ਕੌਮੀ ਵੋਟਰ ਦਿਵਸ ਮਨਾਇਆ, ਵੋਟ ਦੇ ਹੱਕ ਨੂੰ ਜ਼ਿੰਮੇਵਾਰੀ ਨਾਲ ਵਰਤਣ ਦੀ ਚੁੱਕੀ ਸਹੁੰ
ਮੰਡੀ ਗੋਬਿੰਦਗੜ੍ਹ, 28 ਜਨਵਰੀ- ਦੇਸ਼ ਭਗਤ ਯੂਨੀਵਰਸਿਟੀ ਵਿੱਚ ਕੌਮੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਵੋਟ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕ੍ਰਾਂਤੀ ਕਲਾਂ ਮੰਚ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ ਇੱਕ ਸ਼ਾਨਦਾਰ ਨੁੱਕੜ ਨਾਟਕ ਸੀ, ਜਿਸ ਨੇ ਲੋਕਤੰਤਰ ਵਿੱਚ ਵੋਟ ਦੀ ਸ਼ਕਤੀ ਦਾ ਸੁਨੇਹਾ ਦਿੱਤਾ।

ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਮੁੱਖ ਮਹਿਮਾਨ ਸਨ। ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਨਾਲ ਸੁਰਜੀਤ ਕੌਰ ਪਥੇਜਾ, ਡਾਇਰੈਕਟਰ ਮੀਡੀਆ ਅਤੇ ਸ਼੍ਰੀ ਅਰਸ਼ਦੀਪ ਸਿੰਘ, ਡਾਇਰੈਕਟਰ ਸਟੂਡੈਂਟ ਵੇਲਫੇਅਰ ਵੀ ਮੌਜੂਦ ਸਨ। ਨਹਿਰੂ ਯੁਵਾ ਕੇਂਦਰ, ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਪੰਕਜ ਯਾਦਵ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੋਟ ਦੇ ਮੌਲਿਕ ਹੱਕ ਅਤੇ ਇਸਦੀ ਰਾਸ਼ਟਰ ਨਿਰਮਾਣ ਵਿੱਚ ਭੂਮਿਕਾ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ।
ਇਸ ਤੋਂ ਇਲਾਵਾ, ਦੁਰਗ ਪ੍ਰੋਜੈਕਟ ਅਫਸਰ ਅਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵੋਟਿੰਗ ਪ੍ਰਕਿਰਿਆ ਅਤੇ ਲੋਕਤੰਤਰਿਕ ਪ੍ਰਣਾਲੀ ਵਿੱਚ ਵੋਟਰ ਦੀ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਸਮੂਹ ਹਾਜ਼ਰੀਨ ਨੇ ਆਪਣੇ ਵੋਟ ਦੇ ਹੱਕ ਨੂੰ ਜ਼ਿੰਮੇਵਾਰੀ ਨਾਲ ਵਰਤਣ ਦੀ ਸਹੁੰ ਵੀ ਚੁੱਕੀ।