ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਦੇ ਗ੍ਰਹਿ ਵਿਖੇ ਮਨਾਇਆ ਗਿਆ 46ਵਾਂ ਭਾਰਤੀ ਜਨਤਾ ਪਾਰਟੀ ਸਥਾਪਨਾ ਦਿਵਸ

ਹੁਸ਼ਿਆਰਪੁਰ- ਅੱਜ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਨੇ ਆਪਣਾ 46ਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ। ਆਪਣੇ ਸਬੰਧੋਨ ਵਿੱਚ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਭਾਰਤੀ ਜਨਤਾ ਪਾਰਟੀ ਬਾਰੇ ਦੱਸਦਿਆਂ ਕਿਹਾ ਕਿ ਦੇਸ਼ ਦੀ ਸੀਨੀਅਰ ਲੀਡਰਸ਼ਿਪ ਦੇ ਸੰਘਰਸ਼ ਤੋਂ ਬਾਅਦ ਹੀ ਅੱਜ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਮੈਡਮ ਅਨੀਤਾ ਸਾਰੇ ਭਾਜਪਾ ਵਰਕਰਾਂ ਨੂੰ ਯੂਥ ਦੀ ਅਗਵਾਈ ਦੇ ਨਾਲ-ਨਾਲ ਆਪਣੇ ਅਤੀਤ ਨੂੰ ਵੀ ਯਾਦ ਰੱਖਣ ਲਈ ਵੀ ਪ੍ਰੇਰਿਆ।

ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਨੇ ਪਾਰਟੀ ਦੀ ਉਪਲੱਭਦੀਆਂ ਬਾਰੇ ਦੱਸਦਿਆਂ ਕਿਹਾ ਕਿ  ਧਾਰਾ 370 ਨੂੰ ਖਤਮ ਕਰਨਾ, ਰਾਮ ਮੰਦਿਰ ਦਾ ਨਿਰਮਾਣ ਅਤੇ ਟ੍ਰਿਪਲ ਤਲਾਕ ਆਦਿ ਪਾਰਟੀ ਨੇ ਦੇਸ਼ ਹਿੱਤ ਵਿੱਚ ਫੈਸਲੇ ਲੈ ਕੇ ਇਹ ਸਾਬਿਤ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਜੋ ਕਹਿੰਦੀ ਹੈ ਉਹ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ।
ਜਿਲ੍ਹਾ ਜਨਰਲ ਸੈਕਟਰੀ ਰਾਜੀਵ ਪਾਹਵਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ, ਪੰਡਿਤ ਦੀਨ ਦਿਆਲ ਉਪਾਧਿਆਏ ਅਤੇ ਸ਼ਯਾਮਾ ਪ੍ਰਸ਼ਾਦ ਮੁਖਰਜੀ ਦੀ ਸਮਰਪਿਤਾ ਨੂੰ ਪਾਰਟੀ ਹਮੇਸ਼ਾ ਯਾਦ ਰੱਖੇਗੀ। ਉਨਾਂ ਦੀ ਸਮਰਪਿਤਾ ਦੀ ਭਾਵਨਾ ਨੂੰ ਪਾਰਟੀ ਵਰਕਰਾਂ ਨੂੰ ਹਮੇਸ਼ਾ ਸੇਧ ਲੈਣੀ ਚਾਹੀਦੀ ਹੈ।
ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਦੇਸ਼ ਤਰੱਕੀ ਦੇ ਰਾਹ ਤੇ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਾਰਟੀ ਸੰਸਥਾਪਕਾਂ ਦੇ ਲਕਸ਼ੇ ਕਦਮ ਤੇ ਹੀ ਚੱਲ ਰਹੇ ਹਨ।
ਮੰਡਲ ਜਨਰਲ ਸੈਕਟਰੀ ਸ਼ਾਲੂ ਚੋਪੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਅਗੇਰਲੀ ਵਿਉਂਤਬੰਦੀ ਲਈ ਹਰੇਕ ਵਰਕਰ ਨੂੰ ਆਮ ਜਨਤਾ ਤੇ ਜਾ ਕੇ ਹਰੇਕ ਬੂਥ ਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਦੀ ਹੋਰ ਮਜ਼ਬੂਤੀ ਹੋ ਸਕੇ।
ਇਸ ਮੌਕੇ ਕਿਸ਼ਨ ਬਜਾਜ, ਸ. ਜਤਿੰਦਰ ਸਿੰਘ ਕੁੰਦੀ, ਚੰਦਰ ਰੇਖਾ ਨਿੱਕੀ, ਕੌਂਸਲਰ ਬੀਰਾ ਰਾਮ, ਪੰਮਾ ਚਾਚੋਕੀ, ਸੁਨੀਲ ਮਦਾਨ, ਰਮੇਸ਼ ਕੁਮਾਰ ਨਵੀਂ ਅਬਾਦੀ, ਮਹਿੰਦਰ ਪਾਲ ਕੈਂਥ, ਨਿਿਤਨ ਚੱਢਾ, ਸ਼ਿਵਰੰਜਨ ਦੁੱਗਲ, ਅਮਿਤ ਸਚਦੇਵਾ, ਵਿਕਰਮ ਕੌਲ਼, ਅਸੋਕ ਭਾਟੀਆ, ਜੁਗਨੂੰ ਪੰਡਿਤ, ਰਜਿੰਦਰ ਸੋਂਧੀ, ਸੰਜੀਵ ਬੌਬੀ, ਸਾਬਕਾ ਕੌਂਸਲਰ ਜਸਵਿੰਦਰ ਕੌਰ, ਰਜਿੰਦਰ ਡਾਬਰੀ, ਮਨਿੰਦਰ ਕੌਰ, ਰੀਨਾ ਖੋਸਲਾ, ਭੋਲੀ ਸ਼ਾਮ ਨਗਰ, ਵਿਸ਼ਾਲ ਵਾਲੀਆ,  ਹੈਪੀ ਬਰੋਕਰ, ਹੰਸ ਰਾਜ, ਮਨਿੰਦਰ ਬੈਂਸ, ਅਮਰਜੀਤ ਚਾਚੋਕੀ, ਬਲਜੀਤ ਕੋਟਰਾਣੀ, ਪਰਵੀਨ ਧੁੰਨਾ, ਸ਼ਿਵਨ ਪਾਹਵਾ, ਰਾਮ ਪਾਲ ਸ਼ਿਵਪੁਰੀ, ਬਸੰਤ ਕੁਮਾਰ, ਪ੍ਰਭਜੀਤ ਪੰਡਵਾ, ਰਾਏ ਪੰਡਵਾ, ਸਾਹਿਲ ਗੇਰਾ, ਪਵਨ ਪਲਾਹੀ ਗੇਟ ਅਤੇ ਹੋਰ ਭਾਜਪਾ ਲੀਡਰ ਅਤੇ ਵਰਕਰ ਵੀ ਹਾਜ਼ਿਰ ਸਨ।