
ਸਕੂਲੀ ਬੱਚਿਆਂ ਲਈ ਦੰਦਾਂ ਅਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ
ਰਾਜਪੁਰਾ, 2 ਅਗਸਤ- ਬਹਾਵਲਪੁਰ ਸਮਾਜ ਵੈਲਫੇਅਰ ਸੋਸਾਇਟੀ (ਰਜਿ.) ਵੱਲੋਂ ਐਸ ਡੀ ਸਕੂਲ ਦੇ ਬੱਚਿਆਂ ਦੇ ਲਈ ਦੰਦਾਂ ਅਤੇ ਅੱਖਾਂ ਦੇ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ।
ਰਾਜਪੁਰਾ, 2 ਅਗਸਤ- ਬਹਾਵਲਪੁਰ ਸਮਾਜ ਵੈਲਫੇਅਰ ਸੋਸਾਇਟੀ (ਰਜਿ.) ਵੱਲੋਂ ਐਸ ਡੀ ਸਕੂਲ ਦੇ ਬੱਚਿਆਂ ਦੇ ਲਈ ਦੰਦਾਂ ਅਤੇ ਅੱਖਾਂ ਦੇ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਹਾਵਲਪੁਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਿਤ ਆਰਿਆ ਨੇ ਦੱਸਿਆ ਕਿ ਐਸ ਡੀ ਸਕੂਲ ਦੇ 250 ਬੱਚਿਆਂ ਨੂੰ ਉਨ੍ਹਾਂ ਦੀ ਸੋਸਾਇਟੀ ਵੱਲੋਂ ਅਡੋਪਟ ਕਰਕੇ ਇਹਨਾਂ ਦੇ ਦੰਦਾਂ ਅਤੇ ਅੱਖਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਅਤੇ ਦੰਤ ਮੰਜਨ ਵੀ ਦਿੱਤੇ ਜਾ ਰਹੇ ਹਨ ਅਤੇ ਦੰਦਾਂ ਨੂੰ ਬੁਰਸ਼ ਕਰਨ ਦੀ ਟੈਕਨੀਕ ਵੀ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੱਚੇ ਅੱਜ-ਕੱਲ੍ਹ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਹਨ। ਇਸੇ ਤਰ੍ਹਾਂ ਹੀ ਦੰਦਾਂ ਦੇ ਪ੍ਰਤੀ ਜ਼ਿਆਦਾ ਦੇਖਭਾਲ ਨਾ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਤੇ ਦੰਦਾਂ ਦੀਆਂ ਬਿਮਾਰੀਆਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਅੱਜ ਲਗਾਏ ਗਏ ਕੈਂਪ ਵਿੱਚ ਰਾਜਪੁਰਾ ਤੋਂ ਅੱਖਾਂ ਦੇ ਡਾਕਟਰ ਅਤੇ ਦੰਦਾਂ ਦੇ ਡਾਕਟਰ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਇੱਥੇ ਪਹੁੰਚੇ ਹਨ ਅਤੇ ਬੱਚਿਆਂ ਦੀ ਜਾਂਚ ਕਰ ਰਹੇ ਹਨ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਦਰ ਮਹਿਤਾ, ਓ ਪੀ ਅਰੋੜਾ, ਵਰਿੰਦਰ ਸੇਤੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
