*ਅਧਿਆਪਕ ਸਾਥੀ ਰੁਪਿੰਦਰ ਨਾਗਰਾ ਦੀ ਬੇਵਕਤੀ ਮੌਤ 'ਤੇ ਸ਼ੋਕ ਦਾ ਪ੍ਰਗਟਾਵਾ*
ਗੜਸ਼ੰਕਰ,1ਜਨਵਰੀ- ਗੜਸ਼ੰਕਰ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਅਧਿਆਪਕ ਸਾਥੀ ਰੁਪਿੰਦਰ ਨਾਗਰਾ ਦੇ ਅੱਜ ਸਵੇਰੇ ਬੇਵਕਤੀ ਅਕਾਲ ਚਲਾਣੇ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ। ਇਸ ਵਾਰੇ ਜਾਣਕਾਰੀ ਜਾਣਕਾਰੀ ਦਿੰਦਿਆਂ ਮੁਕੇਸ਼ ਕੁਮਾਰ ਅਤੇ ਪਵਨ ਕੁਮਾਰ ਬੀ ਐਨ ਓ ਕੋਟ ਫਤੂਹੀ ਨੇ ਦੱਸਿਆ ਕਿ ਰੁਪਿੰਦਰ ਸਿੰਘ ਨਾਗਰਾ ਇਸ ਵਕਤ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਲੱਧਾ ਸਿੰਘ ਵਿਖੇ ਬਤੌਰ ਮੁੱਖ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਨ, ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਾਥੀ ਜੀ ਵਿਛੋੜਾ ਦੇ ਗਏ।

ਇਸ ਸਮੇਂ ਸ਼ੋਕ ਪ੍ਰਗਟਾਵੇ 'ਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਸੁਖਦੇਵ ਡਾਨਸੀਵਾਲ, ਜਰਨੈਲ ਸਿੰਘ ,ਵਿਨੇ ਕੁਮਾਰ, ਪਰਦੀਪ ਸਿੰਘ, ਜਗਦੀਪ ਸਿੰਘ, ਸੰਦੀਪ ਕੁਮਾਰ, ਅਜਮੇਰ ਸਿੰਘ, ਸੰਜੀਵ ਕੁਮਾਰ, ਕਰਨੈਲ ਸਿੰਘ ਮਾਹਿਲਪੁਰ, ਅਜੇ ਕੁਮਾਰ ਪਚਨੰਗਲ, ਸ਼ਿਗਾਰਾ ਸਿੰਘ ਤੇ ਸੱਤਪਾਲ ਕਲੇਰ, ਡੈਮੋਕਰੇਟਿਕ ਪੈਨਸ਼ਨਰ ਫਰੰਟ ਦੇ ਆਗੂਆਂ ਬਲਵੀਰ ਖਾਨਪੁਰੀ, ਹੰਸ ਰਾਜ ਗੜਸ਼ੰਕਰ, ਅਮਰਜੀਤ ਬੰਗੜ, ਗੁਰਮੇਲ ਸਿੰਘ, ਜੀਵਨ ਜਾਗ੍ਰਿਤੀ ਮੰਚ ਦੇ ਪ੍ਰੋਫੈਸਰ ਡਾ. ਬਿੱਕਰ ਸਿੰਘ, ਪਿਤੰਬਰ ਲਾਲ ਸੂਦ, ਦੁਆਬਾ ਸਾਹਿਤ ਸਭਾ ਦੇ ਪਵਨ ਭੰਮੀਆਂ ਤੇ ਸੰਤੋਖ ਸਿੰਘ ਵੀਰ ਜੀ ਆਦਿ ਨੇ ਰੁਪਿੰਦਰ ਨਾਗਰਾ ਦੇ ਬੇਵਕਤ ਤੁਰ ਜਾਣ ਤੇ ਪਰਿਵਾਰ ਦੇ ਨਾਲ ਨਾਲ ਅਧਿਆਪਕ ਲਹਿਰ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ। ਉਹਨਾਂ ਦੱਸਿਆ ਕਿ ਸਾਥੀ ਰੁਪਿੰਦਰ ਨਾਗਰਾ ਜੀ ਦਾ ਅੰਤਿਮ ਸਸਕਾਰ ਉਹਨਾਂ ਦੇ ਪੁੱਤਰ ਦੇ ਵਿਦੇਸ਼ ਤੋਂ ਆਣ ਤੇ ਕੀਤਾ ਜਾਵੇਗਾ।