
ਉੱਤਰ ਪ੍ਰਦੇਸ਼: ਬਿਜਲੀ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਸਣੇ ਸੱਤ ਹਲਾਕ
ਪ੍ਰਯਾਗਰਾਜ/ਸੰਭਲ/ਬਿਜਨੌਰ (ਉੱਤਰ ਪ੍ਰਦੇਸ਼), 15 ਜੂਨ- ਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਸੰਭਲ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਕੁੱਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪ੍ਰਯਾਗਰਾਜ ਦੇ ਯਮੁਨਾ ਨਗਰ ਇਲਾਕੇ ਵਿੱਚ ਕਥਿਤ ਤੌਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
ਪ੍ਰਯਾਗਰਾਜ/ਸੰਭਲ/ਬਿਜਨੌਰ (ਉੱਤਰ ਪ੍ਰਦੇਸ਼), 15 ਜੂਨ- ਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਸੰਭਲ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਕੁੱਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪ੍ਰਯਾਗਰਾਜ ਦੇ ਯਮੁਨਾ ਨਗਰ ਇਲਾਕੇ ਵਿੱਚ ਕਥਿਤ ਤੌਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਦੇਰ ਰਾਤ ਬਾਰਾ ਤਹਿਸੀਲ ਦੇ ਸੋਨਵਰਸ਼ਾ ਹੱਲਾਬੋਰ ਪਿੰਡ ਵਿੱਚ ਉਸ ਸਮੇਂ ਦੀ ਹੈ ਜਦੋਂ ਵਿਰੇਂਦਰ ਬਨਵਾਸੀ ਆਪਣੇ ਪਰਿਵਾਰ ਨਾਲ ਇਕ ਛੱਪੜ ਹੇਠਾਂ ਸੌਂ ਰਿਹਾ ਸੀ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗ ਗਈ।
ਵਧੀਕ ਜ਼ਿਲ੍ਹਾ ਅਧਿਕਾਰੀ (ਵਿੱਤ ਤੇ ਮਾਲ) ਵਿਨੀਤਾ ਸਿੰਘ ਨੇ ਦੱਸਿਆ ਕਿ ਝੁਲਸਣ ਕਾਰਨ ਵਿਰੇਂਦਰ, ਉਸ ਦੀ ਪਤਨੀ ਪਾਰਵਤੀ, ਧੀ ਰਾਧਾ ਅਤੇ ਧੀ ਕਰਿਸ਼ਮਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਸੰਭਲ ਦੇ ਗੁੰਨੌਰ ਤਹਿਸੀਲ ਖੇਤਰ ਵਿੱਚ ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ 18 ਸਾਲਾ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੁੰਨੌਰ ਦੀ ਐੱਸਡੀਐੱਮ ਵੰਦਨਾ ਮਿਸ਼ਰਾ ਨੇ ਦੱਸਿਆ ਕਿ ਅੱਜ ਸਵੇਰੇ ਇਲਾਕੇ ਦੇ ਪਿੰਡ ਮੋਨਪੁਰ ਡਾਂਡਾ ਵਿੱਚ ਅਤਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਧੀ ਰਤਨੇਸ਼ ਕੁਮਾਰੀ (18) ਦੀ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਰਾਜੇਸ਼ (32) ਅਤੇ ਨੂੰਹ ਕਿਸ਼ਨਾਵਤੀ (28) ਜ਼ਖ਼ਮੀ ਹੋ ਗਈ।
ਉੱਧਰ, ਬਿਜਨੌਰ ਜ਼ਿਲ੍ਹੇ ਵਿੱਚ ਅਸਮਾਨੀ ਬਿਜਲੀ ਡਿੱਗਥ ਕਾਰਨ ਖੇਤਾਂ ’ਚ ਕੰਮ ਕਰ ਰਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇਕ ਮਹਿਲਾ ਵੀ ਸ਼ਾਮਲ ਹੈ। ਪੁਲੀਸ ਮੁਤਾਬਕ, ਐਤਵਾਰ ਨੂੰ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ ਸਿਓਹਾਰਾ ਖੇਤਰ ਦੇ ਪਿੰਡ ਮੁਕਰਪੁਰੀ ਦੀ ਸਵਿਤਾ ਦੇਵੀ (40) ਦੀ ਮੌਤ ਹੋ ਗਈ। ਸਿਓਹਾਰਾ ਥਾਣਾ ਮੁਖੀ ਅੰਕਿਤ ਕੁਮਾਰ ਮੁਤਾਬਕ, ਸਵਿਤਾ ਖੇਤਾਂ ’ਚ ਪੱਠੇ ਵੱਢ ਰਹੀ ਸੀ ਤਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਨੂੰ ਧਾਮਪੁਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਨੂਰਪੁਰ ਥਾਣਾ ਮੁਖੀ ਜੈ ਭਗਵਾਨ ਸਿੰਘ ਨੇ ਦੱਸਿਆ ਕਿ ਪਿੰਡ ਨੰਗਲੀ ਵਿੱਚ ਅੱਜ ਸਵੇਰੇ ਕਿਸਾਨ ਰਾਮਾਨੰਦ ਕਸ਼ਿਅਪ (56) ਖੇਤਾਂ ’ਚ ਕੰਮ ਕਰ ਰਿਹਾ ਸੀ, ਤਾਂ ਅਸਮਾਨੀ ਬਿਜਲੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਪੁਲੀਸ ਨੇ ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
