ਪੰਜਾਬ ਵਿੱਚ ਸਕੂਲ ਇੰਚਾਰਜ ਦੀ ਮੁਅਤਲੀ ਅਤੇ ਸਿੱਖਿਆ ਸੰਬੰਧੀ ਮੁੱਦਿਆਂ 'ਤੇ ਗਹਿਰੀ ਚਰਚਾ
ਸਿੱਖਿਆ ਦਾ ਮੂਲ ਮਨੋਰਥ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਜੀਵਨ-ਜਾਚ ਸਿਖਾਉਣਾ ਹੈ। ਪੰਜਾਬ ਵਿੱਚ ਗੁਰਬਾਣੀ ਸਿਧਾਂਤ ਦੇ ਅੰਤਰਗਤ ਕਿਰਤ ਪੰਜਾਬੀਆਂ ਦੇ ਜੀਵਨ ਦਾ ਅਟੁੱਟ ਅੰਗ ਹੈ। ਸਕੂਲ ਵਿਦਿਆਰਥੀਆਂ ਨੂੰ ਜੀਵਨ-ਜਾਚ ਵਿੱਚ ਪਰਪੱਕ ਕਰਨ ਦੀ ਹੀ ਇਕਾਈ ਹੈ। ਪਿਛਲੇ ਇੱਕ ਅਰਸੇ ਤੋਂ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੂੰ ਵਿਵਹਾਰਿਕ ਜ਼ਿੰਦਗੀ ਨਾਲੋਂ ਤੋੜ ਕੇ ਸਿਧਾਂਤਿਕ ਗਿਆਨ ਤੱਕ ਸੀਮਤ ਕੀਤਾ ਜਾ ਰਿਹਾ ਹੈ। ਸਕੂਲ ਵਿੱਚ ਵੋਕੇਸ਼ਨਲ ਸਿੱਖਿਆ, ਐੱਨ. ਐੱਸ. ਐੱਸ., ਐੱਨ ਸੀ ਸੀ, ਖੇਤੀਬਾੜੀ ਤੇ ਬਾਗਬਾਨੀ, ਸਿਲਾਈ, ਫ਼ੂਡ ਮੇਕਿੰਗ ਤੇ ਪ੍ਰਿਜ਼ਰਵੇਸ਼ਨ ਅਤੇ ਸਮਾਜ ਸੰਪਰਕ ਪ੍ਰੋਗਰਾਮ ਸਕੂਲ ਸਿੱਖਿਆ ਦਾ ਅਨਿਖੜਵਾ ਅੰਗ ਹਨ।

ਪਿਛਲੇ ਦਿਨੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਕੂਲ ਆਫ਼ ਐਮੀਨੈਂਸ ਵਿੱਚ'ਸਿੱਖਿਆ ਕ੍ਰਾਂਤੀ' ਦੇ ਪ੍ਰੋਗਰਾਮ ਤਹਿਤ ਬਿਜਨੇਸ ਬਲਾਸਟਰ ਦੇ ਨਾਲ਼ ਜੁੜੇ ਵਿਦਿਆਰਥੀਆਂ ਵੱਲੋਂ ਖਾਣਾ ਵਰਤਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਉਥੋਂ ਦੇ ਸਕੂਲ ਇੰਚਾਰਜ ਨੂੰ ਮੁਅਤਲ ਕਰ ਦਿੱਤਾ ਗਿਆ।ਇਸ ਸੰਬੰਧ ਵਿੱਚ ਸਕੂਲ ਦੇ ਇੰਚਾਰਜ ਤੇ ਪੀੜਤ ਸ੍ਰੀ ਗੁਰਪ੍ਰਤਾਪ ਸਿੰਘ ਦੱਸਿਆ ਕਿ ਸਕੂਲ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਗਮ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਸ੍ਰ ਹਰਜੀਤ ਸਿੰਘ ਸੰਧੂ, ਚੈਅਰਮੈਨ ਮਾਰਕਿਟ ਕਮੇਟੀ, ਨੌਸ਼ਹਿਰਾ ਪਨੂੰਆਂ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ।
ਸਾਰਾ ਸਮਾਗਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚਾੜ੍ਹਿਆ ਗਿਆ ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਪਾਰ ਵੱਲ ਰੁਚਿਤ ਕਰਦੀ ਮੁਹਿੰਮ ਬਿਜਨੇਸ ਬਲਾਸਟਰ ਤਹਿਤ ਸਟਾਲ ਲਗਾਏ ਗਏ ਸਨ ਜਿਨ੍ਹਾਂ ਵਿੱਚ ਵਿਦਿਆਰਥੀ ਕੰਮ ਕਰ ਰਹੇ ਸਨ।ਇਸ ਸੰਬੰਧ ਵਿੱਚਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਖਾਉਣ ਦੀ ਮੰਸ਼ਾ ਨਾਲ਼ ਕੀਤੇ ਕਾਰਜਾਂ ਨੂੰ ਬਾਲ ਮਜ਼ਦੂਰੀ ਨਾਲ਼ ਜੋੜਣਾ ਮੰਦਭਾਗਾ ਹੈ। ਵਿਭਾਗ ਵੱਲੋਂ ਸੰਬੰਧਿਤ ਲੈਕਚਰਾਰ ਇੰਚਾਰਜ ਦਾ ਪੱਖ ਜਾਣੇ ਬਿਨਾਂ ਕਾਰਵਾਈ ਕਰਨਾ ਕਦਾਚਿਤ ਵੀ ਜਾਇਜ ਨਹੀਂ ਹੈ।
ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਭਲਾਈਆਣਾ ਰਾਹੀਂ ਮੰਤਰੀ ਜੀ ਨਾਲ਼ ਸੰਪਰਕ ਕੀਤਾ ਗਿਆ ਤਾਂ ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ ਸ੍ਰੀ ਗੁਰਪ੍ਰਤਾਪ ਸਿੰਘ ਨੂੰ ਅੱਜ ਨਿੱਜੀ ਰੂਪ ਵਿੱਚ ਸੁਣਵਾਈ ਲਈ ਬੁਲਾ ਲਿਆ ਗਿਆ ਹੈ।ਇਸ ਸੰਬੰਧ ਵਿੱਚ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ 'ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਅਖਵਾਉਂਦੀ' ਭਾਵ ਕਿ ਸਕੂਲ ਵਿਦਿਆਰਥੀਆਂ ਦੇ, ਵਿਦਿਆਰਥੀਆਂ ਲਈ ਹਨ ਇਸ ਲਈ ਸਕੂਲ ਦੀ ਸਾਂਭ ਸੰਭਾਲ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜਿਸ ਨਾਲ਼ ਉਹਨਾਂ ਵਿੱਚ ਸਕੂਲ ਪ੍ਰਤੀ ਅਪਣੱਤ ਦੀ ਭਾਵਨਾ ਪੈਦਾ ਹੁੰਦੀ ਹੈ।
ਉਹਨਾਂ ਨੇ ਵਿਦਿਆਰਥੀਆਂ ਨੂੰ ਮਜ਼ਦੂਰ ਕਹਿਣ ਵਾਲੇ ਦਕੀਆਨੂਸੀ ਬਿਰਤੀ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਸਕੂਲ ਦੇ ਅਸਲ ਮਾਲਕ ਵਿਦਿਆਰਥੀਆਂ ਨੂੰ ਮਜ਼ਦੂਰ ਕਹਿਣ ਤੋਂ ਗੁਰੇਜ਼ ਕੀਤਾ ਜਾਵੇ।ਇਸ ਸਮੇਂ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਕਿ ਸ੍ਰੀ ਗੁਰਪ੍ਰਤਾਪ ਸਿੰਘ ਨੂੰ ਤਰੁੰਤ ਪ੍ਰਭਾਵ ਨਾਲ਼ ਬਹਾਲ ਕੀਤਾ ਜਾਵੇ ਅਤੇ ਅਜਿਹੇ ਕਿਸੇ ਵੀ ਮਸਲੇ ਤੇ ਕਾਰਵਾਈ ਕਰਨ ਤੋਂ ਪਹਿਲਾ ਤੱਥਾਂ ਨੂੰ ਜਾਚ ਲਿਆ ਜਾਵੇ ਅਤੇ ਕੱਥਿਤ ਵਿਅਕਤੀ ਦਾ ਪੱਖ ਜ਼ਰੂਰ ਸੁਣਿਆ ਜਾਵੇ।