ਲੱਧੇਵਾਲ ਸਕੂਲ ਵਿੱਚ ਮਨਾਇਆ ਗਿਆ ਸਲਾਨਾ ਸਮਾਗਮ

ਹੁਸ਼ਿਆਰਪੁਰ- ਸਾਹਿਬਜਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਬਜਾਦਾ ਅਜੀਤ ਸਿੰਘ ਸਕੂਲ ਦਾ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਬੀ. ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ, ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹਾਦਰਗੜ੍ਹ, ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਤੰਤੀ ਸਾਜਾਂ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਸਮਾਗਮ ਵਿੱਚ ਅਕਾਦਮਿਕ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਸੇਵਾ ਬੀ. ਸੁਰਿੰਦਰ ਕੌਰ ਖਾਲਸਾ ਵੱਲੋਂ ਨਿਭਾਈ ਗਈ। ਸਕੂਲ ਦੇ ਐਡੀਸ਼ਨਲ ਸਕੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਬੀ. ਸਤਵੰਤ ਕੌਰ ਦਾ ਧੰਨਵਾਦ ਕੀਤਾ l ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਅੱਗੇ ਤੋਂ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਆਖਿਰ ਵਿੱਚ ਪ੍ਰਿੰ. ਰਾਜਵਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ, ਮਾਤਾ ਪਿਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬੀ. ਸਤਵੰਤ ਕੌਰ ਨੇ ਸਕੂਲ ਦੀ ਬਿਹਤਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕੀਤੀ। 
ਇਸ ਸਮੇਂ ਖਾਸ ਤੌਰ ਤੇ ਸ. ਰਣਵੀਰ ਸਿੰਘ (ਸਾਬਕਾ ਸਕੱਤਰ, ਸ਼੍ਰੋ. ਗੁ. ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ),ਸ. ਸੋਹਣ ਸਿੰਘ ਦਾਦੂਵਾਲ, ਸ. ਹਰਬੰਸ ਸਿੰਘ ਸਰਹਾਲਾ ਖੁਰਦ , ਸ਼੍ਰੀ. ਸੁਰਿੰਦਰ ਸ਼ਰਮਾ (ਨੈਸ਼ਨਲ ਬੁਕ ਡੀਪੂ), ਪ੍ਰਿੰ. ਪਰਮਿੰਦਰ ਸਿੰਘ, ਖਾਲਸਾ ਕਾਲਜ, ਮਾਹਿਲਪੁਰ, ਮੈਨੇਜਰ ਸ. ਭੁਪਿੰਦਰ ਸਿੰਘ, ਸ. ਮਨਵੀਰ ਸਿੰਘ ਅਕਾਊਂਟੈਂਟ (ਗੁ. ਸ਼ਹੀਦਾਂ) ਸ. ਇਕਬਾਲ ਸਿੰਘ ਖੇੜਾ, ਮਾਤਾ ਜਸਪ੍ਰੀਤ ਕੌਰ, ਬੂੰਗਾ ਸਾਹਿਬ, ਪ੍ਰਿੰ. ਦਲਵਿੰਦਰ ਕੌਰ ਗੁਰਪਲਾਹ ਸਾਹਿਬ, ਊਨਾ, ਪ੍ਰਿੰ. ਹਰਪ੍ਰੀਤ ਕੌਰ ਜਿੰਦਵਾੜੀ, ਸ. ਜਗਦੀਪ ਸਿੰਘ ਮਾਹਿਲਪੁਰ, ਮਾਸਟਰ ਬਲਵੀਰ ਸਿੰਘ, ਬੀਬੀ ਸੁਰਿੰਦਰ ਕੌਰ ਖਾਲਸਾ , ਡਾ. ਪਰਮਜੀਤ ਕੌਰ, ਸ਼੍ਰੀ ਕਮਲ ਕੁਮਾਰ , ਬੀ. ਚਰਨਜੀਤ ਕੌਰ , ਸ. ਹਰਜਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਆਦਿ ਸ਼ਾਮਿਲ ਸਨ।