ਯੰਗ ਖ਼ਾਲਸਾ ਗਰੁੱਪ ਦੀ ਟੀਮ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਵਿਖੇ ਖੂਨ ਜਾਂਚ ਕੈਂਪ ਲਗਾਇਆ

ਹੁਸ਼ਿਆਰਪੁਰ- ਯੰਗ ਖ਼ਾਲਸਾ ਗਰੁੱਪ ਦੀ ਟੀਮ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਇੱਕ ਖੂਨ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦੇ ਹੋਏ ਯੰਗ ਖਾਲਸਾ ਗਰੁੱਪ ਦੇ ਪ੍ਰਧਾਨ ਇੰਜ ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖਾਲਸਾ ਗਰੁੱਪ ਰਜਿ. ਵਲੋ ਵਿਸਾਖੀ ਮੌਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨ ਜਾਂਚ ਕੈਂਪ ਲਗਾਇਆ ਗਿਆ ਤਾਂ ਕਿ ਮਰੀਜ਼ ਆਪਣੇ ਖੂਨ ਦੀ ਜਾਂਚ ਕਰਵਾ ਸਕਣ ਅਤੇ ਰੋਗ ਦੇ ਮੁਤਾਬਕ ਦਵਾਈ ਲੈ ਸਕਣ ।

ਇਸ ਤੋਂ ਇਲਾਵਾ ਉਹਨਾਂ ਨੂੰ ਸੁਸਾਇਟੀ ਵੱਲੋਂ ਕੀਤੀਆਂ ਜਾਂਦੀਆਂ ਸਮਾਜਿਕ ਸੇਵਾਵਾਂ ਜਿਵੇਂ ਖੂਨ ਦਾਨ ਕੈਂਪ ਲਾਉਣੇ , ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਉਣਾ , ਗਰੀਬ ਮਰੀਜ਼ਾਂ ਦੀ ਮਦਦ ਕਰਨੀ, ਲੋੜਵੰਦ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ ਅਤੇ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਵਿੱਚ ਸਹਿਯੋਗ ਦੇਣਾ ਅਤੇ ਮੌਕੇ ਬਾ ਮੌਕੇ ਪੇਸ਼ ਆ ਰਹੀਆਂ ਮੁਸੀਬਤਾਂ ਵਿੱਚ ਲੋਕਾਂ ਦੀ ਮਦਦ ਕਰਨੀ । 
ਇਸ ਮੌਕੇ ਬੋਲਦਿਆਂ ਡਾਕਟਰ ਹਰਜਿੰਦਰ ਸਿੰਘ ਉਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ  ਨੌਜਵਾਨਾਂ ਦੀ ਸਮਾਜ ਸੇਵਾ ਕਰਨ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ ।ਇਸ ਮੌਕੇ ਆਏ ਪਤਵੰਤੇ  ਸੱਜਣਾ ਅਤੇ ਖੂਨ ਜਾਂਚ ਕੈਂਪ ਲਗਾਉਣ ਆਈ ਟੀਮ ਦਾ ਸਨਮਾਨ ਕੀਤਾ ਗਿਆ। 
ਇਸ ਮੌਕੇ ਡਾ ਹਰਜਿੰਦਰ ਸਿੰਘ ਓਬਰਾਏ,ਅਮਰਜੀਤ ਸਿੰਘ,ਜਗਜੀਤ ਸਿੰਘ, ਦਲਜੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਕੁਲਵੀਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਹਰਮਿੰਦਰ ਸਿੰਘ,ਮਨੁਰੀਤ, ਰਾਜਵਿੰਦਰ ਕੌਰ, ਤਨੁ ਆਦਿ ਸ਼ਾਮਲ ਸਨ।