ਮਦਦਗਾਰ ਫ਼ਰਿਸ਼ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ - ਉਪਕਾਰ ਸਿੰਘ

ਵੱਧ ਰਹੇ ਆਵਾਜਾਈ ਹਾਦਸਿਆਂ, ਅੱਗਾਂ, ਗੈਸਾਂ, ਬਿਜਲੀ ਪੈਟਰੋਲੀਅਮ ਘਟਨਾਵਾਂ ਕਾਰਨ ਹਰਰੋਜ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਅਤੇ ਪ੍ਰਾਪਰਟੀਆਂ ਗੱਡੀਆਂ ਦੇ ਭਾਰੀ ਨੁਕਸਾਨ ਹੋ ਰਹੇ ਹਨ ਇਸ ਲਈ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ, ਇਹ ਵਿਚਾਰ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਨੇ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।

ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਟ੍ਰੇਨਿੰਗ ਦੇਕੇ, ਭਵਿੱਖ ਵਿੱਚ ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾ ਸਕਦੇ ਹਨ। 
ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ, ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਜ਼ ਦੇ ਜ਼ਿਲਾ ਫਾਇਰ ਅਫ਼ਸਰ ਰਾਜਿੰਦਰ ਕੌਂਸਲ ਨੇ ਘਰਾਂ, ਫੈਕਟਰੀਆਂ, ਗੱਡੀਆਂ ਅਤੇ ਇਮਾਰਤਾਂ ਵਿੱਚ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਦੇ ਕਾਰਨਾਂ, ਅੱਗਾਂ ਬੁਝਾਉਣ ਦੇ ਢੰਗ ਤਰੀਕਿਆਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। 
ਸ੍ਰੀਮਤੀ ਰਾਵਿੰਦਰ ਕੋਰ ਸਿੱਧੂ,‌ਸਬ ਇੰਸਪੈਕਟਰ ਅਜੀਤ ਕੌਰ, ਏ ਐਸ ਆਈ ਰਾਮ ਸਰਨ, ਪੁਲਿਸ ਆਵਾਜਾਈ ਸਿਖਿਆ ਸੈਲ, ਗੁਰਜਾਪ ਸਿੰਘ, ਅਲਕਾ ਅਰੋੜਾ, ਨੇ ਜ਼ੋਰ ਦੇਕੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਪੀੜਤਾ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਰਵਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ।
 ਇਸ ਮੌਕੇ ਕਰਵਾਏ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਫਸਟ ਏਡ ਸੀ ਪੀ ਆਰ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇ ਮੁਕਾਬਲਿਆਂ ਦੌਰਾਨ ਚੰਗੇ ਪ੍ਰਦਰਸ਼ਨ ਕਰਨ ਵਾਲੇ ਆਰੀਆਂ ਕੰਨਿਆ ਸਕੂਲ, ਸੋਨੀ ਪਬਲਿਕ ਸਕੂਲ, ਨੈਸ਼ਨਲ ਹਾਈ ਸਕੂਲ, ਟੈਨੀ ਜੈਮਜ ਹਾਈ ਸਕੂਲ ਅਤੇ ਐਸ ਡੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।