ਏਕ ਜੋਤ ਸੇਵਾ ਸਮਿਤੀ ਨੇ ਇੱਕ ਲੋੜਵੰਦ ਅਪਾਹਜ ਵਿਅਕਤੀ ਨੂੰ ਵ੍ਹੀਲਚੇਅਰ ਭੇਟ ਕੀਤੀ
ਹੁਸ਼ਿਆਰਪੁਰ- ਏਕ ਜੋਤ ਸੇਵਾ ਸਮਿਤੀ ਜਗਤਪੁਰਾ, ਹੁਸ਼ਿਆਰਪੁਰ ਵੱਲੋਂ ਮੁਹੱਲਾ ਭਵਾਨੀ ਨਗਰ, ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ ਗਿਆ। ਕਮੇਟੀ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਟੀ ਨੂੰ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਮਿਲਣ ਦੇ ਮੌਕੇ ਦਾ ਜਸ਼ਨ ਮਨਾਉਣ ਲਈ, ਕੁਲਦੀਪ ਸਿੰਘ ਪੱਟੀ ਦੇ ਪਰਿਵਾਰ ਵੱਲੋਂ ਇੱਕ ਲੋੜਵੰਦ ਅਪਾਹਜ ਵਿਅਕਤੀ ਨੂੰ ਵ੍ਹੀਲ ਚੇਅਰ ਭੇਟ ਕੀਤੀ ਗਈ।

ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਪੱਟੀ ਨੇ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਮੇਟੀ ਲੋੜਵੰਦ ਕੁੜੀਆਂ ਦੇ ਵਿਆਹ, ਸਕੂਲ-ਕਾਲਜ ਫੀਸ, ਬਜ਼ੁਰਗਾਂ ਨੂੰ ਗਰਮੀਆਂ-ਸਰਦੀਆਂ ਦੇ ਕੱਪੜੇ, ਸਕੂਲੀ ਬੱਚਿਆਂ ਨੂੰ ਸਟੇਸ਼ਨਰੀ, ਲੋੜਵੰਦਾਂ ਨੂੰ ਰਾਸ਼ਨ, ਸਿਲਾਈ ਮਸ਼ੀਨਾਂ ਅਤੇ ਹੋਰ ਜ਼ਰੂਰੀ ਸਮਾਨ ਲਈ ਸਹਾਇਤਾ ਪ੍ਰਦਾਨ ਕਰਦੀ ਹੈ।
ਕਮੇਟੀ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਟੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਮੇਟੀ ਭਵਿੱਖ ਵਿੱਚ ਵੀ ਆਪਣੀਆਂ ਸਮਾਜ ਸੇਵਾ ਗਤੀਵਿਧੀਆਂ ਜਾਰੀ ਰੱਖੇਗੀ ਅਤੇ ਭਲਾਈ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਕੁਲਦੀਪ ਸਿੰਘ ਪੱਟੀ, ਸੁਰਜੀਤ ਸਿੰਘ ਪੱਟੀ, ਕੁਲਵਿੰਦਰ ਕੌਰ ਪੱਟੀ, ਪੂਜਾ ਰਾਣੀ ਪੱਟੀ, ਏਕਜੋਤ ਪੱਟੀ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।