ਸਕੂਲ ਆਫ ਐਮੀਨੈਂਸ, ਸ਼੍ਰੀ ਕੀਰਤਪੁਰ ਸਾਹਿਬ ਰੂਪਨਗਰ ਵੱਲੋਂ ਖੇਤਰੀ ਖੋਜ ਕੇਂਦਰ ਅਤੇ ਕਾਲਜ ਆਫ ਐਗਰੀਕਲਚਰ ਬੱਲੋਵਾਲ ਸੌਂਖੜੀ ਦਾ ਦੌਰਾ

ਨਵਾਂਸ਼ਹਿਰ- ਸਕੂਲ ਆਫ ਐਮੀਨੈਂਸ, ਸ਼੍ਰੀ ਕੀਰਤਪੁਰ ਸਾਹਿਬ ਰੂਪਨਗਰ ਦੇ ਵਿਦਿਆਰਥੀਆਂ ਵੱਲੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਅਤੇ ਕਾਲਜ ਆਫ ਐਗਰੀਕਲਚਰ ਬੱਲੋਵਾਲ ਸੌਂਖੜੀ ਵਿਖੇ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਅਗਵਾਈ ਡਾ. ਨਵਨੀਤ ਕੌਰ ਨੇ ਕੀਤੀ। ਡਾ ਵਿਜੈ ਕੁਮਾਰ ਨੇ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਕਾਲਜ ਵਿਖੇ ਡਾ. ਮਨਮੋਹਨਜੀਤ ਸਿੰਘ ਡੀਨ ਦੀ ਅਗਵਾਈ ਵਿੱਚ ਚੱਲ ਰਹੇ ਖੋਜ, ਪਸਾਰ ਅਤੇ ਸਿੱਖਿਆ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਡਾ. ਮਨਦੀਪ ਪਠਾਨੀਆ ਨੇ ਇਸ ਸਮੇਂ ਵਿਦਿਆਰਥੀਆਂ ਨੂੰ ਖੇਤੀਬਾੜੀ ਸੰਬੰਧਿਤ ਮੁੱਢਲੀ ਜਾਣਕਾਰੀ ਦਿੱਤੀ ਅਤੇ ਇਸ ਪੇਸ਼ੇ ਵਿੱਚ ਆਉਣ ਲਈ ਪ੍ਰੇਰਿਆ।

ਇਸ ਮੌਕੇ ਤੇ ਮੈਡਮ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਕਾਲਜ ਆਫ ਐਗਰੀਕਲਚਰ ਬੱਲੋਵਾਲ ਸੌਂਖੜੀ ਵਿਚ ਸਥਾਪਿਤ ਪ੍ਰਯੋਗਸ਼ਾਲਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਾਲਜ ਦਾ ਦੌਰਾ ਕਰਵਾਇਆ। ਇਸ ਤੋਂ ਬਾਅਦ ਡਾ ਪੂਜਾ ਗੋਇਲ ਨੇ ਉਨ੍ਹਾਂ ਨੂੰ ਪੋਲੀਹਾਊਸ ਅਤੇ ਮੀਂਹ ਦਾ ਪਾਣੀ ਇਕੱਠਾ ਕਰਨ ਦਾ ਮਾਡਲ  ਦਿਖਾਇਆ ਅਤੇ ਇਸ ਨਾਲ ਹੋਣ ਵਾਲੀ ਤੁਪਕਾ ਸਿੰਚਾਈ ਬਾਰੇ ਦੱਸਿਆ।ਡਾ ਵਰੁਣ ਅੱਤਰੀ ਨੇ ਉਨ੍ਹਾਂ ਨੂੰ ਵੱਖ ਵੱਖ ਜੰਗਲੀ ਰੁੱਖ ਬਾਰੇ ਜਾਣਕਾਰੀ ਦਿੰਦਿਆਂ  ਦਵਾਈਆ ਵਾਲੇ ਪੌਦਿਆਂ ਦੀ ਪ੍ਰਦਰਸ਼ਨੀ ਦਿਖਾਈ। 
ਡਾ ਅਮੀਨ ਭੱਟ ਨੇ ਉਨ੍ਹਾਂ ਨੂੰ ਭੂਮੀ ਵਿਗਿਆਨ ਪ੍ਰਯੋਗਸ਼ਾਲਾ ਦਿਖਾਈ ਅਤੇ ਉੱਥੇ ਵਰਤੇ ਜਾਂ ਵਾਲੇ ਵੱਖ ਵੱਖ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਡਾ. ਨਵਨੀਤ ਕੌਰ ਨੇ ਖੇਤੀ ਮੌਸਮ ਸਲਾਹਕਾਰ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਮੌਸਮੀ ਪ੍ਰਯੋਗਸ਼ਾਲੲ ਦਿਖਾਈ ਅਤੇ ਇਸ ਦੌਰੇ ਦਾ ਸੰਚਾਲਨ ਕੀਤਾ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵਿਚੋਂ ਲੈਕਚਰਾਰ ਸ਼ਿਖਾ ਅਰੋੜਾ, ਜਸਵਿੰਦਰ ਸਿੰਘ, ਤਜਿੰਦਰ ਸਿੰਘ, ਅੰਜੂ ਬਾਲਾ, ਰਮਨਦੀਪ ਕੌਰ ਅਤੇ ਨਿਸ਼ਾ ਸ਼ਰਮਾ ਹਾਜ਼ਿਰ ਸਨ।