ਦੇਸ਼ ਦਾ ਮਾਣ ਵਧਾਉਣ ਵਿੱਚ ਸਕਸ਼ਮ ਵਸ਼ਿਸ਼ਟ ਦਾ ਅਹਿਮ ਯੋਗਦਾਨ: ਸੰਜੀਵ ਅਰੋੜਾ
ਹੁਸ਼ਿਆਰਪੁਰ- ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਵਿਦਿਆਰਥੀ ਸਕਸ਼ਮ ਵਸ਼ਿਸ਼ਟ ਨੂੰ ਰਾਧਾ ਕ੍ਰਿਸ਼ਨ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ `ਤੇ ਸ੍ਰੀ ਅਰੋੜਾ ਨੇ ਦੱਸਿਆ ਕਿ ਸਕਸ਼ਮ ਵਸ਼ਿਸ਼ਟ ਨੇ ਸੀ.ਏ.ਜੀ. ਦੀ ਰਾਸ਼ਟਰੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਦਾ ਮਾਣ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ, ਜੋ ਕਿ ਹੁਸ਼ਿਆਰਪੁਰ ਦੇ ਨਾਲ-ਨਾਲ ਪੂਰੇ ਦੇਸ਼ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।

ਅਰੋੜਾ ਨੇ ਦੂਜੇ ਬੱਚਿਆਂ ਨੂੰ ਵੀ ਕਿਹਾ ਕਿ ਸਕਸ਼ਮ ਵਸ਼ਿਸ਼ਟ ਦੀ ਰਾਹ ਤੇ ਚਲਦੇ ਹੋਏ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਤਾਂ ਜੋ ਹੁਸ਼ਿਆਰਪੁਰ ਦਾ ਨਾਮ ਪੂਰੇ ਦੇਸ਼ ਵਿੱਚ ਚਮਕਦਾ ਰਹੇ। ਅਰੋੜਾ ਨੇ ਦੱਸਿਆ ਕਿ ਸਕਸ਼ਮ ਵਸ਼ਿਸ਼ਟ ਆਰ.ਟੀ.ਆਈ. ਅਵੇਅਰਨੈੱਸ ਫੋਰਮ ਪੰਜਾਬ ਦੇ ਫਾਊਂਡਰ ਚੇਅਰਮੈਨ ਰਾਜੀਵ ਵਸ਼ਿਸ਼ਟ ਦੇ ਪੁੱਤਰ ਹਨ ਜੋ ਕਿ ਹਰ ਸਮੇਂ ਜ਼ਰੂਰਤਮੰਦਾਂ ਦੀ ਸਹਾਇਤਾ ਹੇਤੂ ਤਿਆਰ ਰਹਿੰਦੇ ਹਨ।
ਇਸ ਮੌਕੇ `ਤੇ ਸਕਸ਼ਮ ਵਸ਼ਿਸ਼ਟ ਨੇ ਭਾਰਤ ਵਿਕਾਸ ਪ੍ਰੀਸ਼ਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਅੱਗੇ ਵੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਪੂਰੀ ਲਗਨ ਦੇ ਨਾਲ ਪੜ੍ਹਾਈ ਕਰਨਗੇ ਅਤੇ ਸਫਲਤਾ ਹਾਸਿਲ ਕਰਨ ਦਾ ਯਤਨ ਕਰਨਗੇ। ਇਸ ਮੌਕੇ `ਤੇ ਸਾਕਸ਼ੀ ਵਸ਼ਿਸ਼ਟ, ਸੁਕ੍ਰਿਤੀ ਵਸ਼ਿਸ਼ਟ, ਮਨਜੀਤ ਕੌਰ ਕੌਂਸਲਰ, ਵੀਨਾ ਚੋਪੜਾ ਅਤੇ ਪ੍ਰੀਸ਼ਦ ਵੱਲੋਂ ਮਦਨ ਲਾਲ ਮਹਾਜਨ, ਵਿਜੇ ਅਰੋੜਾ, ਦਵਿੰਦਰ ਅਰੋੜਾ, ਅਸ਼ਵਨੀ ਦੱਤਾ, ਜਸਵੀਰ ਸਿੰਘ ਅਤੇ ਹੋਰ ਹਾਜ਼ਰ ਸਨ।