20 ਮਈ 2025 ਦੀ ਹੜਤਾਲ ਦੀ ਤਿਆਰੀ ਦੇ ਸਬੰਧ ਵਿੱਚ ਪਟਿਆਲਾ ਸ਼ਹਿਰ ਦੇ ਬਿਜਲੀ ਕਾਮਿਆਂ ਨੇ ਕੀਤੀ ਰੈਲੀ

ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਚਾਰੇ ਡਵੀਜਨਾਂ ਦੇ ਕਾਮਿਆਂ ਨੇ ਇਕੱਠੇ ਹੋ ਕੇ ਵਿਸ਼ਾਲ ਰੈਲੀ ਸਰਕਲ ਦਫਤਰ ਵਿਖੇ ਕੀਤੀ।

ਇਸ ਰੈਲੀ ਵਿੱਚ ਟੈਕਨੀਕਲ ਸਰਵਿਸ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਅਤੇ ਪੀ.ਐਸ.ਪੀ.ਸੀ.ਐਲ. ਪੈਸਕੋ ਅਤੇ ਟਰਾਂਸਕੋ ਪੈਸਕੋ ਯੂਨੀਅਨ ਨੇ ਸ਼ਮੂਲੀਅਤ ਕੀਤੀ। ਇਸ ਇਕੱਠ ਵਿੱਚ 250 ਤੋਂ ਵੱਧ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਨਿਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਬਨਾਰਸੀ ਦਾਸ ਅਤੇ ਰਾਮ ਸਿੰਘ ਨੂੰ ਕੋਰਟ ਦੇ ਫੈਸਲੇ ਅਨੁਸਾਰ ਤੁਰੰਤ ਬਹਾਲ ਕੀਤਾ ਜਾਵੇ, ਓ.ਪੀ.ਐਸ. ਸਕੀਮ ਲਾਗੂ ਕੀਤੀ ਜਾਵੇ, ਬਣਦੀਆਂ ਅਸਾਮੀਆਂ ਅਨੁਸਾਰ ਪੱਕੀ ਭਰਤੀ ਕੀਤੀ ਜਾਵੇ, ਮੁਲਾਜਮਾਂ ਦੇ ਪੇਅ ਸਕੇਲਾਂ ਦੇ ਏਰੀਅਰ ਦੀ ਅਦਾਇਗੀ ਇੱਕੋ ਕਿਸ਼ਤ ਵਿੱਚ ਕੀਤੀ ਜਾਵੇ।
 ਡੀ.ਏ. ਦੀਆਂ ਬਾਕੀ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਰੈਲੀ ਨੂੰ ਭਗਵਾਨ ਸਿੰਘ, ਇੰਦਰਜੀਤ, ਕਰਮਜੀਤ ਸਿੰਘ, ਟੇਕ ਚੰਦ, ਹੈਪੀ, ਵਿਜੇ ਦੇਵ ਸਾਬਕਾ ਮੀਤ ਪ੍ਰਧਾਨ, ਗੁਰਦੀਪ ਸਿੰਘ, ਜਤਿੰਦਰ ਸਿੰਘ ਚੱਢਾ, ਆਦਿ ਨੇ ਸੰਬੋਧਨ ਕੀਤਾ।