ਅੱਜ ਹਿੰਦੁਸਤਾਨ ਯੂਨੀਲੀਵਰ ਲਿਮਿਟਡ ਰਾਜਪੁਰਾ ਫੈਕਟਰੀ ਦੇ ਕਰਮਚਾਰੀਆਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ।

ਰਾਜਪੁਰਾ- ਅੱਜ ਹਿੰਦੁਸਤਾਨ ਯੂਨੀਲੀਵਰ ਲਿਮਿਟਡ ਰਾਜਪੁਰਾ ਫੈਕਟਰੀ ਦੇ ਕਰਮਚਾਰੀਆਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸ ਵਿੱਚ ਬਹੁ ਗਿਣਤੀ ਵਿੱਚ ਹਿੰਦੁਸਤਾਨ ਯੂਨੀਲੀਵਰ ਪਲਾਂਟ ਵਿਚ ਕੰਮ ਕਰ ਰਹੇ ਕੀਰਤੀਆਂ ਨੇ ਹਿੱਸਾ ਲਿਆ। ਜਿਸ ਵਿੱਚ ਯੂਨੀਅਨ ਪ੍ਰਧਾਨ ਸਰਦਾਰ ਮੋਹਨ ਸਿੰਘ ਜੀ ਨਾਭਾ ਵੱਲੋਂ ਹਿੰਦੋਸਤਾਨ ਯੂਨੀਲੀਵਰ ਦੇ ਕਾਮਿਆਂ ਨੂੰ 1 ਮਈ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ |

 ਸੂਬੇ ਦੀਆਂ ਤੇ ਕੇਂਦਰ ਸਰਕਾਰਾਂ  ਦੇ ਲੋਕ ਮਾਰੂ ਫੈਸਲਾ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਕੀਰਤੀਆਂ ਦੇ ਹੱਕਾਂ  ਦਾ ਘਾਣ ਕੀਤਾ ਜਾ ਰਿਹਾ ਹੈ ਉਹ  ਲੇਬਰ ਕਾਨੂੰਨ ਮਜ਼ਦੂਰ ਜਮਾਤ ਨੂੰ ਇਸ ਗਲ ਵੱਡਮਈ ਮਹਿਗਾਈ ਵਿਚ ਕੁਝ ਰਾਹਤ ਦਿੰਦੇ ਸਨ ਉਹਨਾਂ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੋ ਪੂਰੇ ਦੇਸ ਦੇ ਮੇਹਨਤਕਸ਼ ਕਿਰਤੀ ਲੋਕਾ ਨੂੰ ਕਿਸਾਨਾਂ ਨੂੰ,ਮੁਲਾਜਮ ਨੂੰ,ਵਿਦਿਆਰਥੀਆਂ ਨੂੰ ਇੱਕ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼  ਵਿੱਢਣੇ ਚਾਹੀਦੇ।
ਹਨ ਇਹਨਾ ਲੋਕ ਮਾਰੂ।ਹਮਲਿਆਂ ਦਾ ਵਿਰੋਧ ਹੀ ਵਿਕਾਸ ਹੋਵੇਗਾ ਸੋ ਸਾਨੂੰ ਸੰਘਰਸ਼ ਤੇ ਟੇਕ ਰੱਖ ਕੇ ਆਪਣੀ ਮੰਗਾ ਮਸਲਿਆ ਦੀ ਪ੍ਰਾਪਤੀ ਲਈ ਸਿਰ ਜੋੜ ਕੇ ਲੜਨਾ ਚਾਹੀਦਾ ਹੈ
ਇਸ ਮੌਕੇ ਹਿੰਦੁਸਤਾਨ ਯੂਨੀਲੀਵਰ ਇਮਪਲਾਈਜ਼ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਸ੍ਰੀ ਮੋਹਣ ਸਿੰਘ ਅਤੇ ਜਨਰਲ ਸਕੱਤਰ ਸੰਦੀਪ ਕੁਮਾਰ ਅਤੇ ਯੂਨੀਅਨ ਦੇ ਮੈਂਬਰਾਂ ਵੱਲੋਂ ਸਾਰੇ ਕੀਰਤੀ ਨੂੰ ਸੰਬੋਧਨ ਕੀਤਾ ਅਤੇ ਇਕ ਮਈ ਦੇ ਦਿਹਾੜੇ ਤੇ ਝੰਡਾ ਲਹਿਰਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ| ਇਕ ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ