ਸਾਹਿਤਕ ਸੰਵਾਦ ਵੱਲੋਂ 'ਵਾਟ ਹਯਾਤੀ' ਗ਼ਜ਼ਲ ਸੰਗ੍ਰਹਿ 'ਤੇ ਚਰਚਾ ਅਤੇ ਕਵੀ ਦਰਬਾਰ, ਲੇਖਕ ਦਾ ਸਨਮਾਨ

ਬਠਿੰਡਾ- ਅੱਜ 17 ਅਪ੍ਰੈਲ 2025 ਦਿਨ ਵੀਰਵਾਰ ਨੂੰ ਅਦਾਰਾ ਸਾਹਿਤਕ ਸੰਵਾਦ ਬਠਿੰਡਾ ਨੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਿਸ ਵਿਚ ਪਟਿਆਲਾ ਨਿਵਾਸੀ ਤ੍ਰਿਲੋਕ ਸਿੰਘ ਢਿੱਲੋ ਦੀ ਗ਼ਜ਼ਲ ਸੰਗ੍ਰਹਿ ਵਾਟ ਹਯਾਤੀ ਦੀ ਉਪਰ ਚਰਚਾ ਅਤੇ ਕਵੀ ਦਰਬਾਰ ਕਰਵਾਇਆ।

ਮੈਨੂੰ ਉਕਤ ਅਦਾਰੇ ਵਿਚ ਪੁਸਤਕ ਉਪਰ ਪੇਪਰ ਪੜ੍ਹਨ ਅਤੇ ਗ਼ਜ਼ਲ ਕਹਿਣ ਦਾ ਮੌਕ਼ਾ ਮਿਲਿਆ। ਬਾਅਦ ਵਿਚ ਮੇਰਾ ਸਨਮਾਨ ਵੀ ਕੀਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ ਵਲੋ ਪੁਸਤਕਾਂ ਭੇਟ ਕੀਤੀਆਂ ਗਈਆਂ। ਧੰਨਵਾਦ ਅਦਾਰਾ ਸਾਹਿਤਕ ਸੰਵਾਦ, ਸ਼ੈੱਦਾ ਅਤੇ ਆਤਮਾ ਰਾਮ ਰੰਜਨ ਜੀ। ਇਸ ਸਮਾਗਮ ਵਿੱਚ ਬਲਵਿੰਦਰ ਕੌਰ ਸਿੱਧੂ, ਜਸਪਾਲ ਮਾਨਖੇੜਾ, ਰਵਿੰਦਰ ਸੰਧੂ, ਡਾਕਟਰ ਨਵਦੀਪ ਕੌਰ, ਕੁਲਦੀਪ ਬੰਗੀ, ਜਪਿੰਦਰ ਸਿੰਘ, ਮਾਲਵਿੰਦਰ ਸ਼ਾਇਰ, ਜਸਵੀਰ ਸਿੰਘ ਸ਼ਰਮਾ ਦੱਦਾਹੂਰ, ਤ੍ਰਿਲੋਕ ਸਿੰਘ ਢਿੱਲੋ ਆਦਿ ਹਾਜਰ ਸਨ।