
ਐਲਮਨਾਈ ਵਲੋਂ ਪੇਕ ਨੂੰ ₹33 ਲੱਖ ਦੀ ਵਿੱਤੀ ਸਹਾਇਤਾ, ਪੇਕ ਤੇ ਸੀਯੂਜੀਐਲ ਵਿਚਕਾਰ ਸਾਈਨ ਹੋਇਆ ਐਮਓਯੂ, ਮਕੈਨੀਕਲ ਖੋਜ ਨੂੰ ਮਿਲੇਗਾ ਨਵਾਂ ਰੁੱਖ
ਚੰਡੀਗੜ੍ਹ: 08 ਅਪ੍ਰੈਲ, 2025- ਪੰਜਾਬ ਇੰਜੀਨਿਆਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਮਕੈਨੀਕਲ ਇੰਜੀਨਿਆਰਿੰਗ ਵਿਭਾਗ ਨੇ ਹਾਲ ਹੀ ਵਿੱਚ ਸੈਂਟਰਲ ਯੂ.ਪੀ. ਗੈਸ ਲਿਮਿਟਡ (ਸੀਯੂਜੀਐਲ), ਉੱਤਰ ਪ੍ਰਦੇਸ਼ ਨਾਲ ਇਕ ਮਹੱਤਵਪੂਰਨ ਐਮਓਯੂ 'ਤੇ ਹਸਤਾਖਰ ਕੀਤੇ ਹਨ। ਇਹ ਕਦਮ ਪੇਕ ਦੇ 1996 ਬੈਚ ਦੇ ਮਕੈਨੀਕਲ ਇੰਜੀਨਿਆਰਿੰਗ ਦੇ ਦੋ ਸਾਬਕਾ ਵਿਦਿਆਰਥੀਆਂ — ਸ਼੍ਰੀ ਰਾਜਵਿੰਦਰ ਸਿੰਘ ਪਨੇਸਰ ਅਤੇ ਸ਼੍ਰੀ ਰਾਜੀਵ ਕੁਮਾਰ ਗੁਪਤਾ (ਲੇਬਰ ਕਮਿਸ਼ਨਰ, ਪੰਜਾਬ) — ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਦੇ ਨਾਲ ਸ਼੍ਰੀ ਨਵੀਨ ਕੁਮਾਰ ਸਿੰਘ ਵੀ ਸ਼ਾਮਿਲ ਸਨ। ਇਸ ਐਮਓਯੂ ਰਾਹੀਂ ਸੀਯੂਜੀਐਲ ਵਲੋਂ ਪੇਕ ਨੂੰ ₹33 ਲੱਖ ਦੀ ਉਦਾਰ ਵਿੱਤੀ ਸਹਾਇ
ਚੰਡੀਗੜ੍ਹ: 08 ਅਪ੍ਰੈਲ, 2025- ਪੰਜਾਬ ਇੰਜੀਨਿਆਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਮਕੈਨੀਕਲ ਇੰਜੀਨਿਆਰਿੰਗ ਵਿਭਾਗ ਨੇ ਹਾਲ ਹੀ ਵਿੱਚ ਸੈਂਟਰਲ ਯੂ.ਪੀ. ਗੈਸ ਲਿਮਿਟਡ (ਸੀਯੂਜੀਐਲ), ਉੱਤਰ ਪ੍ਰਦੇਸ਼ ਨਾਲ ਇਕ ਮਹੱਤਵਪੂਰਨ ਐਮਓਯੂ 'ਤੇ ਹਸਤਾਖਰ ਕੀਤੇ ਹਨ। ਇਹ ਕਦਮ ਪੇਕ ਦੇ 1996 ਬੈਚ ਦੇ ਮਕੈਨੀਕਲ ਇੰਜੀਨਿਆਰਿੰਗ ਦੇ ਦੋ ਸਾਬਕਾ ਵਿਦਿਆਰਥੀਆਂ — ਸ਼੍ਰੀ ਰਾਜਵਿੰਦਰ ਸਿੰਘ ਪਨੇਸਰ ਅਤੇ ਸ਼੍ਰੀ ਰਾਜੀਵ ਕੁਮਾਰ ਗੁਪਤਾ (ਲੇਬਰ ਕਮਿਸ਼ਨਰ, ਪੰਜਾਬ) — ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਦੇ ਨਾਲ ਸ਼੍ਰੀ ਨਵੀਨ ਕੁਮਾਰ ਸਿੰਘ ਵੀ ਸ਼ਾਮਿਲ ਸਨ।
ਇਸ ਐਮਓਯੂ ਰਾਹੀਂ ਸੀਯੂਜੀਐਲ ਵਲੋਂ ਪੇਕ ਨੂੰ ₹33 ਲੱਖ ਦੀ ਉਦਾਰ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਸ ਦੇ ਤਹਿਤ ਦੋ ਅਧੁਨਿਕ ਉਪਕਰਣ — ਟਵਿਨ ਸਕਰੂ ਐਕਸਟ੍ਰੂਡਰ ਅਤੇ ਪਿਨ-ਆਨ-ਡਿਸਕ ਵਿਆਂ ਟੈਸਟਰ — ਦੀ ਖਰੀਦ ਕੀਤੀ ਜਾਵੇਗੀ। ਇਹ ਸਮਝੌਤਾ ਪੇਕ ਅਤੇ ਸੀਯੂਜੀਐਲ ਵਿਚਕਾਰ ਇਕ ਮਜ਼ਬੂਤ ਤੇ ਲੰਬੇ ਸਮੇਂ ਦੀ ਭਾਈਚਾਰੇ ਅਤੇ ਸਹਿਯੋਗ ਦੀ ਨੀਂਹ ਰੱਖਣ ਦਾ ਕੰਮ ਕਰੇਗਾ।
ਇਹ ਐਮਓਯੂ 04 ਅਪ੍ਰੈਲ, 2025 ਨੂੰ ਪੇਕ ਕੈਂਪਸ ਵਿੱਚ ਹੀ ਸਾਈਨ ਹੋਇਆ। ਇਸ ਮੌਕੇ 'ਤੇ ਪ੍ਰੋ. ਰਾਜੇਸ਼ ਕੁਮਾਰ ਭਾਟੀਆ (ਡਾਇਰੈਕਟਰ, ਪੇਕ), ਪ੍ਰੋ. ਰਾਜੇਸ਼ ਕਾਂਡਾ (ਪ੍ਰਮੁੱਖ — ਐਲਮਨਾਈ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨ), ਪ੍ਰੋ. ਸੰਜੀਵ ਕੁਮਾਰ (ਮਕੈਨੀਕਲ ਵਿਭਾਗ ਦੇ ਮੁਖੀ), ਪ੍ਰੋ. ਸਰਬਜੀਤ ਸਿੰਘ, ਡਾ. ਨਿਤਿਨ ਦਿਕਸ਼ਿਤ ਅਤੇ ਡਾ. ਵਿਵੇਕਸ਼ੀਲ ਰਾਜਪੂਤ ਵੀ ਹਾਜ਼ਰ ਸਨ।
ਇਹ ਵਿੱਤੀ ਸਹਾਇਤਾ ਪੇਕ ਵਿੱਚ ਨੈਚੂਰਲ ਫਾਈਬਰ (ਕੁਦਰਤੀ ਰੇਸ਼ਿਆਂ) ਜਾਂ ਖੇਤੀਬਾੜੀ ਦੇ ਵੇਸਟ ਪਦਾਰਥਾਂ ਰਾਹੀਂ ਨਵੇਂ ਪੈਲਟ ਮਿਕਸ਼ਰ ਬਣਾਉਣ ਦੇ ਕੰਮ ਵਿੱਚ ਆਵੇਗੀ। ਸੀਯੂਜੀਐਲ ਇਹ ਯਕੀਨੀ ਬਣਾਏਗਾ ਕਿ ਦੋਹਾਂ ਉਪਕਰਣ ਉੱਚ ਗੁਣਵੱਤਾ ਦੇ ਮਿਆਰਾਂ ਅਨੁਸਾਰ ਖਰੀਦੇ ਜਾਣ। ਇਹ ਐਮਓਯੂ ਦਸਤਖਤ ਦੀ ਤਾਰੀਖ ਤੋਂ ਲਾਗੂ ਹੋ ਗਿਆ ਹੈ ਅਤੇ ਉਪਕਰਣਾਂ ਦੀ ਖਰੀਦ ਪੂਰੀ ਹੋਣ ਤੱਕ ਕਾਇਮ ਰਹੇਗਾ।
ਇਸ ਮੌਕੇ 'ਤੇ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸ਼੍ਰੀ ਰਾਜਵਿੰਦਰ ਸਿੰਘ ਪਨੇਸਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ, ਕਿ ਸਾਡੇ ਐਲਮਨਾਈ ਵਲੋਂ ਮਿਲ ਰਹੀ ਇਹ ਮਦਦ ਸਿਰਫ਼ ਪੇਕ ਦੀ ਅਕੈਡਮਿਕ ਅਤੇ ਟੈਕਨੀਕਲ ਢਾਂਚੇ ਨੂੰ ਮਜ਼ਬੂਤ ਨਹੀਂ ਕਰਦੀ, ਸਗੋਂ ਇਹ ਸਾਨੂੰ ਵਿਸ਼ੇਸ਼ਤਾ ਵੱਲ ਵੀ ਲੈ ਜਾਂਦੀ ਹੈ।
ਸ਼੍ਰੀ ਰਾਜਵਿੰਦਰ ਸਿੰਘ ਪਨੇਸਰ ਨੇ ਵੀ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਕਿਹਾ, ਕਿ ਇਹ ਮੇਰੇ ਪਿਆਰੇ ਸੰਸਥਾਨ ਪੇਕ ਪ੍ਰਤੀ ਇੱਕ ਨਿਮਾਣਾ ਜਿਹਾ ਪ੍ਰਗਟਾਵਾ ਹੈ। ਅਸੀਂ ਭਵਿੱਖ ਵਿੱਚ ਵੀ ਐਸੀਆਂ ਹੋਰ ਸਾਂਝਾਂ ਲਈ ਵਚਨਬੱਧ ਹਾਂ, ਜੋ ਵਿਦਿਆਰਥੀਆਂ ਦੀ ਭਲਾਈ ਅਤੇ ਅਕੈਡਮਿਕ ਗੁਣਵੱਤਾ ਨੂੰ ਅੱਗੇ ਲੈ ਕੇ ਜਾਣਗੀਆਂ।"
ਇਹ ਐਮਓਯੂ ਸਿਰਫ਼ ਪੇਕ ਅਤੇ ਉਸਦੇ ਐਲਮਨਾਈ ਦਰਮਿਆਨ ਦੀ ਪਿਆਰ ਭਰੀ ਡੋਰ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਇਹ ਵੀ ਸਾਬਤ ਕਰਦਾ ਹੈ, ਕਿ ਜਦੋਂ ਨਿੱਤ-ਨਵੇਂ ਇਰਾਦੇ ਅਤੇ ਸਾਂਝੇ ਯਤਨ ਇਕਠੇ ਹੁੰਦੇ ਹਨ, ਤਾਂ ਨਵੇਂ ਦਰਵਾਜ਼ੇ ਖੁਲ੍ਹਦੇ ਹਨ — ਅਤੇ ਪੇਕ ਦੀ ਖੂਬਸੂਰਤ ਪਰੰਪਰਾ ਹੋਰ ਵੀ ਅੱਗੇ ਵਧਦੀ ਰਹਿੰਦੀ ਹੈ।
