
ਹੁਸ਼ਿਆਰਪੁਰ ਦੇ ਡੀ.ਏ.ਵੀ. ਬੀ.ਐੱਡ. ਕਾਲਜ ਵਿੱਚ "ਐਲੁਮਨੀ ਮੀਟ-2025" ਦਾ ਉਤਸ਼ਾਹਪੂਰਵਕ ਆਯੋਜਨ
ਹੁਸ਼ਿਆਰਪੁਰ- ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ਼੍ਰੀ ਆਰ.ਐਮ. ਭੱਲਾ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਪ੍ਰਿੰਸਿਪਲ ਡਾ. ਵਿਧਿ ਭੱਲਾ ਦੀ ਅਗਵਾਈ ਹੇਠ "ਅਨੁਸਮਰਨ-2025" ਐਲੁਮਨੀ ਮੀਟ ਦਾ ਆਯੋਜਨ ਕੀਤਾ ਗਿਆ।
ਹੁਸ਼ਿਆਰਪੁਰ- ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ਼੍ਰੀ ਆਰ.ਐਮ. ਭੱਲਾ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਪ੍ਰਿੰਸਿਪਲ ਡਾ. ਵਿਧਿ ਭੱਲਾ ਦੀ ਅਗਵਾਈ ਹੇਠ "ਅਨੁਸਮਰਨ-2025" ਐਲੁਮਨੀ ਮੀਟ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ (ਵਾਈਸ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਅਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਦੀਵੇ ਬਾਲ ਕੇ ਕੀਤੀ ਗਈ।
ਆਪਣੀ ਗਲਬਾਤ ਦੌਰਾਨ ਡਾ. ਜਸਪਾਲ ਸਿੰਘ ਸੰਧੂ ਨੇ ਪੁਰਾਣੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਉੱਚ ਤਾਲੀਮ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਮੌਕੇ ਕਬੂਲ ਕਰੋ, ਸਿੱਖਣਾ ਜਾਰੀ ਰੱਖੋ ਅਤੇ ਦੁਨੀਆ ਉੱਤੇ ਸਕਾਰਾਤਮਕ ਅਸਰ ਛੱਡੋ।
ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਐਲੁਮਨੀ ਮੀਟ ਦਾ ਮੁੱਖ ਉਦੇਸ਼ ਪੁਰਾਣੇ ਵਿਦਿਆਰਥੀਆਂ ਵੱਲੋਂ ਆਪਣੇ ਵਿਸ਼ੇਸ਼ ਅਨੁਭਵ ਨਵੇਂ ਅਧਿਆਪਕਾਂ ਨਾਲ ਸਾਂਝੇ ਕਰਕੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਹੈ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਅਜਿਹੇ ਸਮਾਗਮ ਰਾਹੀਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਸਕੱਤਰ ਸ਼੍ਰੀ ਆਰ.ਐਮ. ਭੱਲਾ ਨੇ ਸਮਾਗਮ ਵਿੱਚ ਸ਼ਾਮਿਲ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਭਾਵਸ਼ਾਲੀ ਐਲੁਮਨੀ ਆਪਣੇ ਅਨੁਭਵ ਅਤੇ ਹੁਨਰ ਨਵੇਂ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਮਹੱਤਵ ਨੂੰ ਦਰਸਾਉਂਦੇ ਹਨ।
ਕਾਲਜ ਦੀ ਪ੍ਰਿੰਸਿਪਲ ਡਾ. ਵਿਧੀ ਭੱਲਾ ਨੇ 2020-2022, 2021-2023 ਅਤੇ 2022-2024 ਸੈਸ਼ਨਾਂ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਐਲੁਮਨੀ ਮੀਟ ਇਕ ਅਜਿਹਾ ਮੰਚ ਹੈ ਜਿੱਥੇ ਸਾਬਕਾ ਵਿਦਿਆਰਥੀ ਆਪਣੀ ਸਫਲਤਾ ਦੀ ਕਹਾਣੀ ਇੱਕ-ਦੂਜੇ ਨਾਲ ਸਾਂਝੀ ਕਰਦੇ ਹਨ। ਉਨ੍ਹਾਂ ਕਾਲਜ ਦੇ ਵਿਭਿੰਨ ਵਿਕਾਸਾਂ ਅਤੇ ਵਿਦਿਆਰਥੀਆਂ ਲਈ ਉਪਲੱਬਧ ਗੁਣਵੱਤਾਪੂਰਨ ਸਿੱਖਿਆ, ਆਧੁਨਿਕ ਲਾਇਬ੍ਰੇਰੀ, ਇੰਟਰਨੈੱਟ ਸਹੂਲਤਾਂ ਅਤੇ ਹੋਰ ਸਹਾਇਕ ਗਤੀਵਿਧੀਆਂ ਦੀ ਵੀ ਜਾਣਕਾਰੀ ਦਿੱਤੀ।
ਇਸ ਐਲੁਮਨੀ ਮੀਟ ਵਿੱਚ 2020 ਤੋਂ 2024 ਤੱਕ ਦੇ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਮਹਾਨ ਸੰਸਥਾ ਤੋਂ ਸਿੱਖਿਆ ਲੈ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਗੀਤ, ਗ਼ਜ਼ਲਾਂ ਅਤੇ ਆਪਣੇ ਵਿਦਿਆਰਥੀ ਜੀਵਨ ਦੇ ਸੋਹਣੇ ਪਲ ਸਾਂਝੇ ਕੀਤੇ।
ਮੁੱਖ ਮਹਿਮਾਨ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਵੱਲੋਂ ਐਲੁਮਨੀ ਐਸੋਸੀਏਸ਼ਨ ਦੇ ਮੈਂਬਰਾਂ ਸ਼੍ਰੀ ਗੌਤਮ ਮਹਿਤਾ (ਮੁੱਖ ਸਰਪ੍ਰਸਤ), ਸ਼੍ਰੀ ਹਰੀਸ਼ ਚੰਦਰ ਸ਼ਰਮਾ (ਅਧਿਆਕਸ਼), ਸ਼੍ਰੀ ਸ਼ਰਨਜੀਤ ਸੈਣੀ (ਉਪ ਅਧਿਆਕਸ਼), ਸ਼੍ਰੀ ਚੰਦਰ ਪ੍ਰਕਾਸ਼ ਸੈਣੀ (ਸਾਂਝੇ ਸਕੱਤਰ), ਅਤੇ ਸ਼੍ਰੀ ਰਛਪਾਲ ਸਿੰਘ (ਕਮਾਂਡੈਂਟ) ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਸਰਦਾਰ ਏ.ਐਸ. ਟਾਟਰਾ (ਪ੍ਰਿੰਸੀਪਲ, ਪਲੇਵੇ ਮਾਡਲ ਸਕੂਲ), ਸ਼੍ਰੀ ਅਮਨਦੀਪ ਸ਼ਰਮਾ (ਪ੍ਰਿੰਸੀਪਲ, ਸਰਕਾਰੀ ਸਕੂਲ, ਸਾਰਹਾਲਾ), ਮੈਡਮ ਕਿਰਨਪ੍ਰੀਤ ਕੌਰ ਧਾਮੀ, ਮੈਡਮ ਟਿੰਮਟਨੀ ਅਹਲੂਵਾਲੀਆ, ਮੈਡਮ ਰੂਪਿੰਦਰ ਕੌਰ, ਸ਼੍ਰੀ ਰਾਜੇਸ਼ ਕੁਮਾਰ, ਸਰਦਾਰ ਆਸਾਪੁਰ ਸਿੰਘ ਅਤੇ ਸਰਦਾਰ ਵਰਿੰਦਰ ਸਿੰਘ ਨਿਮਾਣਾ ਤੇ ਸ਼੍ਰੀ ਸੰਜੀਵ ਬਖ਼ਸ਼ੀ ਨੂੰ ਵੀ ਸਨਮਾਨਿਤ ਕੀਤਾ ਗਿਆ।
