ਰਾਖਵੇਂਕਰਨ ਦਾ ਲਾਭ ਸਿਰਫ ਆਰਥਿਕ ਤੋਰ ਤੇ ਕਮਜ਼ੋਰ ਲੋਕਾਂ ਨੂੰ ਹੀ ਮਿਲੇ- ਬਲਬੀਰ ਸਿੰਘ ਫੁਗਲਾਨਾ
ਹੁਸ਼ਿਆਰਪੁਰ- ਇੱਕ ਪ੍ਰੈਂਸ ਬਿਆਨ ਜਾਰੀ ਕਰਦੇ ਹੋਏ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਨੇ ਅਖਿਆ ਕਿ ਸਾਡੇ ਦੇਸ਼ ਨੂੰ ਅਜਾਦੀ ਮਿਲਣ ਤੋਂ ਬਾਅਦ ਬਣੀ ਸਰਕਾਰ ਵਲੋਂ ਸਮਾਜ ਦੇ ਪਿਛੜੇ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰਨ ਅਤੇ ਓੁਹਨਾ ਨੁੰ ਸਮੇਂ ਦਾ ਹਾਣੀ ਬਣਾਉਣ ਲਈ ਦੇਸ਼ ਵਿੱਚ ਰਾਖਵਾਂਕਰਨ ਦੀ ਵਿਵਸਥਾ ਲਾਗੂ ਕੀਤੀ ਗਈ ਸੀ ਜਿਸਦੇ ਤਹਿਤ ਦਲਿਤਾਂ ਅਤੇ ਸਮਾਜ ਦੇ ਪਿਛੜੇ ਵਰਗਾਂ ਨਾਲ ਸਬੰਧਤ ਲੋਕਾਂ ਨੁੰ ਰਾਖਵਾਂਕਰਨ ਦਾ ਫਾਇਦਾ ਦੇ ਕੇ ਓੁਹਨਾ ਨੂੰ ਤਰੱਕੀ ਦੇ ਲੋੜੀਂਦਾ ਮੋਕੇ ਮੁਹਈਆ ਕਰਵਾਉਣ ਦਾ ਅਮਲ ਅਰਿੰਭਿਆ ਗਿਆ ਸੀ ਇਹ ਵਿਵਸਥਾ ਹੁਣ ਵੀ ਚੱਲ ਰਹੀ ਹੈ|

ਪ੍ਰੰਤੂ ਸਮੇਂ ਦੇ ਨਾਲ ਨਾਲ ਇਹ ਗੱਲ ਸਾਹਮਣੇ ਆਓੁਦੀ ਰਹੀ ਹੈ ਕਿ ਰਾਖਵੇੰਕਰਨ ਦੀ ਮਾਜੂਦਾ ਵਿਵਸਤਾ ਆਪਣਾ ਅਸਲ ਮਨੋਰਥ ਹਾਸਿਲ ਨਹੀਂ ਕਰ ਸਕੀ ਅਤੇ ਅਜਾਦੀ ਦੇ 78 ਸਾਲ ਬਾਅਦ ਵੀ ਸਮਾਜ ਦੇ ਪਛੜੇ ਵਰਗਾ ਅਤੇ ਦਲਿਤਾਂ ਨੂੰ ਇਸਦਾ ਬਣਦਾ ਲਾਭ ਹਾਸਲ ਨਹੀ ਹੋ ਪਾਇਆ ਹੈ ਇਸਦਾ ਕਾਰਨ ਇਹ ਹੈ ਕਿ ਇਹ ਵਿਵਸਤਾ ਆਪਣੇ ਸ਼ੁਰੁੂਆਤੀ ਦੋਰ ਵਿੱਚ ਇਸਦਾ ਫਾਇਦਾ ਲੈਣ ਵਾਲੇ ਪਰਿਵਾਰਾ ਤੱਕ ਹੀ ਸਿਮਟ ਕੇ ਰਹਿ ਗਈ ਅਤੇ ਬਾਕੀ ਲੋਕਾ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਇਸ ਦੋਰਾਨ ਸਮੇਂ ਦੇ ਨਾਲ ਸਮਾਜ ਦੇ ਬਾਕੀ ਵਰਗਾਂ ਦੀ ਹਾਲਤ ਵੀ ਬਦਲਦੀ ਗਈ ਅਤੇ ਜਨਰਲ ਵਰਗ ਨਾਲ ਸਬੰਧਤ ਲੋਕਾ ਦੀ ਆਰਥਿਕ ਸਥਿਤੀ ਬਦਹਾਲ ਹੋ ਜਾਣ ਤੇ ਜਨਰਲ ਵਰਗ ਵਲੋਂ ਵੀ ਰਾਖਵਾਂਕਰਨ ਦੀ ਮੰਗ ਜੋਰ ਫੜ ਰਹੀ ਹੈ ਇਸ ਸਬੰਧੀ ਜਨਰਲ ਵਰਗ ਦੀਆਂ ਵੱਖ ਵੱਖ ਜਥੇਬੰਦੀਆ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਤੋਂ ਵਾਰ ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਨੋਕਰੀਆ ਲਈ ਰਾਖਵਾਂਕਰਨ ਜਾਤੀ ਅਧਾਰ ਦੀ ਥਾਂ ਆਰਥਿਕ ਅਧਾਰ ਤੇ ਦਿੱਤਾ ਜਾਵੇ ਕਿਓੁਕੀ ਪਛੜੇ ਵਰਗ ਅਤੇ ਦਲਿਤਾਂ ਵਿੱਚ ਅਜਿਹੇ ਬਹੁਤ ਲੋਕ ਹਨ|
ਜੋ ਆਰਥਿਕ ਪਖੋ ਕਾਫੀ ਮਜਬੂਤ ਹਨ ਅਤੇ ਕਰੋੜਾ ਦੀ ਜਾਇਦਾਦ ਦੇ ਮਾਲਿਕ ਹੋਣ ਦੇ ਬਾਵਜੂਦ ਰਾਖਵਾਂਕਰਨ ਦਾ ਲਗਾਤਾਰ ਲਾਭ ਲੈ ਰਹੇ ਹਨ ਅਤੇ ਦੁਜੇ ਪਾਸੇ ਜਨਰਲ ਵਰਗ ਨਾਲ ਸਬੰਧਤ ਗਰੀਬ ਲੋਕਾ ਨੂੰ ਅਜਿਹੀ ਕੋਈ ਸਹੂਲਤ ਨਹੀਂ ਮਿਲਦੀ ਜਿਸ ਨਾਲ ਜਨਰਲ ਗਰੀਬ ਲੋਕਾ ਦੀਆਂ ਮੁਸ਼ਿਕਿਲਾ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਜੋ ਕਿ ਜਨਰਲ ਵਰਗ ਨਾਲ ਸਰਾਸਰ ਧੱਕਾ ਹੇੈ ਇਹਨਾਂ ਮੁਸ਼ਕਿਲਾ ਸਬੰਧੀ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਅਤੇ ਹਮਖਿਆਲੀ ਜਨਰਲ ਜਥੇਬੰਦੀਆ ਲਗਾਤਾਰ ਸਰਕਾਰਾ ਨਾਲ ਲੜਾਈ ਲੜ ਰਿਹਾ ਹੈ ਅਤੇ ਸਰਕਾਰ ਦੇ ਮੰਤਰੀ ਸਹਿਬਾਨ ਐਮ ਅੇੈਲ ਏ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਇਹਨਾਂ ਮੰਗਾ ਸਬੰਧੀ ਮੰਗ ਪੱਤਰ ਦੇ ਚੁਕੇ ਹਨ ਪਰ ਅੰਨੀਆ ਬੋਲੀਆਂ ਸਰਕਾਰਾ ਦੇ ਕੰਨਾਂ ਓੁਪਰ ਜੂਂ ਤੱਕ ਨਹੀਂ ਸਰਕਦੀ ਪਿਛਲੀ ਕਾਗਰਸ ਸਰਕਾਰ ਦੋਆਰਾ ਨਿਯੁਕਤ ਕਿਤੇ ਜਨਰਲ ਕਮਿਸ਼ਨ ਦਾ ਆਪ ਦੀ ਸਰਕਾਰ ਵਲੋਂ ਜਾਣਬੁਝ ਕੇ ਚੇਅਰਮੈਨ ਨਹੀ ਲਗਾਇਆ ਜਾ ਰਿਹਾ|
ਇਸ ਰਾਖਵਾਂਕਰਨ ਦੀ ਗਲਤ ਵਰਤੋਂ ਕਾਰਨ ਸਕੂਲਾ ਕਾਲਿਜਾ ਅਤੇ ਯੁਨੀਵਰਸਿਟੀਆ ਵਿੱਚ ਵੀ ਜਨਰਲ ਵਰਗ ਦੇ ਬੱਚਿਆਂ ਨਾਲ ਮੈਰਿਟ ਦੇ ਤੋਰ ਤੇ ਸ਼ਰੇਆਮ ਬੇਇਨਸਾਫ਼ੀ ਹੋ ਰਹੀ ਹੈ ਇਹ ਹੀ ਕਾਰਨ ਹੈ ਬੱਚਿਆਂ ਦੇ ਵਿਦੇਸ਼ ਵੱਲ ਰੁਝਾਨ ਹੋਣ ਦਾ ਕਾਰਨ ਆਓੁਦੇ ਦਿੱਨਾ ਵਿੱਚ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਅਤੇ ਹਮਖਿਆਲੀ ਸਮੁੱਚੀਆ ਜਥੇਬੰਦੀਆ ਵਲੋਂ ਸਾਰੇ ਜਿਲਾ ਹੈਡਕੁਆਰਟਰਾ ਓੁਪਰ ਸਰਕਾਰ ਦੇ ਪੁਤਲੇ ਫੁਕੇ ਜਾਣਗੇ ਅਤੇ ਸਮੁੱਚੇ ਜਨਰਲ ਵਰਗ ਨੂੰ ਲਾਮਬੰਦ ਕੀਤਾ ਜਾਵੇਗਾ