
ਬੀ ਐੱਸ ਰਤਨ ਦੀ ਪੁਸਤਕ "ਮੇਰੀਆਂ ਮਨਪਸੰਦ ਲਿਖਤਾਂ" ਲੋਕ-ਅਰਪਣ
ਪਟਿਆਲਾ- ਪ੍ਰਤਿਮਾਨ ਸਾਹਿਤਕ ਮੰਚ ਪਟਿਆਲਾ ਵੱਲੋਂ ਆਪਣੇ ਸੰਜੀਦਾ ਸੰਵਾਦ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਉੱਘੇ ਲੇਖਕ ਬੀ ਐੱਸ ਰਤਨ ਦੀ ਪੁਸਤਕ "ਮੇਰੀਆਂ ਮਨਪਸੰਦ ਲਿਖਤਾਂ" ਨੂੰ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਭੀਮ ਇੰਦਰ ਸਿੰਘ, ਨਿਰਦੇਸ਼ਕ ਵਿਸ਼ਵ ਪੰਜਾਬੀ ਕੇਂਦਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਵਨ ਹਰਚੰਦਪੁਰੀ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨ ਕਵੀ ਜਸਵੰਤ ਗਿੱਲ ਅਤੇ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਸ਼ਾਮਿਲ ਹੋਏ।
ਪਟਿਆਲਾ- ਪ੍ਰਤਿਮਾਨ ਸਾਹਿਤਕ ਮੰਚ ਪਟਿਆਲਾ ਵੱਲੋਂ ਆਪਣੇ ਸੰਜੀਦਾ ਸੰਵਾਦ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਉੱਘੇ ਲੇਖਕ ਬੀ ਐੱਸ ਰਤਨ ਦੀ ਪੁਸਤਕ "ਮੇਰੀਆਂ ਮਨਪਸੰਦ ਲਿਖਤਾਂ" ਨੂੰ ਲੋਕ ਅਰਪਣ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਭੀਮ ਇੰਦਰ ਸਿੰਘ, ਨਿਰਦੇਸ਼ਕ ਵਿਸ਼ਵ ਪੰਜਾਬੀ ਕੇਂਦਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਵਨ ਹਰਚੰਦਪੁਰੀ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨ ਕਵੀ ਜਸਵੰਤ ਗਿੱਲ ਅਤੇ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਸ਼ਾਮਿਲ ਹੋਏ।
ਸਭ ਤੋਂ ਪਹਿਲਾਂ ਡਾ. ਅਮਰਜੀਤ ਕੌਂਕੇ ਨੇ ਸਵਾਗਤੀ ਸ਼ਬਦ ਬੋਲਦਿਆਂ ਸਾਰੇ ਹੀ ਆਏ ਸੱਜਣਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪ੍ਰਤਿਮਾਨ ਸਾਹਿਤਿਕ ਮੰਚ ਸਦਾ ਹੀ ਚੰਗੀਆਂ ਕਿਤਾਬਾਂ 'ਤੇ ਉਸਾਰੂ ਸੰਵਾਦ ਰਚਾਉਣ ਲਈ ਪ੍ਰਤੀਬੱਧ ਹੈ। ਉਹਨਾਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਦੇ ਲੋਕ- ਅਰਪਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਮੈਡਮ ਸਨਮੀਤ ਕੌਰ, ਆਈ ਜੀ ਪੁਲਿਸ ਦਿੱਲੀ ਅਤੇ ਸ਼੍ਰੀਮਤੀ ਸੰਗਤ ਰਤਨ ਨੇ ਵੀ ਸ਼ਮੂਲੀਅਤ ਕੀਤੀ।
ਇਸ ਪੁਸਤਕ ਬਾਰੇ ਸੰਵਾਦ ਦਾ ਆਰੰਭ ਕਰਦਿਆਂ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚਲੇ ਲੇਖ ਨੌਜਵਾਨ ਵਰਗ ਅੰਦਰਲੇ ਡਰ, ਤੌਖਲੇ ਅਤੇ ਸ਼ੰਕਾਵਾਂ ਨੂੰ ਦੂਰ ਕਰਕੇ ਉਹਨਾਂ ਵਿੱਚ ਆਤਮ ਵਿਸ਼ਵਾਸ ਭਰਦੇ ਹਨ। ਉਹਨਾਂ ਕਿਹਾ ਕਿ ਜੀਵਨ ਨੂੰ ਸਚਿਆਰ ਬਣਾਉਣ ਲਈ ਇਹ ਪੁਸਤਕ ਸਹਾਇਕ ਸਿੱਧ ਹੁੰਦੀ ਹੈ। ਇਹ ਸੰਵਾਦ ਨੂੰ ਅੱਗੇ ਤੋਰਦਿਆਂ ਡਾ. ਇਕਬਾਲ ਸੋਮੀਆਂ ਨੇ ਇਸ ਪੁਸਤਕ ਨੂੰ ਪਾਠ ਅਧਾਰਿਤ ਪਾਠ ਦੀ ਤਕਨੀਕ ਨਾਲ ਲਿਖੀ ਹੋਈ ਪੁਸਤਕ ਦੱਸਿਆ। ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਇਹ ਕਿਤਾਬ ਆਪਣੇ ਸਮਾਜ ਨਾਲ ਜੁੜੇ ਮਸਲਿਆਂ ਦੀ ਗੱਲ ਕਰਦੀ ਹੈ।
ਡਾ. ਅਮਰਜੀਤ ਸਿੰਘ ਕਾਵਿ- ਸ਼ਾਸਤਰ ਨੇ ਇਸ ਕਿਤਾਬ ਬਾਰੇ ਕਿਹਾ ਕਿ ਇਹ ਕਿਤਾਬ ਦੱਸਦੀ ਹੈ ਕਿ ਕਿਸੇ ਲਿਖਤ ਨੂੰ ਕਿਵੇਂ ਪੜਨਾ ਹੈ ਤੇ ਕਿਵੇਂ ਦੂਸਰੇ ਨਾਲ ਸ਼ੇਅਰ ਕਰਨਾ ਹੈ। ਡਾ. ਹਰਪ੍ਰੀਤ ਰਾਣਾ ਨੇ ਕਿਹਾ ਕਿ ਇਹ ਪੁਸਤਕ ਤੁਹਾਨੂੰ ਅਨੇਕ ਮਹੱਤਵਪੂਰਨ ਪੁਸਤਕਾਂ ਬਾਰੇ ਜਾਣਕਾਰੀ ਦਿੰਦੀ ਹੈ ਜਿਹੜੀਆਂ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ। ਕੁਲਵੰਤ ਸਿੰਘ ਨਾਰੀਕੇ ਨੇ ਬੀ ਐੱਸ ਰਤਨ ਦੀ ਸ਼ਖਸ਼ੀਅਤ ਬਾਰੇ ਚਰਚਾ ਕੀਤੀ। ਬਲਵਿੰਦਰ ਭੱਟੀ ਨੇ ਕਿਹਾ ਕਿ ਇਹ ਪੁਸਤਕ ਜ਼ਿੰਦਗੀ ਦੇ ਵਿਵਹਾਰ ਦੀ ਪੁਸਤਕ ਹੈ। ਹੋਰਾਂ ਦੋਸਤਾਂ ਨੇ ਵੀ ਆਪਣੇ ਪ੍ਰਤੀਕਰਮ ਦਿੱਤੇ।
ਇਸ ਪ੍ਰੋਗਰਾਮ ਦੇ ਦੂਸਰੇ ਸੈਸ਼ਨ ਵਿੱਚ "ਜ਼ਿੰਦਗੀ ਦੇ ਪਰਛਾਵੇਂ" ਪੁਸਤਕ ਦੇ ਲੇਖਕ ਨੌਜਵਾਨ ਸ਼ਾਇਰ ਜਸਵੰਤ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਭ ਤੋਂ ਪਹਿਲਾਂ ਜਸਵੰਤ ਗਿੱਲ ਨੇ ਆਪਣੀਆਂ ਪੰਜ ਕਵਿਤਾਵਾਂ ਪੜੀਆਂ ਤੇ ਉਹਨਾਂ ਦੇ ਬਾਰੇ ਵਿਸਤ੍ਰਿਤ ਟਿੱਪਣੀ ਡਾ. ਅਰਵਿੰਦਰ ਕੌਰ ਕਾਕੜਾ ਨੇ ਦਿੱਤੀ।
ਪਵਨ ਹਰਚੰਦਪੁਰੀ ਨੇ ਸਮਾਗਮ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਆਲੋਚਨਾ ਦੀ ਭਾਸ਼ਾ ਦੇ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਦੇ ਨਾਲ ਜੁੜ ਕੇ ਸਾਹਿਤ ਦੀ ਰਚਨਾ ਕਰਨੀ ਚਾਹੀਦੀ ਹੈ। ਬੀ ਐੱਸ ਰਤਨ ਨੇ ਆਪਣੀ ਪੁਸਤਕ ਬਾਰੇ ਆਪਣੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਅੰਤ ਤੇ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਇੱਕ ਮਹੱਤਵਪੂਰਨ ਪੁਸਤਕ ਹੈ।
ਜਿਹੜੀ ਜਿੱਥੇ ਇੱਕ ਚੰਗੇਰਾ ਜੀਵਨ ਜਿਉਣ ਦੀ ਜਾਚ ਦੱਸਦੀ ਹੈ, ਉੱਥੇ ਹੀ ਅਨੇਕ ਕਲਾਸੀਕਲ ਚੰਗੀਆਂ ਕਿਤਾਬਾਂ ਦੇ ਬਾਰੇ ਜਾਣਕਾਰੀ ਦਿੰਦੀ ਹੈ। ਪ੍ਰੋਗਰਾਮ ਦੇ ਅੰਤ ਤੇ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ ਦਿੱਤੇ ਗਏ ਅਤੇ ਨੌਜਵਾਨ ਸ਼ਾਇਰ ਜਸਵੰਤ ਗਿੱਲ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ। ਜਿਨ੍ਹਾਂ ਜਿਨ੍ਹਾਂ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਉਨ੍ਹਾਂ ਵਿੱਚ ਗੋਪਾਲ ਸ਼ਰਮਾ, ਗੁਰਮੁਖ ਸਿੰਘ ਜਾਗੀ, ਗੁਰਦਰਸ਼ਨ ਗੁਸੀਲ, ਬਚਨ ਸਿੰਘ ਗੁਰਮ, ਡਾ. ਕੁਲਦੀਪ ਕੌਰ, ਤਿਰਲੋਕ ਸਿੰਘ ਢਿੱਲੋਂ, ਇੰਦਰਪਾਲ ਸਿੰਘ, ਗੁਰਪ੍ਰੀਤ ਜਖਵਾਲੀ, ਬਲਵੀਰ ਜਲਾਲਾਬਾਦੀ, ਚੰਨ ਪਟਿਆਲਵੀ, ਗਗਨਦੀਪ, ਨਵਦੀਪ ਮੁੰਡੀ, ਨਰਿੰਦਰ ਸਿੰਘ, ਦਰਸ਼ਨ ਸਿੰਘ ਦਰਸ਼, ਵਿਜੈ ਸੋਫਤ, ਚਰਨਜੀਤ ਸਮਾਲਸਰ ਕੁਲਵਿੰਦਰ ਦਿਲਗੀਰ, ਮਾਸਟਰ ਧਰਮ ਪਾਲ, ਜਗਰਾਜ ਸਿੰਘ ਪਾਲ ਖਰੌੜ, ਅਮਰਜੀਤ ਖਰੌੜ, ਬਲਵਿੰਦਰ ਭੱਟੀ, ਗੁਲਜਾਰ ਸਿੰਘ ਸੌਂਕੀ, ਜਸਵਿੰਦਰ ਸਿੰਘ ਖਾਰਾ, ਹਰਬੰਸ ਮਾਣਕਪੁਰੀ, ਜੋਗਾ ਸਿੰਘ ਧਨੌਲਾ, ਰਣਵੀਰ ਸਿੰਘ ਚਾਹਲ, ਸੋਹਣ ਸਿੰਘ ਅਸੀਸ ਕੌਰ ਦੇ ਨਾਮ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ।
ਧੰਨਵਾਦ ਦੇ ਸ਼ਬਦ ਨਵਦੀਪ ਮੁੰਡੀ ਨੇ ਕਹੇ ਅਰੇ ਮੰਚ ਦਾ ਸੰਚਾਲਨ ਡਾ. ਗੁਰਵਿੰਦਰ ਅਮਨ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ।ਇਸ ਪ੍ਰੋਗਰਾਮ ਵਿੱਚ 60 ਦੇ ਕਰੀਬ ਲੇਖਕਾਂ, ਪਾਠਕਾਂ ਨੇ ਭਾਗ ਲਿਆ। ਪ੍ਰਤਿਮਾਨ ਸਾਹਿਤਕ ਮੰਚ ਵੱਲੋਂ ਕੀਤਾ ਇਹ ਆਯੋਜਨ ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ।
