
ਪਿੰਡ ਕੱਟ ਵਿਖੇ ਅੱਜ ਲੱਗੇਗਾ ਅੱਖਾਂ ਦਾ ਮੁਫਤ ਆਪ੍ਰੇਸ਼ਨ ਤੇ ਚੈਕਅੱਪ ਕੈਂਪ
ਨਵਾਂਸ਼ਹਿਰ - ਪਿੰਡ ਕੱਟ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜਥੇਦਾਰ ਰਘਵੀਰ ਸਿੰਘ ਖੜੌਦ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈਕਅੱਪ ਕੈਂਪ ਯੂਨਾਈਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫਤ ਅੱਖਾਂ ਦਾ ਚੈਕਅੱਪ, ਲੋੜਵੰਦਾਂ ਨੂੰ ਨਿਗ੍ਹਾ ਦੀਆਂ ਐਨਕਾਂ ਅਤੇ ਅੱਖਾਂ ਦੇ ਆਪ੍ਰੇਸ਼ਨ ਵੀ ਕੀਤੇ ਜਾਣਗੇ।
ਨਵਾਂਸ਼ਹਿਰ - ਪਿੰਡ ਕੱਟ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜਥੇਦਾਰ ਰਘਵੀਰ ਸਿੰਘ ਖੜੌਦ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈਕਅੱਪ ਕੈਂਪ ਯੂਨਾਈਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫਤ ਅੱਖਾਂ ਦਾ ਚੈਕਅੱਪ, ਲੋੜਵੰਦਾਂ ਨੂੰ ਨਿਗ੍ਹਾ ਦੀਆਂ ਐਨਕਾਂ ਅਤੇ ਅੱਖਾਂ ਦੇ ਆਪ੍ਰੇਸ਼ਨ ਵੀ ਕੀਤੇ ਜਾਣਗੇ। ਸਵੇਰੇ 9 ਵਜੇ ਤੋਂ 1 ਵਜੇ ਤੱਕ ਚੈਕਅੱਪ ਕੀਤਾ ਜਾਵੇਗਾ ਉਪਰੰਤ ਜਿਹਨਾਂ ਦੇ ਆਪ੍ਰੇਸ਼ਨ ਹੋਣ ਵਾਲੇ ਹੋਣਗੇ , ਉਹਨਾਂ ਨੂੰ ਡਾਕਟਰਾਂ ਦੀ ਟੀਮ ਨਾਲ ਲਿਜਾ ਕੇ ਆਪ੍ਰੇਸ਼ਨ ਕਰਨ ਉਪਰੰਤ ਉਹਨਾਂ ਦੇ ਪਿੰਡ ਛੱਡਿਆ ਜਾਵੇਗਾ। ਲੋੜਵੰਦ ਇਸ ਕੈਂਪ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਹਾ ਦੈ ਸਕਦੇ ਹਨ। ਜਿਹਨਾਂ ਦੇ ਆਪ੍ਰੇਸ਼ਨ ਹੋਣੇ ਹਨ ਉਹਨਾਂ ਕੋਲ ਅਧਾਰ ਕਾਰਡ ਹੋਣਾ ਜਰੂਰੀ ਹੈ। ਇਸ ਮੌਕੇ ਜਥੇਦਾਰ ਜੋਗਾ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ, ਮੇਜਰ ਸਿੰਘ, ਬੂਟਾ ਸਿੰਘ, ਤੀਰਥ ਸਿੰਘ, ਪੰਚ ਜਗਦੀਸ਼, ਅਮਰੀਕ ਸਿੰਘ, ਪ੍ਰੀਤਮ ਸਿੰਘ, ਸੰਦੀਪ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।
