ਡਾ ਬੀ.ਆਰ.ਅੰਬੇਡਕਰ ਜੀ ਦਾ ਜਨਮ ਦਿਹਾੜਾ ਸਭਿਆਚਾਰਕ ਪ੍ਰੋਗਰਾਮ ਕਰਕੇ ਮਨਾਇਆ
ਗੜਸ਼ੰਕਰ,15 ਅਪ੍ਰੈਲ- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਪਿੰਡ ਰਾਮਗੜ੍ਹ ਝੂੰਗੀਆ ਨਿਵਾਸੀਆ ਵਲੋਂ ਬਹੁਤ ਹੀ ਉਤਸਾਹ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਕੇ ਮਨਾਇਆ ਗਿਆ! ਜਿਸ ਵਿੱਚ ਮੁਕੇਸ਼ ਕੁਮਾਰ, ਪ੍ਰਿੰਸੀਪਲ ਬਿੱਕਰ ਸਿੰਘ,ਜਗਦੀਸ਼ ਰਾਏ,ਸੁਖਦੇਵ ਡਾਨਸੀਵਾਲ, ਸਰਪੰਚ ਅਜਮੇਰ ਸਿੰਘ,ਕਿਸਾਨ ਆਗੂ ਕੁਲਵਿੰਦਰ ਚਾਹਲ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ ਗਈ!

ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਬੋਲਦਿਆਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਸਿਖਿਅਤ ਬਣੋ ਅਤੇ ਸੰਘਰਸ਼ ਕਰੋ ਦਾ ਨਾਅਰਾ ਮੌਜੂਦਾ ਸਮੇ ਚ ਲਾਗੂ ਕਰਨਾ ਹੀ ਮੁੱਖ ਲੋੜ ਹੈ ਕਿਓਂਕਿ ਮੌਜੂਦਾ ਪ੍ਰਬੰਧ ਅੰਦਰ ਉਹੀ ਤਾਕਤਾਂ ਸੱਤਾ 'ਤੇ ਬੈਠੀਆ ਹਨ ਜਿਸ ਦੇ ਖਿਲਾਫ ਲੜਦਿਆ ਹੋਇਆ ਸਾਰੀ ਜਿੰਦਗੀ ਦਾਅ 'ਤੇ ਲਾ ਦਿੱਤੀ ਇਸ ਮੌਕੇ ਉਹਨਾਂ ਦੀ ਵਿਚਾਰਧਾਰਾ ਦੇ ਸੇਧ ਦੀ ਮੌਜੂਦਾ ਸਾਰਥਿਕਤਾ ਹੋਰ ਵੀ ਵੱਧ ਜਾਂਦੀ ਹੈ ਇਥੇ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਦੇ ਖਿਲਾਫ਼ ਤੇ ਜਾਤ-ਪਾਤ ਵਾਲੇ ਪ੍ਰਬੰਧ ਨੂੰ ਬਦਲਣ ਲਈ ਵੱਡੀ ਗਿਣਤੀ ਚ ਜੁੜ ਕੇ ਵਿਸ਼ਾਲ ਸ਼ੰਘਰਸ਼ ਕਰਨ ਦੀ ਲੋੜ ਹੈ।
ਇਸ ਸਮੇਂ ਪਿੰਡ ਦੀਆਂ ਲੜਕੀਆਂ ਗੁਰਪ੍ਰੀਤ ਕੌਰ ਅਤੇ ਸੁਖਮਨੀ ਦੀ ਅਗਵਾਈ ਹੇਠ ਛੋਟੇ ਛੋਟੇ ਬੱਚਿਆਂ ਵੱਲੋਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਦੀਆਂ ਹੋਈਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਉਪਰੋਕਤ ਆਗੂਆਂ ਤੋ ਇਲਾਵਾ ਪਿੰਡ ਦੇ ਪ੍ਰੋ ਚਰਨ ਸਿੰਘ,ਜਸਪਾਲ ਰਾਏ,ਜਸਵਿੰਦਰ ਸਿੰਘ ਗੋਰਾ,ਪ੍ਰੇਮ ਸਿੰਘ,ਬਖਸ਼ੀ ਰਾਮ,ਡਾ ਸੁਰਜੀਤ ਸਿੰਘ,ਡਾ.ਮਨਜੀਤ ਸਿੰਘ, ਅਮਰੀਕ ਸਿੰਘ,ਇੰਸਪੈਕਟਰ ਅਵਤਾਰ ਸਿੰਘ ਭੋਲਾ ਤੇ ਪੈਨਸ਼ਨਰ ਆਗੂ ਹੰਸਰਾਜ ਗੜਸ਼ੰਕਰ ਆਦਿ ਨੇ ਸਲਾਨਾ ਪ੍ਰੀਖਿਆਵਾਂ ਦੌਰਾਨ ਵੱਖ-ਵੱਖ ਕਲਾਸਾਂ ਵਿੱਚੋਂ ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਪਿੰਡ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪਿੰਡ ਦੀ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਬਿੱਟੂ ਓਂਕਾਰ ਸਿੰਘ ਕਾਰੀ,ਨਿਰਮਲ ਸਿੰਘ ਨਿੰਮਾ,ਹਰਜਿੰਦਰ ਸਿੰਘ ਰਿੰਕੂ, ਬਲਰਾਜ ਰਿੰਪੀ,ਮੁਕੇਸ਼ ਕੁਮਾਰ,ਸੋਢੀ ਰਾਮ,ਨਰਿੰਦਰ ਕੁਮਾਰ, ਵਿਜੇ ਕੁਮਾਰ,ਨਰਿੰਦਰ ਸਿੰਘ, ਲਖਬੀਰ ਸਿੰਘ ਲੱਖੀ ਸੁਨੀਲ ਕੁਮਾਰ,ਪ੍ਰੀਤੀ ਆਦਿ ਹਾਜ਼ਰ ਸਨ