿਯੋਗ ਨਾਲ ਖੇਤੀਬਾੜੀ ਸਿਖਲਾਈ ਪ੍ਰੋਗਰਾਮ ਅਧੀਨ ਇੱਕ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਜਿਲੇ ਦੇ ਵੱਖ ਵੱਖ ਔਰਗੈਨਿਕਸ ਫਾਰਮਾਂ ਅਤੇ ਔਰਗੈਨਿਕ ਖੇਤੀ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਦੇ ਖੇਤੀ ਫਾਰਮਾਂ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਘੱਟ ਤੋਂ ਘੱਟ ਲਾਗਤਾਂ ਨਾਲ ਔਰਗੈਨਿਕ ਖੇਤੀ ਦੁਆਰਾ ਵੱਧ ਤੋਂ ਵੱਧ ਲਾਭ ਹਾਸਲ ਕਰਨ ਸਬੰਧੀ ਜਾਣਕਾਰੀ ਲਈ।

ਇਸ ਮੌਕੇ ਵਿਦਿਆਰਥੀਆਂ ਨੇ ਪਿੰਡ ਹਰੀਪੁਰ (ਹੁਸ਼ਿਆਰਪੁਰ) ਵਿੱਚ ਸਥਿਤ ਜੀ ਵੀ ਔਰਗੈਨਿਕਸ ਦੁਆਰਾ ਤਿਆਰ ਗੰਡੋਆ ਖਾਦ ਅਤੇ ਇਸ ਦੀ ਢੁਕਵੀਂ ਵਰਤੋਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮੈਨੇਜਰ ਅਤੇ ਇੰਜੀਨੀਅਰ ਸ੍ਰੀ ਪਰੂਥੀ ਅਤੇ ਟੀਮ ਮੈਂਬਰ ਦੇਵਪਾਲ ਨੇ ਬਰਮੀ ਕੰਪੋਸਟ ਖਾਦ ਅਤੇ ਇਸਦੇ ਲਾਭਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰਪਤੀ ਐਵਾਰਡ ਜੇਤੂ ਸੁਰਜੀਤ ਸਿੰਘ ਵੱਲੋਂ ਆਰਗੈਨਿਕ ਖੇਤੀ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਜਾਣਕਾਰੀ ਲਈ।
ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਚੀਮਾ ਡੈਰੀ ਫਾਰਮ (ਡੱਲੇਵਾਲ) ਵਿੱਚ ਪਸ਼ੂ ਪਾਲਣ ਧੰਦੇ ਸਮੇਤ ਤੁਪਕਾ ਸਿੰਚਾਈ ਦੁਆਰਾ ਵੱਖ-ਵੱਖ ਫਸਲਾਂ ਦੀ ਕਾਸ਼ਤਕਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪ੍ਰੋਗਰਾਮ ਦੌਰਾਨ ਉਨਾਂ ਰੋਡ (ਹੁਸ਼ਿਆਰਪੁਰ) ਵਿਖੇ ਸੈਨੀ ਡਰੈਗਨ ਫਰੂਟ ਦੇ ਸੰਚਾਲਕਾਂ ਵੱਲੋਂ ਫਲਾਂ ਦੀ ਕਾਸ਼ਤ ਅਤੇ ਡਰੈਗਨ ਫਰੂਟ ਦੇ ਮੰਡੀਕਰਨ ਅਤੇ ਫਲਾਂ ਦੀ ਵਿਭਿੰਨਤਾ ਬਾਰੇ ਵੀ ਦੱਸਿਆ।
ਇਸ ਮੌਕੇ ਵਿਭਾਗ ਦੇ ਮੁੱਖੀ ਡਾ ਪ੍ਰਤਿਭਾ ਚੌਹਾਨ ਨੇ ਦੱਸਿਆ ਕਿ ਵਿਦਿਆਰਥੀ ਨੇ ਖੇਤੀ ਸੰਦਾਂ ਦੀ ਢੁੱਕਵੀਂ ਵਰਤੋਂ ਅਤੇ ਕੰਢੀ ਇਲਾਕੇ ਵਿੱਚ ਹਰਬਲ ਖੋਜ ਕੇਂਦਰ ਅਤੇ ਸੁਸਾਇਟੀ ਦੁਆਰਾ ਔਰਤਾਂ ਦੇ ਸਸ਼ਕਤੀਕਰਨ ਨਾਲ ਸੰਬੰਧਿਤ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਕਿ ਰਵਾਇਤੀ ਫਸਲਾਂ ਵਿੱਚੋਂ ਨਿਕਲ ਕੇ ਤੇਲ ਬੀਜਾਂ, ਫਲਾਂ ਅਤੇ ਹੋਰ ਵਿਭਿੰਨਤਾਵਾਂ ਵਾਲੇ ਖੇਤੀ ਅਰਥਚਾਰੇ ਵੱਲ ਕਦਮ ਉਠਾ ਕੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਆਂ ਲੀਹਾਂ ਤੇ ਲਿਜਾਇਆ ਜਾ ਸਕੇ।