ਅਵਰ ਲੇਡੀ ਆਫ ਫਾਤਿਮਾ ਸਕੂਲ ਵੱਲੋਂ 250 ਜਰੂਰਤਮੰਦ ਬੱਚਿਆ ਨੂੰ ਕਿਤਾਬਾਂ ਕਾਪੀਆਂ ਸਟੇਸ਼ਨਰੀ ਵੰਡੀ ਗਈ।

ਪਟਿਆਲਾ 3 ਮਈ : ਸ਼ਹਿਰ ਵਿੱਚ ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਅਵਰ ਲੇਡੀ ਆਫ ਫਾਤਿਮਾ ਕਾਨਵੈਟ ਸੈਕੰਡਰੀ ਸਕੂਲ ਪਟਿਆਲਾ ਵੱਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਦੇ 250 ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਅਦਰਯੋਗ ਸੇਗਫੀਨਾ ਦੁਆਰਾ ਸੀ.ਐਫ.ਐਮ.ਐਸ.ਐਸ. ਦੀ 127ਵੀ ਵਰੇਗੰਢ ਮਨਾਉਂਦੇ ਹੋਏ।

ਫੀਡਰਜ ਕਲੱਬ ਆਫ ਅਵਰ ਲੇਡੀ ਫਾਤਿਮਾ ਕਾਨਵੈਟ ਸਕੂਲ ਦੇ ਪ੍ਰਿੰਸੀਪਲ ਸਿਸਟਰ ਇਮੈਕਯੁਲੇਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਨੂੰ ਜਰੂਰਤਮੰਦ ਬੱਚਿਆਂ ਨੂੰ ਪੜਾਉਣ ਲਈ ਮਦਦ ਕਰਨੀ ਚਾਹੀਦੀ ਹੈ। ਸਾਡੇ ਕੋਲ ਦੋ ਹੱਥ ਹਨ, ਇੱਕ ਆਪਣੀ ਮਦਦ ਕਰਨ ਲਈ ਅਤੇ ਦੂਜਾ ਦੂਜਿਆ ਦੀ ਮਦਦ ਕਰਨ ਲਈ। 
ਉਸ ਦੀ ਵਿਰਾਸਤ ਹਰ ਫਾਤਿਮਾਨ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਦੀ ਰਹੇ, ਸਾਨੂੰ ਹਮੇਸ਼ਾ ਯਾਦ ਦਿਵਾਉਂਦੀ ਹੈ ਕਿ ਇਹ ਦੇਣ ਵਿੱਚ ਹੈ ਜ਼ੋ ਅਸੀਂ ਪ੍ਰਾਪਤ ਕਰਦੇ ਹਾਂ। ਐਲੀਮੈਂਟਰੀ ਸਕੂਲ ਅਬਲੋਵਾਲ ਦੇ ਛੋਟੇ ਵਿਦਿਆਰਥੀਆਂ ਨੂੰ ਪੜਾਈ ਲਈ ਉਤਸ਼ਾਹਿਤ ਕਰਨ ਲਈ ਅਵਰ ਲੇਡੀ ਫਾਤਿਮਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਕੋਰਿਓਗ੍ਰਾਫੀ ਗੀਤ ਗਾ ਕੇ ਫੋਟੋ ਬੱਚਿਆਂ ਨੂੰ ਲਗਨ ਨਾਲ ਪੜਨ ਦੀ ਪ੍ਰੇਰਨਾ ਦਿੱਤੀ। 
ਕਲੱਬ ਇੰਚਾਰਜ ਮੈਡਮ ਅਮਨ ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਫੀਡਰਜ ਕਲੱਬ ਦੇ ਸਾਰੇ ਵਿਦਿਆਰਥੀਆਂ ਨੇ ਛੋਟੇ ਬੱਚਿਆਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਲਈ ਬੱਚਿਆਂ ਨੂੰ ਪੜਾਈ ਦਾ ਸਮਾਨ ਦੇ ਕੇ ਮਦਦ ਕਰਨ ਦਾ ਉਪਰਾਲਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਸਟਰ ਮਾਰੀਆ ਮੈਨੇਜਰ ਸ੍ਰੀ ਅਰੋਗਿਆ ਵਾਇਸ ਪ੍ਰਿੰਸੀਪਲ ਅਮਨ ਕਪੂਰ ਅਕੀਤਿਕਾ ਅਤੇ ਸਕੂਲ ਦੇ ਵਿਦਿਆਰਥੀਆਂ ਸਟਾਫ ਆਦਿ ਹਾਜਰ ਸਨ।
ਐਲੀਮੈਂਟਰੀ ਸੈਕੰਡਰੀ ਸਕੂਲ ਅਬਲੋਵਾਲ ਦੇ ਪ੍ਰਿੰਸੀਪਲ ਅਧਿਆਪਕਾ ਨੇ 250 ਬੱਚਿਆਂ ਦਾ ਪੜਾਈ ਵਿੱਚ ਮਦਦ ਕਰਨ ਲਈ ਧੰਨਵਾਦ ਕੀਤਾ ਗਿਆ।