
ਪਹਿਲਾ "ਸੈਣੀ ਰਤਨ ਅਵਾਰਡ" ਇੰਜੀ. ਸਤਨਾਮ ਸਿੰਘ ਧਨੋਆ ਨੂੰ ਭੇਟ
ਹੁਸ਼ਿਆਰਪੁਰ- ਸੈਣੀ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਅਗਵਾਈ ਵਿੱਚ ਸੈਣੀ ਭਾਈਚਾਰੇ ਦੀ ਪਰਿਵਾਰਕ ਮਿਲਣੀ ਦੇ ਮੱਦੇਨਜ਼ਰ ਸਲਾਨਾ ਸੈਣੀ ਸੰਮੇਲਨ ਕਰਵਾਇਆ ਗਿਆ ਜਿਸ ਦੌਰਾਨ ਸੈਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਉਸਾਰੂ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਮੇਲਨ ਵਿੱਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਜੰਮੂ ਤੋਂ ਸੈਣੀ ਭਾਈਚਾਰੇ ਦੇ ਪਤਵੰਤੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਹੁਸ਼ਿਆਰਪੁਰ- ਸੈਣੀ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਅਗਵਾਈ ਵਿੱਚ ਸੈਣੀ ਭਾਈਚਾਰੇ ਦੀ ਪਰਿਵਾਰਕ ਮਿਲਣੀ ਦੇ ਮੱਦੇਨਜ਼ਰ ਸਲਾਨਾ ਸੈਣੀ ਸੰਮੇਲਨ ਕਰਵਾਇਆ ਗਿਆ ਜਿਸ ਦੌਰਾਨ ਸੈਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਉਸਾਰੂ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਮੇਲਨ ਵਿੱਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਜੰਮੂ ਤੋਂ ਸੈਣੀ ਭਾਈਚਾਰੇ ਦੇ ਪਤਵੰਤੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ, ਸਾਬਕਾ ਵਿਧਾਇਕ ਅੰਗਦ ਸੈਣੀ ਨਵਾਂਸ਼ਹਿਰ, bਚੇਅਰਮੈਨ ਸੰਦੀਪ ਸੈਣੀ ਹੁਸ਼ਿਆਰਪੁਰ, ਨਾਇਬ ਸਿੰਘ ਪਟਾਕਮਾਜਰਾ ਕੋਆਰਡੀਨੇਟਰ ਪੰਜਾਬ, ਉੱਘੇ ਸਮਾਜ ਸੇਵੀ ਚੇਅਰਮੈਨ ਤਰਲੋਚਨ ਸਿੰਘ ਸੈਣੀ ਬਿੱਟੂ, ਪੁਨੀਤ ਸੈਣੀ ਪਿੰਟਾ ਸਾਬਕਾ ਚੇਅਰਮੈਨ ਪੰਜਾਬ ਟਰੇਡਰ ਬੋਰਡ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਸੰਮੇਲਨ ਦਾ ਆਗਾਜ਼ ਮਹਾਰਾਜਾ ਸ਼ੂਰ ਸੈਣੀ ਜੀ ਅਤੇ ਬੀਬੀ ਸ਼ਰਨ ਕੌਰ ਪਾਬਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੀਤਾ ਗਿਆ|
ਉਪਰੰਤ ਸੈਣੀ ਯੂਥ ਫ਼ੈਡਰੇਸ਼ਨ ਦੀ ਕਾਰਗੁਜ਼ਾਰੀ ਬਾਰੇ ਜ਼ਿਕਰ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ ਨੇ ਦੱਸਿਆ ਕਿ ਫ਼ੈਡਰੇਸ਼ਨ ਨਿਰੋਲ ਗੈਰ ਸਿਆਸੀ ਜਥੇਬੰਦੀ ਹੈ ਜਿਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੈਣੀ ਸਮਾਜ ਦੀ ਏਕਤਾ ਅਤੇ ਭਲਾਈ ਦੇ ਕਾਰਜਾਂ ਲਈ ਬਣਦਾ ਯੋਗਦਾਨ ਪਾਉਂਦੀ ਆ ਰਹੀ ਹੈ, ਜਿਨ੍ਹਾਂ ਵਿੱਚ ਸਮੇਂ-ਸਮੇਂ ਖੂਨਦਾਨ ਕੈਂਪ ਲਗਾਉਣਾ, ਹੁਸ਼ਿਆਰ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ, ਵਧੀਆ ਕਾਰਗੁਜ਼ਾਰੀ ਵਾਲੇ ਕਾਰੋਬਾਰੀਆਂ, ਮੁਲਾਜ਼ਮਾਂ, ਆਗੂਆਂ, ਖਿਡਾਰੀਆਂ ਤੇ ਹੋਰ ਵਰਗਾਂ ਨੂੰ ਸਨਮਾਨਿਤ ਕਰਨਾ ਸ਼ਾਮਲ ਹੈ।
ਸੰਮੇਲਨ ਦੌਰਾਨ ਸੈਣੀ ਯੂਥ ਫੈਡਰੇਨਸ਼ਨ ਪੰਜਾਬ ਵੱਲੋਂ ਪਹਿਲਾ ਸੈਣੀ ਰਤਨ ਅਵਾਰਡ ਉੱਘੇ ਮੁਲਾਜ਼ਮ ਆਗੂ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੈਣੀ ਭਲਾਈ ਬੋਰਡ ਇੰਜੀ: ਸਤਨਾਮ ਸਿੰਘ ਧਨੋਆ ਨੂੰ ਭੇਟ ਕੀਤਾ ਗਿਆ। ਇੰਜੀ. ਸਤਨਾਮ ਸਿੰਘ ਧਨੋਆ ਨੇ ਆਪਣੇ ਸੰਬੋਧਨ ਵਿੱਚ ਸੈਣੀ ਭਾਈਚਾਰੇ ਨੂੰ ਸਿੱਖਿਆ, ਕਾਰੋਬਾਰ ਅਤੇ ਸਿਆਸੀ ਆਧਾਰ ਨੂੰ ਮਜ਼ੂਬਤ ਕਰਦੇ ਹੋਏ ਏਕਤਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਸਮਾਗਮ ਨੂੰ ਕੰਵਲਪ੍ਰੀਤ ਸਿੰਘ ਕਾਕੀ, ਹਰਜੀਤ ਸਿੰਘ ਲੌਂਗੀਆ, ਪਰਮਿੰਦਰ ਸਿੰਘ ਬਿੱਟੂ ਸੈਣੀ, ਕੁਲਵਿੰਦਰ ਸਿੰਘ ਬਠਿੰਡਾ ਉਪ ਪ੍ਰਧਾਨ,ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਅਮਰਜੀਤ ਸਿੰਘ ਛੰਨੀ, ਸੁਰਿੰਦਰਪਾਲ ਕੌਰ, ਕੁਲਬੀਰ ਸੈਣੀ, ਲਛਮਣ ਸਿੰਘ ਸੈਣੀ, ਪਰਮਿੰਦਰ ਸਿੰਘ ਬਿੱਟੂ, ਡਾਕਟਰ ਜਸਵਿੰਦਰ ਸਿੰਘ ਖੁਣਖੁਣ, ਬਖਸ਼ੀਸ਼ ਸਿੰਘ ਗੁਰਦਾਸਪੁਰ, ਨਰਿੰਦਰ ਸਿੰਘ ਗੋਲੀ, ਮਨਜੀਤ ਸਿੰਘ ਪਲਾਕੀ ਸਰਪੰਚ ਅਸ਼ੋਕ ਸੈਣੀ ਖੁਣ ਖੁਣ ਕਲਾ, ਮਾਸਟਰ ਲਸਮਣ ਸਿੰਘ, ਓਮ ਪ੍ਰਕਾਸ਼ ਸੈਣੀ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਦੇ ਨਾਲ ਹੀ ਫੈਡਰੇਸ਼ਨ ਵੱਲੋਂ ਸੈਣੀ ਭਾਈਚਾਰੇ ਦੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ ਇੱਕ ਮੰਗ ਪੱਤਰ ਚੇਅਰਮੈਨ ਸੰਦੀਪ ਸੈਣੀ ਪੱਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੂੰ ਸੌਂਪਦੇ ਹੋਏ ਜਲਦੀ ਹੀ ਮੰਗਾਂ ਦੀ ਪੂਰਤੀ ਕੀਤੇ ਜਾਣ ਦੀ ਅਪੀਲ ਕੀਤੀ। ਇਸ ਸਮੇਂ ਪੰਚਾਇਤੀ ਚੋਣਾਂ ਦੇ ਦੌਰਾਨ ਜਿੱਤੇ ਪੰਚਾਂ-ਸਰਪੰਚਾਂ ਦਾ ਸਨਮਾਨ ਅਤੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ, ਸਮਾਜ ਸੇਵਕਾਂ, ਕਿਸਾਨ ਆਗੂਆਂਰਾਜਨੀਤਿਕ ਸ਼ਖਸ਼ੀਅਤਾਂ ਅਤੇ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਕਵੀਆਂ ਦਾ ਸਨਮਾਨ ਚਿੰਨ ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਰਣਵੀਰ ਸਿੰਘ ਸੈਣੀ ਜਿਲ੍ਹਾ ਪ੍ਰਧਾਨ, ਜਥੇਦਾਰ ਦਲਵਿੰਦਰ ਸਿੰਘ, ਡੀਐਸਪੀ ਦਿਆਲ ਸਿੰਘ, ਅੰਮ੍ਰਿਤ ਪਾਲ ਓਹੜਪੁਰ ਸਤੀਸ਼ ਸੈਣੀ ਮਾਸਟਰ ਖੁਸ਼ਵੰਤ ਸਿੰਘ ਮਹਿਤਾਬਪੁਰ, ਹਰਦੀਪ ਸਿੰਘ ਮੰਝਪੁਰ, ਪਰਵਿੰਦਰ ਸਿੰਘ ਮਾਣਾ, ਈਸ਼ਰ ਸਿੰਘ ਮੰਝਪੁਰ, ਸਰਪੰਚ ਕੇਸਰ ਸਿੰਘ ਮੰਝਪੁਰ, ਸੁਜਾਨ ਸਿੰਘ ਮਹਿਤਾਬਪੁਰ, ਡਾ. ਜੀਪੀ. ਸਿੰਘ, ਨਿਰਮਲ ਸਿੰਘ ਮੰਝਪੁਰ, ਅਵਤਾਰ ਸਿੰਘ ਭੰਗਾਲਾ, ਸਤਨਾਮ ਸਿੰਘ ਗੁਰਦਾਸਪੁਰ, ਜੱਸੀ ਟਾਂਡਾ, ਪ੍ਰੇਮ ਸੈਣੀ, ਕੁਲਵੰਤ ਸਿੰਘ ਸੈਣੀ, ਬਲਵੀਰ ਸਿੰਘ ਸੈਣੀ, ਮਨਿੰਦਰ ਸੈਣੀ ਆਸਾ ਸਿੰਘ ਭੰਗਾਲਾ, ਪ੍ਰੀਤ ਸਿੰਘ ਮੰਝਪੁਰ, ਦਿਲਬਾਗ ਸਿੰਘ ਲਾਡਪੁਰ, ਮਾਸਟਰ ਬੂਟਾ ਸਿੰਘ ਧਨੋਆ, ਸਰਬਜੀਤ ਸਿੰਘ ਧਨੋਆ, ਜਗਜੀਤ ਸਿੰਘ ਛੰਨੀ ਨੰਦ ਸਿੰਘ, ਓਕਾਰ ਸਿੰਘ ਪੁਰਾਣਾ ਭੰਗਾਲਾ, ਅਵਤਾਰ ਸਿੰਘ ਬੌਬੀ, ਜਤਿੰਦਰ ਸਿੰਘ ਲਾਡਾ, ਖੁਸ਼ਵੰਤ ਸਿੰਘ ਸੈਣੀ, ਗੁਲਸ਼ੇਰ ਸਿੰਘ ਸੈਣੀ, ਮਹਿਲ ਸਿੰਘ ਕੋਟਲੀ, ਹਰਸਿਰਮਨ ਸਿੰਘ ਧਨੋਆ, ਧਰਮਿੰਦਰ ਸਿੰਘ ਸਾਬੀ ਜਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਭਿੰਦਾ ਗੁਰਦਾਸਪੁਰ, ਨਿਰਮਲ ਸਿੰਘ ਮੰਝਪੁਰ, ਰੌਸ਼ਨ ਸਿੰਘ ਲਾਡਪੁਰ, ਇੰਸਪੈਕਟਰ ਮਲਕੀਤ ਸਿੰਘ ਨੌਸ਼ਹਿਰਾ, ਸਮਸ਼ੇਰ ਸਿੰਘ ਧਨੋਆ, ਅਮਰਿੰਦਰ ਸਿੰਘ ਚਨੌਰ, ਭੁਪਿੰਦਰ ਸਿੰਘ ਪੁਰਾਣਾ ਭੰਗਾਲਾ, ਸਰਪੰਚ ਮਨਜਿੰਦਰ ਸਿੰਘ ਮਹਿਤਾਬਪੁਰ, ਲੰਬਰਦਾਰ ਗੁਰਜਿੰਦਰ ਸਿੰਘ, ਹਰਜਿੰਦਰ ਕੌਰ ਗੋਲੀ, ਮਨਦੀਪ ਕੌਰ ਪ੍ਰੀਤ, ਹਰਸ਼ ਸੈਣੀ ਤਲਵਾੜਾ, ਬਲਵਿੰਦਰ ਸਿੰਘ ਪੱਪੂ ਮਹਿਤਾਬਪੁਰ ਸਮੇਤ ਸੈਣੀ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਇਸ ਸਮੇਂ ਗੁਰਜਿੰਦਰ ਸਿੰਘ ਮੰਝਪੁਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ।
