ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅੱਜ, ਭੋਗ 25 ਨੂੰ

ਪਟਿਆਲਾ, 22 ਅਕਤੂਬਰ - ਪਟਿਆਲਾ ਰੇਲਵੇ ਵਰਕਸ਼ਾਪ (ਪੀ ਐੱਲ ਡਬਲਿਊ) ਦੀ ਸਮੂਹ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਹਰ ਸਾਲ ਕਰਵਾਏ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਭਲਕੇ ਸਵੇਰੇ 9 ਵਜੇ ਪੀ ਐੱਲ ਡਬਲਿਊ ( ਰੇਲਵੇ ਵਰਕਸ਼ਾਪ) ਵਿਖੇ ਹੋਵੇਗੀ, ਜਿਸਦਾ ਭੋਗ 25 ਅਕਤੂਬਰ (ਸ਼ੁਕਰਵਾਰ) ਨੂੰ ਸਵੇਰੇ 8.00 ਵਜੇ ਪਾਇਆ ਜਾਵੇਗਾ।

ਇਸ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿਚ ਪੀ ਐੱਲ ਡਬਲਿਊ ਦੀ ਇਸਤਰੀ ਸਤਿਸੰਗ ਸਭਾ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਪੀ ਐੱਲ ਡਬਲਿਊ, ਭਾਈ ਪ੍ਰਿੰਸਪਾਲ ਸਿੰਘ ਜੀ ਪਟਿਆਲੇ ਵਾਲੇ, ਭਾਈ ਸੇਵਕ ਸਿੰਘ ਜੀ ਪਟਿਆਲੇ ਵਾਲੇ ਤੇ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 
ਇਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ  ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਸ਼ਮੂਲੀਅਤ ਕਰਨਗੇ। ਸਮਾਪਤੀ 'ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।