ਝੋਨੇ ਦੀਆਂ ਬੈਨ ਕੀਤੀਆਂ ਕਿਸਮਾਂ ਦੇ ਬੀਜ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ
ਐਸ ਏ ਐਸ ਨਗਰ, 17 ਅਪ੍ਰੈਲ-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮੰਗ ਕੀਤੀ ਹੈ ਕਿ ਝੋਨੇ ਦੀਆਂ ਬੈਨ ਕੀਤੀਆਂ ਕਿਸਮਾਂ ਦੇ ਬੀਜ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਯੂਨੀਅਨ ਵਲੋਂ ਇਸ ਸੰਬੰਧੀ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕਰ ਦਿੱਤਾ ਹੈ ਕਿ ਕਿਸਾਨ ਪੂਸਾ 44 ਅਤੇ ਹਾਈਬ੍ਰੀਡ ਕਿਸਮਾਂ ਦਾ ਝੋਨਾ ਨਾ ਬੀਜਣ ਕਿਉਂਕਿ ਫਿਰ ਇਹ ਖਰੀਦਿਆ ਨਹੀਂ ਜਾਵੇਗਾ।

ਪੱਤਰ ਵਿੱਚ ਕਿਹਾ ਗਿਆ ਹੈ ਪਿਛਲੇ ਸਾਲ ਵੀ ਕੁਝ ਇਸੇ ਤਰ੍ਹਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਪ੍ਰੰਤੂ ਡੀਲਰਾਂ ਨੇ ਇਹ ਬੀਜ ਕਿਸਾਨਾਂ ਨੂੰ ਵੇਚ ਦਿੱਤੇ ਅਤੇ ਫਿਰ ਫਸਲ ਵਿਕਣ ਸਮੇਂ ਕਿਸਾਨਾਂ ਨੂੰ ਬਹੁਤ ਦਿੱਕਤ ਆਈ ਅਤੇ ਵਪਾਰੀਆਂ ਨੇ ਕਿਸਾਨਾਂ ਤੋਂ ਕੀਮਤ ਵਿੱਚ ਕੱਟ ਲਗਾ ਕੇ ਫਸਲ ਦੀ ਖਰੀਦੀ ਕੀਤੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਪਾਬੰਦੀ ਸ਼ੁਦਾ ਬੀਜ ਨਾ ਵੇਚੇ ਜਾਣ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸੀਜ਼ਨ ਵਿੱਚ ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀ ਏ ਪੀ ਖਾਦ ਆ ਗਿਆ ਸੀ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਸੈਂਪਲ ਭਰਨ ਤੇ ਖਾਦ ਨਕਲੀ ਪਾਇਆ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਲੋੜਵੰਦ ਕਿਸਾਨ ਕੁਝ ਖਾਦ ਖਰੀਦ ਕੇ ਲੈ ਗਏ ਤੇ ਆਪਣੀ ਫਸਲ ਲਈ ਵਰਤ ਗਏ।
ਪ੍ਰੰਤੂ ਨਕਲੀ ਹੋਣ ਕਰਕੇ ਫਸਲ ਦੀ ਖੁਰਾਕ ਪੂਰੀ ਨਾ ਹੋਣ ਕਾਰਨ ਝਾੜ ਘੱਟ ਗਿਆ। ਦੂਜੇ ਪਾਸੇ ਕਿਸਾਨ ਦੇ ਖਾਤੇ ਵਿੱਚ ਨਕਲੀ ਖਾਦ ਦੀ ਕੀਮਤ ਖੜੀ ਹੋ ਗਈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਵਿਕੇ ਹੋਏ ਨਕਲੀ ਖਾਦ ਦੀ ਕੀਮਤ ਦੇ ਪੈਸੇ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਦੇ ਖਾਤਿਆਂ ਵਿੱਚ ਪਾਏ ਜਾਣ ਤਾਂ ਕਿ ਕਿਸਾਨ ਡਿਫਾਲਟਰ ਨਾ ਹੋ ਸਕਣ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ, ਬਲਾਕ ਪ੍ਰਧਾਨ ਰਾਜਪੁਰਾ ਗੁਰਦੇਵ ਸਿੰਘ ਜੰਡੋਲੀ, ਤਰਲੋਚਨ ਸਿੰਘ ਨਡਿਆਲੀ, ਉਜਾਗਰ ਸਿੰਘ ਧਮੋਲੀ, ਮਾਨ ਸਿੰਘ ਰਾਜਪੁਰਾ ਵੀ ਹਾਜਰ ਸਨ।