
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਸਾਲ 2025-26 ਲਈ ਨਵੀਂ ਚੁਣੀਆਂ ਟੀਮਾਂ ਦੀ ਘੋਸ਼ਣਾ
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੀ ਜਨਰਲ ਬਾਡੀ ਮੀਟਿੰਗ ਦਾ ਆਗਾਜ਼ ਹੋਟਲ ਜੋਡਿਇਕ, ਫੇਜ਼-5 ਵਿੱਖੇ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਮੋਹਾਲੀ ਦੇ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸਾਲ 2025-26 ਲਈ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ।
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਦੀ ਜਨਰਲ ਬਾਡੀ ਮੀਟਿੰਗ ਦਾ ਆਗਾਜ਼ ਹੋਟਲ ਜੋਡਿਇਕ, ਫੇਜ਼-5 ਵਿੱਖੇ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਮੋਹਾਲੀ ਦੇ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸਾਲ 2025-26 ਲਈ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ।
ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਵੱਲੋਂ ਅਥਾਹ ਖੁਸ਼ੀ ਦੇ ਨਾਲ ਕਲੱਬ ਵਿੱਚ ਅਤੇ ਸਮਾਜ ਵਿੱਚ ਕੀਤੀਆਂ ਜਾ ਰਹੀਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਾਇਨ ਕੇ.ਕੇ. ਅਗਰਵਾਲ ਨੂੰ ਪ੍ਰਧਾਨ ਬਣਾਉਣ ਦੇ ਨਾਮ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਮੌਜੂਦ ਸਾਰੇ ਮੈਂਬਰਾਂ ਨੇ ਸਵੀਕਾਰ ਕੀਤਾ । ਇਸੀ ਕ੍ਰਮ ਨੂੰ ਜਾਰੀ ਰੱਖਦੇ ਹੋਏ ਸਰਬ-ਸੰਮਤੀ ਨਾਲ ਹਾਊਸ ਵੱਲੋਂ ਸਕੱਤਰ ਅਤੇ ਖ਼ਜ਼ਾਨਚੀ ਦੇ ਨਾਮਾਂ ਤੇ ਵੀ ਮਨਜ਼ੂਰੀ ਪ੍ਰਗਟਾਈ ਗਈ। ਜਨਰਲ ਬੋਡੀ ਮੀਟੀਂਗ ਵਿੱਚ ਦਿੱਤੇ ਗਏ ਫੈਸਲੇ ਮੁਤਾਬਿਕ ਹੇਠਾਂ ਦਿੱਤੇ ਅਹੁਦੇਦਾਰਾਂ ਦੇ ਨਾਮ ਘੋਸ਼ਿਤ ਕੀਤੇ ਗਏ:-
ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.)
1. ਪ੍ਰਧਾਨ ਲਾਇਨ ਕੇ.ਕੇ. ਅਗਰਵਾਲ
2. ਸਕੱਤਰ ਲਾਇਨ ਰਾਜਿੰਦਰ ਚੌਹਾਨ
3. ਖਜ਼ਾਨਚੀ ਐਮ.ਜੇ.ਐਫ. ਲਾਇਨ ਸੰਨੀ ਗੋਇਲ
ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਵੱਲੋਂ ਚੁਣੀ ਗਈ ਟੀਮ ਃ
1. ਪ੍ਰਧਾਨ ਲਾਇਨ ਤੇਜਿੰਦਰ ਕੌਰ
2. ਸਕੱਤਰ ਲਾਇਨ ਕੰਵਲਪ੍ਰੀਤ ਕੌਰ
3. ਖਜ਼ਾਨਚੀ ਲਾਇਨ ਰੁਪਿੰਦਰ ਕੌਰ
4. ਵਾਇਸ ਪ੍ਰਧਾਨ ਲਾਇਨ ਜਸਵਿੰਦਰ ਕੌਰ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐ. ਨਗਰ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਦੇ ਪ੍ਰਧਾਨ ਲਾਇਨ ਤੇਜਿੰਦਰ ਕੌਰ ਨੇ ਦੱਸਿਆ ਕਿ ਬੋਰਡ ਆਫ਼ ਡਾਇਰੈਕਟਰਜ਼ ਦੀ ਮਦਦ ਨਾਲ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਇਸ ਉਪਰੰਤ ਮੈਂਬਰਾਂ ਵੱਲੋਂ ਨਵੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਹਰ ਪ੍ਰੋਜੈਕਟ ਵਿੱਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਦੇਣਗੇ।
