ਡਿਸਏਵਲਡ ਸੋਸਾਇਟੀ ਵੱਲੋਂ ਦਿਵਿਆਅੰਗ ਵਿਅਕਤੀਆਂ ਨੂੰ ਸਮਾਨ ਦੀ ਵੰਡ!

ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅੱਜ ਇਸ ਦੇ ਤਹਿਤ ਸੋਸਾਇਟੀ ਵੱਲੋਂ ਜਰੂਰਤਮੰਦ ਦਿਵੀਆਂਗ ਵਿਅਕਤੀਆਂ ਨੂੰ ਜਰੂਰਤ ਦਾ ਸਮਾਨ ਭੇਂਟ ਕੀਤਾ ਗਿਆ

ਹੁਸ਼ਿਆਰਪੁਰ- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਪਿਛਲੇ ਲੰਬੇ ਸਮੇਂ ਤੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅੱਜ ਇਸ ਦੇ ਤਹਿਤ ਸੋਸਾਇਟੀ ਵੱਲੋਂ ਜਰੂਰਤਮੰਦ ਦਿਵੀਆਂਗ ਵਿਅਕਤੀਆਂ ਨੂੰ ਜਰੂਰਤ ਦਾ ਸਮਾਨ ਭੇਂਟ ਕੀਤਾ ਗਿਆ 
 ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਗੜਸ਼ੰਕਰ ਤਹਿਸੀਲ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਹੜਾ ਜਰੂਰਤ ਦਾ ਸਮਾਨ ਦਿਵਿਆਂਗ ਲੋਕਾਂ ਨੂੰ ਦਿੱਤਾ ਗਿਆ ਹੈ ਇਹ ਸਮਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੱਲੋਂ ਉਪਲਬਧ ਕਰਾਇਆ ਗਿਆ ਸੀ ਸੁਸਾਇਟੀ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਪਹਿਚਾਣ ਕਰਕੇ  ਇਹ ਸਮਾਨ ਦਿ ਵੰਡ ਕੀਤੀ ਗਈ ਹੈ 
 ਹਲਕਾ ਗੜ੍ਹਸ਼ੰਕਰ ਦੇ ਦਿਵਿਆਂਗ ਲਾਭ ਪਾਤਰਿਆਂ ਵਿੱਚ ਸਾਗਰ.ਗੜ੍ਹਸ਼ੰਕਰ ਤੋਂ 
ਦੇਵਰਾਜ ਤੇ ਰਾਣੋ ਪਿੰਡ ਬਡੇਸਰੋਂ 
ਗਿਆਨ ਚੰਦ.ਗੁਰਮੀਤ ਕੌਰ.ਜਗਨ ਨਾਥ. ਬਿੱਟੂ.ਗੁੱਡੂਰਾਮ ਤੇ ਅਮਨਦੀਪ ਕੌਰ ਪਿੰਡ ਚੱਕ ਫੱਲੂ ਤੋਂ 
ਜੋਗੀ ਰਾਮ .ਹਰਿਰਾਮ ਅਤੇ ਜਗਨ ਨਾਥ ਪਿੰਡ ਬੀੜਾਂ ਨੂੰ  ਵੀਲਚੇਅਰ.ਵਿਸਾਖੀਆਂ ਬੋਕਰ.ਵਾਕਿੰਗ ਸਟਿਕ ਤੇ ਹੋਰ ਸਮਾਨ ਭੇਂਟ ਕੀਤਾ ਗਿਆ!
 ਸੰਦੀਪ ਸ਼ਰਮਾ ਨੇ ਦੱਸਿਆ ਕਿ ਅਜਿਹੇ ਕੈਂਪ ਸਾਰੇ ਜ਼ਿਲ੍ਹੇ ਵਿੱਚ ਸਮੇਂ-ਸਮੇਂ ਤੇ ਲਗਾਏ ਜਾਂਦੇ ਹਨ ਤੇ ਦਿਵਿਆਂਗ ਵਿਅਕਤੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਨੂੰ ਹੱਲ ਕਰਾਉਣ ਲਈ ਫੁਲਕਾਰੇ ਦਰਬਾਰੇ ਵੀ ਪਹੁੰਚ ਕੀਤੀ ਜਾਂਦੀ ਹੈ ਓਹਨਾ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਰੋੜੀ ਦਾ ਧੰਨਵਾਦ ਕੀਤਾ ਹੈ!