ਮੱਟੂ ਦੀ ਪੁਸਤਕ "ਯਖ਼ ਰਾਤਾਂ ਪੋਹ ਦੀਆਂ" ਦਾ ਲੋਕ ਅਰਪਣ ਭਲਕੇ

ਪਟਿਆਲਾ, 8 ਦਸੰਬਰ - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਦਰਦ ਅਤੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਇੰਜੀ.ਸਤਨਾਮ ਸਿੰਘ ਮੱਟੂ ਦੀ ਪੁਸਤਕ "ਯਖ਼ ਰਾਤਾਂ ਪੋਹ ਦੀਆਂ" ਦੇ ਦੂਜੇ ਐਡੀਸ਼ਨ ਦਾ ਲੋਕ ਅਰਪਣ 10 ਦਸੰਬਰ ਨੂੰ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਸਥਿਤ ਲੈਕਚਰ ਹਾਲ ਵਿੱਚ ਕੀਤਾ ਜਾਵੇਗਾ।

ਪਟਿਆਲਾ, 8 ਦਸੰਬਰ - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਦਰਦ ਅਤੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਦਰਸਾਉਂਦੀ ਇੰਜੀ.ਸਤਨਾਮ ਸਿੰਘ ਮੱਟੂ ਦੀ ਪੁਸਤਕ "ਯਖ਼ ਰਾਤਾਂ ਪੋਹ ਦੀਆਂ" ਦੇ ਦੂਜੇ ਐਡੀਸ਼ਨ ਦਾ ਲੋਕ ਅਰਪਣ 10 ਦਸੰਬਰ ਨੂੰ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਸਥਿਤ ਲੈਕਚਰ ਹਾਲ ਵਿੱਚ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ਆਸ਼ਟ ਅਤੇ ਇੰਜੀ.ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਦਰਦੀ, ਮੈਨੇਜਿੰਗ ਡਾਇਰੈਕਟਰ ਚੜ੍ਹਦੀਕਲਾ ਟਾਈਮ ਟੀਵੀ, ਕਰਨਗੇ। ਪੰਜਾਬੀ ਮਾਂ ਬੋਲੀ ਦੇ ਮੁਦਈ ਪ੍ਰੋ.ਪੰਡਿਤਰਾਓ ਧਰੇਨਵਰ ਚੰਡੀਗੜ੍ਹ ਮੁੱਖ ਮਹਿਮਾਨ ਹੋਣਗੇ। ਇਸ ਪੁਸਤਕ ਬਾਰੇ ਮੁੱਖ ਵਕਤਾ ਸਾਬਕਾ ਵਾਈਸ ਪ੍ਰਿੰਸੀਪਲ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਡਾ. ਰਜਿੰਦਰ ਕੌਰ ਹੋਣਗੇ ਅਤੇ ਪੁੱਜੇ ਲੇਖਕ ਵੀ ਆਪਣੀਆਂ ਰਚਨਾਵਾਂ ਪੜ੍ਹਨਗੇ।