ਪਿੰਡ ਬਾਰਾਪੁਰ ਦੇ 16 ਵਿਅਕਤੀਆਂ ਵਿਰੁੱਧ ਕੇਸ ਦਰਜ਼
ਗੜ੍ਹਸ਼ੰਕਰ, 18 ਅਪ੍ਰੈਲ- ਗੜਸ਼ੰਕਰ ਪੁਲਿਸ ਨੇ ਲਖਬੀਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਕੋਟ ਦੇ ਬਿਆਨਾਂ ਦੇ ਆਧਾਰ ਤੇ ਬੀਐਨਐਸ ਦੀ ਧਾਰਾ 193 (3), 190, 324, 332, 351 ਤਹਿਤ ਪਿੰਡ ਬਾਰਾਪੁਰ ਦੇ 16 ਵਿਅਕਤੀਆਂ ਦੇ ਨਾਮ ਸਹਿਤ ਪਰਚਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਖਬੀਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਕੋਟ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸਦੇ ਘਰ ਦੇ ਨਾਲ ਪਸ਼ੂਆਂ ਦਾ ਵਾੜਾ ਹੈ ਜਿੱਥੇ ਉਸਨੇ ਪਸ਼ੂ ਅਤੇ ਘਰ ਦਾ ਸਮਾਨ ਵੀ ਰੱਖਿਆ ਹੋਇਆ ਹੈ।

ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਲੱਖਾ ਪੁੱਤਰ ਮਹਿੰਦਰ ਸਿੰਘ, ਜੋਧਾ ਪੁੱਤਰ ਦਿਲਾਵਰ ਸਿੰਘ, ਗੁਰਮੀਤ ਸਿੰਘ ਪੁੱਤਰ ਮਝੈਲ ਸਿੰਘ, ਅਮਨ ਪੁੱਤਰ ਬਿੰਦਰ, ਮਨੀ ਪੁੱਤਰ ਮਹਿੰਦਰ, ਜੱਸਾ ਪੁੱਤਰ ਕਾਲੀ, ਸਾਬੀ ਪੁੱਤਰ ਬਿੰਦਰ ਦਿਆਲ, ਮਨਵੀਰ ਪੁੱਤਰ ਬਹਾਦਰ, ਸੁੱਖ ਪੁੱਤਰ ਰਮੇਸ਼, ਸੁੱਖਾ ਪੁੱਤਰ ਰਮੇਸ਼, ਸੁਰਜੀਤ ਪੁੱਤਰ ਬੇਅੰਤਾ, ਪਵਨ ਕੁਮਾਰ ਪੁੱਤਰ ਬਿੰਦਰ, ਹਨੀ ਪੁੱਤਰ ਦੇਵ ਰਾਮ, ਕੁਲਵੰਤ ਪੁੱਤਰ ਭਜਨ ਸਿੰਘ ਸਾਰੇ ਵਾਸੀ ਬਾਰਾਪੁਰ ਨੇ ਤੇਜ਼ਧਾਰ ਹਥਿਆਰਾਂ ਨਾਲ ਵਾੜੇ ਅੰਦਰ ਵੜ ਕੇ ਉਸ ਨੂੰ ਗਾਲੀ ਗਲੋਚ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੇ ਸਮਾਨ ਦੀ ਭੰਨ ਤੋੜ ਕੀਤੀ।
ਲਖਬੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਆਪਣੇ ਹੱਥਾਂ ਵਿੱਚ ਗੜਾਸੇ, ਡੰਡੇ, ਬੇਸਵਾਲ, ਦਾਤਰ ਅਤੇ ਕਿਰਪਾਨਾ ਫੜੀਆਂ ਹੋਈਆਂ ਸਨ ਜੋ ਕਿ ਸਾਡੇ ਵਾੜੇ ਦਾ ਗੇਟ ਖੋਲ ਕੇ ਸਾਡੇ ਬਾੜੇ ਵਿੱਚ ਸਾਰੇ ਜਣੇ ਵੜ ਗਏ ਤੇ ਵੜਦੇ ਸਾਰ ਹੀ ਭੈੜੀ ਸ਼ਬਦਾਵਲੀ ਤੇ ਧਮਕੀਆਂ ਦੇਣ ਲੱਗ ਪਏ। ਪਏ ਸਮਾਨ ਦੀ ਭੰਨ ਤੋੜ ਕਰਨ ਲੱਗ ਪਏ, ਸਾਰੇ ਕਹਿ ਰਹੇ ਸੀ ਕਿ ਤੁਸੀਂ ਸਤਰਾਮ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਬਾਰਾਪੁਰ ਨੂੰ ਤੰਗ ਪਰੇਸ਼ਾਨ ਕਰਦੇ ਹੋ , ਸਾਰੇ ਜਣਿਆਂ ਨੇ ਵੱਟੇ ਮਾਰਨੇ ਸ਼ੁਰੂ ਕਰਤੇ ਸਾਡੇ ਵੱਲੋਂ ਵਿਰੋਧ ਕਰਨ ਤੇ ਸਾਨੂੰ ਧਮਕਾਉਣ ਲੱਗ ਪਏ ਜਦ ਮੌਕੇ ਤੇ ਲੋਕ ਇਕੱਠੇ ਹੁੰਦੇ ਗਏ ਤਾਂ ਇਹ ਹਮਲਾਵਰ ਆਪਣੇ ਆਪਣੇ ਮੋਟਰਸਾਈਕਲਾਂ ਤੇ ਆਪਣੇ ਪਿੰਡ ਬਾਰਾਪੁਰ ਵੱਲ ਨੂੰ ਚਲੇ ਗਏ।