ਭਾਜਪਾ 'ਤੇ ਕਿਸ ਗੱਲ ਦਾ ਦੋਸ਼ ਲਗਾ ਰਹੇ ਹਨ ਪੰਜਾਬ ਦੇ ਸਰੋਤਾਂ ਨੂੰ ਲੁੱਟਣ, ਨੌਜਵਾਨਾਂ ਨੂੰ ਨਸ਼ਿਆਂ ਵਿੱਚ ਸੁੱਟਣ ਤੇ ਲੋਕਾਂ ਨੂੰ ਕੁੱਟਣ ਵਾਲੇ : ਅਮਨਜੋਤ ਕੌਰ ਰਾਮੂਵਾਲੀਆ
ਐਸ ਏ ਐਸ ਨਗਰ, 14 ਅਪ੍ਰੈਲ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਹੈ ਕਿ ਆਪਣੇ ਦਸ ਸਾਲਾਂ ਦੇ ਰਾਜ ਕਾਲ ਵਿੱਚ ਪੰਜਾਬ ਦੇ ਸਰੋਤਾਂ ਨੂੰ ਰੱਜ ਕੇ ਲੁੱਟਣ, ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਸੁੱਟਣ ਤੇ ਲੋਕਾਂ ਨੂੰ ਕੁੱਟਣ ਵਾਲੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਹੁਣ ਭਾਜਪਾ 'ਤੇ ਕਿਸ ਗੱਲ ਦਾ ਦੋਸ਼ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਰੇਤ ਬਜਰੀ ਮਾਫੀਆ ਭਾਰੂ ਰਿਹਾ ਅਤੇ ਲੋਕਾਂ ਦੀ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਨਸ਼ੇ ਵੇਚਣ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਜਿਨ੍ਹਾਂ ਦੀ ਉਹ ਹੁਣ ਤੱਕ ਤਰੀਕ ਭੁਗਤ ਰਹੇ ਤੇ ਸਿੱਟੇ ਦਾ ਸਾਹਮਣਾ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਕੋਈ ਬੋਲਦਾ ਸੀ ਤੇ ਉਸ ਨੂੰ ਝੂਠੇ ਪਰਚੇ ਦਰਜ ਕਰਕੇ ਜੇਲ ਭੇਜ ਦਿੱਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਕੀ ਅਕਾਲੀ ਇਹ ਸਮਝਦੇ ਹਨ ਕਿ ਲੋਕਾਂ ਦੀ ਯਾਦ ਸ਼ਕਤੀ ਇੰਨੀ ਕਮਜ਼ੋਰ ਹੈ ਕਿ ਉਹ ਅਕਾਲੀਆਂ ਵੱਲੋਂ ਮਚਾਏ ਕੋਹਰਾਮ ਨੂੰ ਭੁੱਲ ਗਏ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਇਹ 10 ਸਾਲ ਸੱਤਾ ਸੀ ਉਦੋਂ ਇਨ੍ਹਾਂ ਨੇ ਚੰਡੀਗੜ੍ਹ ਪੰਜਾਬ ਲਈ ਕਿਉਂ ਨਹੀਂ ਮੰਗਿਆ ਅਤੇ ਪਾਣੀਆਂ ਦੇ ਮਸਲੇ ਉਸ ਵੇਲੇ ਕਿਉਂ ਨਹੀਂ ਉਠਾਏ ਗਏ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦੱਸਣ ਕਿ ਜਦੋਂ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਸੀ ਤਾਂ ਕੀ ਉਨ੍ਹਾਂ ਨੇ ਕਿਸ ਪਲੇਟਫਾਰਮ 'ਤੇ ਬੰਦੀ ਸਿੰਘਾਂ ਦਾ ਮਸਲਾ ਉਠਾਇਆ ਸੀ।
ਉਨ੍ਹਾਂ ਕਿਹਾ ਕਿ ਸਿੱਖਾਂ ਤੇ ਨਾਲ ਜਿੱਥੇ ਵੀ ਕਿਤੇ ਵਿਤਕਰਾ ਹੁੰਦਾ ਹੈ ਉੱਥੇ ਭਾਜਪਾ ਵੱਲੋਂ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਂਦਾ ਹੈ ਅਤੇ ਭਾਜਪਾ 'ਤੇ ਦੋਸ਼ ਲਾਉਣ ਵਾਲਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।