ਪੀਐਮ ਕਿਸਾਨ ਨਿਧੀ ਯੋਜਨਾ ਦੀ 20ਵੀ ਕਿਸਤ ਜਾਰੀ
ਚੰਡੀਗੜ੍ਹ, 2 ਅਗਸਤ-ਹਰਿਆਣਾ ਸਰਕਾਰ ਦੇ ਖੁਰਾਕ ਅਤੇ ਸਪਲਾਈ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਪੀਐਮ- ਕਿਸਾਨ ਯੋਜਨਾ ਤਹਿਤ ਜ਼ਿਲ੍ਹਾ ਯਮੁਨਾਨਗਰ ਦੇ 59,818 ਯੋਗ ਕਿਸਾਨਾਂ ਨੂੰ 2,000 ਰੁਪਏ ਪ੍ਰਤੀ ਕਿਸਾਨ ਦੀ ਦਰ ਨਾਲ 11.96 ਕਰੋੜ ਰੁਪਏ ਦੀ 20ਵੀਂ ਕਿਸਤ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਗਈ। ਇਹ ਰਕਮ ਖਰੀਫ਼ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨ ਵਿੱਚ ਮਦਦਗਾਰ ਸਿੱਧ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪੀਐਮ- ਕਿਸਾਨ ਯੋਜਨਾ 2019 ਵਿੱਚ ਸ਼ੁਰੂ ਕੀਤੀ ਗਈ ਉੱਦੋਂ ਤੋਂ ਹੀ ਪ੍ਰਤੀ ਕਿਸਤ ਮਦਦ ਰਕਮ 2000 ਰੁਪਏ ਕਿਸਾਨ ਨੂੰ ਦਿੱਤੀ ਜਾ ਰਹੀ ਹੈ।

ਸ੍ਰੀ ਰਾਜੇਸ਼ ਨਾਗਰ ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 20ਵੀਂ ਕਿਸਤ ਤਹਿਤ ਪ੍ਰਧਾਨ ਕਿਸਾਨ ਉਤਸਵ ਪ੍ਰੇਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।
ਉਨ੍ਹਾਂ ਨੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀ ਅਤੇ ਯੋਜਨਾ ਦੇ ਸਫਲ ਲਾਗੂ ਲਈ ਖੇਤੀਬਾੜੀ ਵਿਭਾਗ ਦੀ ਸਲਾਂਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੀਐਮ-ਕਿਸਾਨ ਯੋਜਨਾ ਸਾਡੇ ਦੇਸ਼ ਦੇ ਅੰਨਦਾਤਾਵਾਂ ਦੇ ਸਨਮਾਨ ਅਤੇ ਸਸ਼ਕਤੀਕਰਣ ਦੀ ਇੱਕ ਇਤਿਹਾਸਕ ਪਹਿਲ ਹੈ ਜਿਸ ਦਾ ਟੀਚਾ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਆਰਥਿਕ ਮਦਦ ਪ੍ਰਦਾਨ ਕਰ ਉਨ੍ਹਾਂ ਦੀ ਖੇਤੀ ਨੂੰ ਖੁਸ਼ਹਾਲ ਬਨਾਉਣਾ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਿਰਫ਼ ਅੱਜ ਦੀ ਗੱਲ ਨਹੀਂ ਹੈ- ਹੁਣ ਤੱਕ ਯਮੁਨਾਨਗਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੀਐਮ-ਕਿਸਾਨ ਯੋਜਨਾ ਤਹਿਤ 20 ਕਿਸਤਾਂ ਰਾਹੀਂ ਕੁੱਲ੍ਹ 250 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਸ ਯੋਜਨਾ ਰਾਹੀਂ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਰਾਜ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਸੀ ਕਿ ਕਿਸਾਨ ਦਾ ਸਨਮਾਨ, ਦੇਸ਼ ਦਾ ਸਨਮਾਨ ਹੈ ਅਤੇ ਅੱਜ ਇਹ ਯੋਜਨਾ ਉਸੇ ਸੰਕਲਪ ਨੂੰ ਸਾਕਾਰ ਕਰ ਰਹੀ ਹੈ। ਮੈਂ ਜ਼ਿਲ੍ਹਾ ਪ੍ਰਸ਼ਾਸਣ ਅਤੇ ਖੇਤੀਬਾੜੀ ਵਿਭਾਗ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਪੂਰੀ ਪਾਰਦਰਸ਼ਿਤਾ ਨਾਲ ਯੋਗ ਕਿਸਾਨਾਂ ਲਈ ਇਹ ਯਕੀਨੀ ਕੀਤਾ ਕਿ ਯੋਜਨਾ ਦਾ ਲਾਭ ਸਹੀ ਲੋਕਾਂ ਤੱਕ ਪਹੁੰਚੇ। ਭਵਿੱਖ ਵਿੱਚ ਵੀ ਸੂਬਾ ਸਰਕਾਰ ਹਰੇਕ ਪੱਧਰ 'ਤੇ ਹਰ ਸੰਭਵ ਯਤਨ ਕਰੇਗੀ ਕਿ ਕਿਸਾਨਾਂ ਨੂੰ ਸਮੇ 'ਤੇ ਖਾਦ, ਬੀਜ, ਸਿੰਚਾਈ ਅਤੇ ਬਾਜਾਰ ਦੀ ਸਹੀ ਸਹੂਲਤਾਂ ਉਪਲਬਧ ਹੋਵੇ।