ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਸਸਟੈਨੇਬਿਲਿਟੀ ਅਤੇ ਜਲਵਾਯੂ ਪਰਿਵਰਤਨ 'ਤੇ ਸੈਮੀਨਾਰ ਦਾ ਹੋਇਆ ਆਯੋਜਨ

ਚੰਡੀਗੜ੍ਹ, 16 ਅਪ੍ਰੈਲ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਗ੍ਰੀਨਫਿੰਚ ਦੇ ਸਹਿਯੋਗ ਨਾਲ "ਸਸਟੈਨੇਬਿਲਿਟੀ ਅਤੇ ਜਲਵਾਯੂ ਪਰਿਵਰਤਨ" ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਦੋ ਮਾਨਯੋਗ ਵਿਅਕਤਿਤਾਵਾਂ - ਡਾ. ਸ਼ਬਨਮ ਬੱਸੀ (ਡਿਪਟੀ ਸੀ.ਈ.ਓ., ਗ੍ਰਿਹਾ ਕੌਂਸਲ) ਅਤੇ ਸ੍ਰੀ ਅਜੈ ਭਰਤ ਅਰੋੜਾ (ਵਾਈਸ ਪ੍ਰੇਸਿਡੈਂਟ, ਊਰਜਾ ਆਡਿਟਿੰਗ, ਗ੍ਰੀਨਫਿੰਚ) ਨੇ ਮੁੱਖ ਵਕਤਾ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਸੈਮੀਨਾਰ ਦੀ ਸ਼ੁਰੂਆਤ ਵਿਭਾਗ ਮੁਖੀ ਪ੍ਰੋ. ਰਿੰਟੂ ਖੰਨਾ ਵੱਲੋਂ ਮਹਿਮਾਨਾਂ ਦਾ ਸਵਾਗਤ ਕਰਨ ਨਾਲ ਹੋਈ। ਇਸ ਸੈਸ਼ਨ ਦੌਰਾਨ ਡਾ. ਮਨੋਹਰ ਸਿੰਘ ਅਤੇ ਡਾ. ਜੈਮਾਲਾ ਗੰਭੀਰ (ਸਹਾਇਕ ਪ੍ਰੋਫੈਸਰ, ਇਲੈਕਟ੍ਰਿਕਲ ਵਿਭਾਗ), ਸਾਰੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਿਰ ਸਨ।
ਡਾ. ਸ਼ਬਨਮ ਬੱਸੀ, ਜੋ ਟੀਈਆਰਆਈ (ਡੀ ਐਨਰਜੀ ਐਂਡ ਰਿਸੋਰਸਸ ਇੰਸਟੀਟਿਊਟ) ਵਿੱਚ ਸਸਟੈਨਬਲ ਬਿਲਡਿੰਗ ਡਿਵੀਜ਼ਨ ਦੀ ਡਾਇਰੈਕਟਰ ਵੀ ਹਨ, ਨੇ ਜਲਵਾਯੁ ਪਰਿਵਰਤਨ ਅਤੇ ਇਮਾਰਤਾਂ ਦੇ ਖੇਤਰ ਵਿੱਚ ਲੋਅ ਕਾਰਬਨ ਵਿਕਾਸ ਦੀ ਲੋੜ ਉੱਤੇ ਗਹਿਰੀ ਚਰਚਾ ਕੀਤੀ। ਉਨ੍ਹਾਂ ਨੇ ਪੈਰਿਸ ਕਲਾਈਮੇਟ ਐਗਰੀਮੈਂਟ, 2030 ਦਾ ਸਸਟੇਨੇਬਲ ਡਿਵੈਲਪਮੈਂਟ ਐਜੈਂਡਾ, ਅਤੇ ਕਿਓਟੋ ਪ੍ਰੋਟੋਕਾਲ ਵਰਗੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਵੱਲੋਂ ਲਏ ਗਏ 'ਪੰਚਅਮ੍ਰਿਤ' ਅਤੇ 2070 ਤੱਕ ਨੈੱਟ-ਜ਼ੀਰੋ ਕਾਰਬਨ ਟਾਰਗੇਟ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ।
ਉਨ੍ਹਾਂ ਨੇ ਯੂਐਨਡੀਪੀ ਅਤੇ ਬਿਊਰੋ ਆਫ਼ ਐਨਰਜੀ ਐਫੀਸਿਐਂਸੀ ਨਾਲ ਆਪਣੇ ਤਜਰਬਿਆਂ ਸਾਂਝੇ ਕਰਦਿਆਂ ਦੱਸਿਆ, ਕਿ ਕਿਵੇਂ ਊਰਜਾ-ਕੁਸ਼ਲ ਇਮਾਰਤਾਂ ਅਤੇ ਨੀਤੀ-ਪੱਧਰੀ ਵਿਕਾਸ ਭਵਿੱਖ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ।
ਫਿਰ ਸ੍ਰੀ ਅਜੈ ਭਰਤ ਅਰੋੜਾ ਨੇ ਆਪਣਾ ਸੰਬੋਧਨ ਦਿੱਤਾ। ਚਾਰ ਦਹਾਕਿਆਂ ਤੋਂ ਵੱਧ ਅਨੁਭਵ ਰੱਖਣ ਵਾਲੇ ਇਸ ਕੈਮੀਕਲ ਇੰਜੀਨੀਅਰ ਨੇ ਊਰਜਾ ਪ੍ਰਬੰਧਨ, ਕਾਰਬਨ ਘਟਾਅ ਅਤੇ ਉਦਯੋਗਿਕ ਪ੍ਰਕਿਰਿਆਵਾਂ ਦੀ ਕੁਸ਼ਲਤਾ 'ਤੇ ਅਧਾਰਤ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਸਰਕੁਲਰ ਅਰਥਚਾਰ, ਡਿਮਰ ਇਫੈਕਟ ਆਨ ਅਰਥ, ਅਤੇ ਗਲੋਬਲ ਵਾਰਮਿੰਗ ਦੇ ਵਧ ਰਹੇ ਚੈਲੇਂਜਜ਼ ਨੂੰ ਸਧਾਰਣ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ। ਉਨ੍ਹਾਂ ਨੇ ਕਿਹਾ ਕਿ, "ਸਸਟੈਨੇਬਿਲਿਟੀ ਕੋਈ ਵਿਸ਼ਾ ਨਹੀਂ, ਜਿਸ ਬਾਰੇ ਸਿਰਫ ਗੱਲ ਕੀਤੀ ਜਾਵੇ - ਇਹ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ।" ਉਨ੍ਹਾਂ ਦੀ ਗੱਲਬਾਤ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਨਾਲ ਭਰ ਦਿੱਤਾ।
ਇਹ ਸੈਮੀਨਾਰ ਇਕ ਉਤਸ਼ਾਹਜਨਕ ਪ੍ਰਸ਼ਨੋੱਤਰ ਸੈਸ਼ਨ ਨਾਲ ਸਮਾਪਤ ਹੋਇਆ। ਇਹ ਨਾ ਸਿਰਫ ਜਾਣਕਾਰੀਯੋਗ ਸੈਸ਼ਨ ਸੀ, ਸਗੋਂ ਇਸ ਨੇ ਹਰੇਕ ਹਾਜ਼ਰ ਵਿਅਕਤੀ ਨੂੰ ਸਸਤੇਨੀਬਲ ਜੀਵਨ ਅਤੇ ਵਾਤਾਵਰਣ ਸੰਰੱਖਣ ਵੱਲ ਨਵੇਂ ਦ੍ਰਿਸ਼ਟਿਕੋਣ ਨਾਲ ਜੋੜਿਆ।