ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਚੌਥਾ ਦਰਜਾ ਮੁਲਾਜਮਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਲਹਿਰਾਇਆ ਝੰਡਾ
ਪਟਿਆਲਾ 01 ਮਈ- ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾ ਦਰਜਾ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਯੂਨੀਅਨ ਦੇ ਜਿਲਾ ਦਫਤਰ ਨਿਊ ਪਾਵਰ ਹਾਊਸ ਕਲੋਨੀ ਵਿਖੇ 1886 ਦੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਾਦਾ ਪਰੰਤੂ ਪ੍ਰਭਾਵਸ਼ਾਲੀ ਇਕੱਤਰਤਾ ਕਰਕੇ, ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ, ਇਸ ਮੌਕੇ ਤੇ ਲਾਲ ਝੰਡਾ ਲਹਿਰਾਕੇ ਇਸ ਨੂੰ ਸਲਾਮੀ ਦਿੱਤੀ। ਇਸ ਮੌਕੇ ਤੇ ਇਕੱਤਰ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਮਿਲੀ ਭੁਗਤ ਕਰਕੇ ਟਰੇਡ ਯੂਨੀਅਨ ਲਹਿਰ ਨੂੰ ਖਤਮ ਕਰਨਾ ਚਾਹੁੰਦੀ ਹੈ, ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਲੇਬਰ ਕਾਨੂੰਨਾ ਨੂੰ ਤੋੜ ਮਰੋੜ ਕੇ ਪੰਜ ਲੇਬਰ ਕੋਡ ਵਿੱਚ ਬਦਲ ਦਿੱਤਾ ਹੈ।

ਪੰਜਾਬ ਵਿੱਚ ਕਿਰਤੀਆਂ ਨੂੰ ਮਹਿੰਗਾਈ ਦੇ ਅੰਕੜਿਆਂ ਅਨੁਸਾਰ ਘੱਟੋ—ਘੱਟ ਉਜਰਤਾ ਨਹੀਂ ਦੇਣ ਜਾ ਰਹੀ, ਜ਼ੋ ਅੱਜ 35000/— ਰੁਪਏ ਘੱਟੋ—ਘੱਟ ਬਣਦੀਆ ਹਨ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ, ਕੰਟਰੈਕਟ, ਵਰਕਚਾਰਜ, ਦਿਹਾੜੀਦਾਰ ਅਤੇ ਆਊਟ ਸੋਰਸ ਕਰਮੀਆਂ ਨੂੰ ਨਿਯਮਤ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਤੇ ਐਲਾਨ ਕੀਤਾ ਗਿਆ ਕਿ ਨਗਰ ਨਿਗਮ, ਨਗਰ ਕੌਂਸਲਾ, ਨਗਰ ਪ੍ਰੀਸ਼ਦਾ ਵਿਚਲੇ ਸਫਾਈ ਕਰਮੀਆਂ ਤੇ ਸੀਵਰਮੈਨਾਂ ਦੀ ਸਥਾਨਕ ਸਰਕਾਰ ਅਣਦੇਖੀ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਮਿਤੀ 14 ਮਈ ਨੂੰ ਵਣ ਭਵਨ ਮੁਹਾਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਜ਼ੋ ਆਗੂ ਮੌਜੂਦਾ ਸਨ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਸ਼ਿਵ ਚਰਨ, ਪ੍ਰੀਤਮ ਚੰਦ, ਬਿਕਰਮਜੀਤ ਸਿੰਘ, ਬਲਵੀਰ ਚੰਦ, ਬੰਸੀ ਲਾਲ, ਬਾਬੂ ਰਾਮ ਬੱਬੂ, ਵਿਜੈ ਸੰਗਰ, ਸੂਰਜ ਯਾਦਵ, ਰਾਮ ਪ੍ਰਸਾਦ, ਮੋਦ ਨਾਥ, ਸੋਹਨ ਸਿੰਘ, ਸੁਨੀਲ ਦੱਤ, ਪ੍ਰਕਾਸ਼ ਸਿੰਘ ਲੁਬਾਣਾ, ਤਰਲੋਚਨ ਗਿਰ, ਇੰਦਰਪਾਲ ਵਾਲੀਆ, ਚੰਦਰ ਭਾਨ, ਹਰਦੀਪ ਸਿੰਘ, ਨਿਸ਼ਾ ਰਾਣੀ, ਮੀਨੂੰ ਰਾਣੀ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਮੱਖਣ ਸਿੰਘ, ਰਾਮ ਯੋਧਾ, ਜ਼ਸਪਾਲ ਸਿੰਘ, ਗੋਤਮ ਭਾਰਦਵਾਜ, ਗੁਰਦਰਸ਼ਨ ਸਿੰਘ, ਲਖਵੀਰ ਸਿੰਘ, ਸਵਰਨ ਸਿੰਘ ਬੰਗਾ, ਰਜੇਸ਼ ਗੋਲੂ, ਧਰਮਿੰਦਰ ਸਿੰਘ, ਰਾਮ ਕਿਸ਼ਨ, ਸਤਿਨਰਾਇਣ ਗੋਨੀ, ਆਦਿ ਹਾਜਰ ਸਨ।