ਮਜਦੂਰ ਦਿਵਸ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਨੇ ਨੋਜਵਾਨਾਂ ਨੂੰ ਟੀ-ਸ਼ਰਟਾਂ ਵੰਡੀਆਂ
ਨਵਾਂਸ਼ਹਿਰ- ਮਈ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਸਾਹਮਣੇ ਮਜ਼ਦੂਰਾਂ ਨੂੰ ਟੀ ਸ਼ਰਟਾਂ ਵੰਡ ਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਤਰਸੇਮ ਲੱਧੜ ਬੈਂਕ ਮੈਨੇਜਰ ਰਿਟਾਇਰ ਅਤੇ ਧਰਮ ਪਾਲ ਬੈਂਕ ਮੈਨੇਜਰ ਰਿਟਾਇਰ ਮੁੱਖ ਮਹਿਮਾਨ ਸਨ|

ਇਸ ਮੌਕੇ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਅਤੇ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ ਰਜਿ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਬੋਲਦਿਆਂ ਕਿਹਾ ਕਿ ਜਿਹੜੇ ਹਂਕ 8 ਮਜ਼ਦੂਰਾਂ ਨੂੰ 8 ਘੰਟੇ ਦੀ ਡਿਊਟੀ ਵਾਲੀ ਸੁਵਿਧਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਜ਼ਦੂਰਾਂ ਦੀਆਂ ਜਾਨਾਂ ਗੁਆ ਕੇ ਸ਼ਹੀਦੀਆਂ ਪਾ ਕੇ ਪ੍ਰਾਪਤ ਹੋਈ ਹੈ ਉਹ ਸੁਵਿਧਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਭਾਰਤ ਦੇ ਸੰਵਿਧਾਨ ਵਿੱਚ ਕਨੂੰਨੀ ਅਧਿਕਾਰ ਬਿਨਾਂ ਕਿਸੇ ਸਘੰਰਸ਼ ਤੇ ਤੁਹਾਨੂੰ ਲੈ ਕੇ ਦਿੱਤਾ ਹੈ ਅੱਜ ਸਮੇਂ ਅਨੁਸਾਰ ਲੋੜ ਹੈ|
ਉਨ੍ਹਾਂ ਸਵਿਧਾਨਕ ਅਧਿਕਾਰਾਂ ਨੂੰ ਲਾਗੂ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦੀ ਅੱਜ ਸਮੇਂ ਦੀਆਂ ਸਰਕਾਰਾਂ ਮਜ਼ਦੂਰਾਂ ਨੂੰ ਸਹੀ ਉਜਰਤ ਦੇਣ ਦੀ ਬਜਾਏ ਠੇਕੇਦਾਰੀ ਸਿਸਟਮ ਲਾਗੂ ਕਰ ਰਹੀਆਂ ਹਨ ਅੱਜ ਦੇ ਮਈ ਦਿਵਸ ਤੇ ਮਜ਼ਦੂਰਾਂ ਨੂੰ ਸੰਘਰਸ਼ ਕਰਨ ਦੀ ਬੇਨਤੀ ਕਰਦੇ ਹੋਏ ਇਹ ਮੰਗਕਰਦੇ ਹਾਂ ਕਿ ਇਸ ਤਰ੍ਹਾਂ ਦਾ ਕਾਨੂੰਨ ਦੇਸ਼ ਵਿੱਚ ਬਣਾਇਆ ਜਾਵੇ|
ਤਾਂ ਕਿ ਕੋਈ ਵੀ ਠੇਕੇਦਾਰ ਕਿਸੇ ਵੀ ਮਜ਼ਦੂਰ ਦੀ ਲੁੱਟ ਖਸੁੱਟ ਨਾ ਕਰ ਨਾ ਕਰ ਸਕੇ ਅਤੇ ਜੇਕਰ ਕੋਈ ਹਾਕਮ ਲੁੱਟ ਖਸੁੱਟ ਕਰਦਾ ਫੜਿਆ ਗਿਆ ਤਾਂ ਉਸ ਨੂੰ ਇਹੋ ਜਿਹੀ ਸਜ਼ਾ ਹੋਵੇ ਕਿ ਮੁੜ ਕੇ ਇਹੋ ਜਿਹਾ ਅਪਰਾਧ ਨਾ ਕਰ ਸਕੇ ਇਸ ਮੌਕੇ ਤੇ ਰਮਨ ਲੱਧੜ ਸੰਦੀਪ ਕਲੇਰ ਯੋਗਰਾਜ ਜੋਗੀ ਆਦੀ ਸੈਂਕੜੇ ਮਜ਼ਦੂਰ ਹਾਜ਼ਰ ਸਨ।