
ਪ੍ਰਧਾਨ ਮੰਤਰੀ ਨਰੇਂਦਰ ਦਾ ਵਿਜਨ ਦੇਸ਼ ਦੇ ਹਰ ਜਿਲ੍ਹੇ ਅਤੇ ਬਲਾਕ ਵਿੱਚ ਤੇਜ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ - ਮੁੱਖ ਮੰਤਰੀ ਨਾਇਸ ਸਿੰਘ ਸੈਣੀ
ਚੰਡੀਗਡ੍ਹ, 1 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਦੇਸ਼ ਦੇ ਹਰ ਜਿਲ੍ਹੇ ਅਤੇ ਬਲਾਕ ਵਿੱਚ ਤੇਜ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ ਹੈ। ਜੋ ਇੱਕ ਵਿਸ਼ੇਸ਼ ਮਿਸ਼ਨ ਅਤੇ ਜਨ ਅੰਦੋਲਨ ਹੈ। ਇਹ ਮਿਸ਼ਨ ਹਰ ਨਾਗਰਿਕ ਨੂੰ ਮਜਬੂਤ ਬਨਾਉਣ ਅਤੇ ਇਹ ਯਕੀਨੀ ਕਰਨ ਲਈ ਪ੍ਰਤੀਬੱਧ ਹੈ ਕਿ ਕੋਈ ਵੀ ਜਿਲ੍ਹਾ ਜਾਂ ਬਲਾਕ ਵਿਕਾਸ ਦੇ ਖੇਤਰ ਵਿੱਚ ਪਿੱਛੇ ਨਾ ਰਹੇ।
ਚੰਡੀਗਡ੍ਹ, 1 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਦੇਸ਼ ਦੇ ਹਰ ਜਿਲ੍ਹੇ ਅਤੇ ਬਲਾਕ ਵਿੱਚ ਤੇਜ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ ਹੈ। ਜੋ ਇੱਕ ਵਿਸ਼ੇਸ਼ ਮਿਸ਼ਨ ਅਤੇ ਜਨ ਅੰਦੋਲਨ ਹੈ। ਇਹ ਮਿਸ਼ਨ ਹਰ ਨਾਗਰਿਕ ਨੂੰ ਮਜਬੂਤ ਬਨਾਉਣ ਅਤੇ ਇਹ ਯਕੀਨੀ ਕਰਨ ਲਈ ਪ੍ਰਤੀਬੱਧ ਹੈ ਕਿ ਕੋਈ ਵੀ ਜਿਲ੍ਹਾ ਜਾਂ ਬਲਾਕ ਵਿਕਾਸ ਦੇ ਖੇਤਰ ਵਿੱਚ ਪਿੱਛੇ ਨਾ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਆਯੋਜਿਤ ਰਾਜ ਪੱਧਰੀ ਸੰਪੂਰਣਤਾ ਮੁਹਿੰਮ ਸਨਮਾਨ ਸਮਾਰੋਹ ਵਿੱਚ ਆਕਾਸ਼ੀ ਜਿਲ੍ਹਾ ਅਤੇ ਬਲਾਕ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਸਾਲ 2018 ਵਿੱਚ ਆਕਾਂਸ਼ੀ ਜਿਲ੍ਹਾ ਅਤੇ ਬਲਾਕ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਪੋਸ਼ਨ, ਸਿਖਿਆ, ਖੇਤੀਬਾੜੀ ਅਤੇ ਜਲ੍ਹ ਸੰਸਾਧਨ, ਵਿੱਤੀ ਸੇਵਾਵਾਂ ਅਤੇ ਮੁੱਢਲਾ ਢਾਂਚਾ ਵਰਗੇ ਪ੍ਰਮੁੱਖ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ। ਇਹ ਵਿਆਪਕ ਦ੍ਰਿਸ਼ਟੀਕੋਣ ਹੈ, ਜਿਸ ਵਿੱਚ ਅਸੀਂ ਸਾਰੇ ਮਿਲ ਕੇ ਇੱਕ ਮਜਬੂਤ, ਖੁਸ਼ਹਾਲ ਅਤੇ ਸਮਤਾਪੂਰਣ ਭਾਰਤ ਦਾ ਨਿਰਮਾਣ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਨਤੀਜੇ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਨੀਤੀ ਆਯੋਗ ਵੱਲੋਂ ਦਿੱਤੇ ਗਏ ਵੱਖ-ਵੱਖ ਖੇਤਰਾਂ ਦੇ ਮਹਤੱਵਪੂਰਣ ਬਿੰਦੂਆਂ 'ਤੇ ਸਾਰਿਆਂ ਨੂੰ ਮਿਲ ਕੇ ਸੌਂ-ਫੀਸਦੀ ਕੰਮ ਕਰਨਾ ਹੈ ਤਾਂ ਜੋ ਇਸ ਮੁਹਿੰਮ ਦੇ ਹੋਰ ਚੰਗੇ ਨਤੀਜੇ ਜਮੀਨੀ ਪੱਧਰ 'ਤੇ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਦੇ ਵੱਲੋਂ ਪਿਛਲੇ ਦਿੱਤੇ ਗਏ ਬਿੰਦੂਆਂ 'ਤੇ ਸਵਾਮਿਤਵ ਬਣਾਏ ਰੱਖਾ ਜਰੂਰੀ ਹੈ। ਇਸ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਦੇ ਸਪਨਿਆਂ ਅਤੇ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਕਾਸ਼ੀ ਜਿਲ੍ਹਿਆਂ ਤੇ ਬਲਾਕ ਪੋ੍ਰਗਰਾਮ ਤਹਿਤ ਨੀਤੀ ਆਯੋਗ ਵੱਲੋਂ ਦਿੱਤੇ ਗਏ ਵੱਖ-ਵੱਖ ਖੇਤਰਾਂ ਵਿੱਚ ਟੀਚੇ ਨੂੰ ਪੂਰਾ ਕਰਨ ਦੇ ਬਾਅਦ ਉਸ ਕੰਮ ਦੀ ਰਿਪੋਰਟ ਲੈ ਕੇ ਵੈਰੀਫਿਕੇਸ਼ਨ ਕਰਵਾਈ ਜਾਵੇ। ਤਾਂ ਜੋ ਪ੍ਰੋਗਰਾਮ ਦੇ ਤਹਿਤ ਧਰਾਤਲ 'ਤੇ ਹੋਏ ਕੰਮ ਦੇ ਬਾਰੇ ਵਿੱਚ ਪੂਰੀ ਅਤੇ ਸਟੀਕ ਜਾਂਣਕਾਰੀ ਪ੍ਰਾਪਤ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਈ ਇਸ ਮੁਹਿੰਮ ਬਾਅਦ ਅੱਜ ਮੇਵਾਤ ਵਿੱਚ ਇਸ ਦੇ ਸਾਕਾਰਾਤਮਕ ਨਤੀਜੇ ਮਿਲ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਨੀਤੀ ਆਯੋਗ ਵੱਲੋਂ ਹਰ ਸਾਲ ਜੋ ਟੀਚੇ ਇੰਨ੍ਹਾਂ ਜਿਲ੍ਹਾ ਦੇ ਬਲਾਕ ਲਈ ਦਿੱਤਾ ਜਾਂਦਾ ਹੈ ਉਸ ਟੀਚੇ ਨੂੰ ਸਮੇਂ 'ਤੇ ਸੌ-ਫੀਸਦੀ ਹਾਸਲ ਕਰਨਾ ਹੈ। ਚੰਗੇ ਕੰਮ ਲਈ ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਜਿਲ੍ਹਿਆਂ ਵਿੱਚ ਕਿਸਾਨਾਂ ਨੂੰ ਬਾਗਬਾਨੀ ਵੱਲ ਵਧਾਇਆ ਜਾਵੇ ਅਤੇ ਬਾਗਬਾਨੀ ਦੇ ਨਵੇਂ-ਨਵੇਂ ਵਿਕਲਪ ਦਿੱਤੇ ਜਾਣ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਮਿੱਟੀ ਹੈਲਥ ਕਾਰਡ ਦਾ ਸਰਲੀਕਰਣ ਕਰ ਕਿਸਾਨਾਂ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟ ਨੂੰ ਨਿਰਦੇਸ਼ ਦਿੱਤੇ ਕਿ ਖੇਤੀਬਾੜੀ ਵਿਭਾਗ ਦਾ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਇਆ ਜਾਵੇ। ਜਿਸ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਜਾਂ ਖੇਤੀਬਾੜੀ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੇ ਕਿਸਾਨਾਂ ਦੇ ਇੰਟਰਵਿਊ ਲੈ ਕੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਪਾ ਕੇ ਹੋਰ ਕਿਸਾਨਾਂ ਨੁੰ ਜਾਗਰੁਕ ਕੀਤਾ ਜਾਵੇ।
ਇਸ ਮੌਕੇ 'ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਆਕਾਸ਼ੀ ਜਿਲ੍ਹਾ ਅਤੇ ਬਲਾਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 2018 ਵਿੱਚ ਪਿਛੜੇ ਅਤੇ ਵਿਕਸਿਤ ਜਿਲ੍ਹਿਆਂ ਦੇ ਵਿੱਚ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਪ੍ਰੋਗਰਾਮ ਦੇ ਤਹਿਤ, ਵੱਖ-ਵੱਖ ਵਿਕਾਸਤਾਮਕ ਮਾਨਦੰਡਾਂ ਦੇ ਆਧਾਰ 'ਤੇ ਪੂਰੇ ਦੇਸ਼ ਦੇ 800 ਤੋਂ ਵੱਧ ਜਿਲ੍ਹਿਆਂ ਵਿੱਚੋਂ 115 ਜਿਲ੍ਹਿਆਂ ਦਾ ਚੋਣ ਕੀਤਾ ਗਿਆ ਸੀ। ਇਸ ਪਹਿਲ ਨੂੰ ਹੋਰ ਮਜਬੂਤ ਬਨਾਉਣ ਲਈ ਬਾਅਦ ਵਿੱਚ ਇਸ ਯੋਜਨਾ ਤਹਿਤ ਆਕਾਸ਼ੀ ਬਲਾਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਨਾਲ ਇੰਨ੍ਹਾਂ ਖੇਤਰਾਂ ਦਾ ਸਮੂਚਾ ਵਿਕਾਸ ਸੰਭਵ ਹੋ ਸਕਿਆ।
ਇਸ ਦੌਰਾਨ ਜਿਲ੍ਹਾ ਨੁੰਹ, ਚਰਚੀ ਦਾਦਰੀ, ਭਿਵਾਨੀ ਅਤੇ ਰਿਵਾੜੀ ਦੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੇ ਆਕਾਸ਼ੀ ਜਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਕੀਤੇ ਗਏ ਕੰਮਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਆਕਾਸ਼ੀ ਜਿਲ੍ਹਾ ਅਤੇ ਬਲਾਕ ਪ੍ਰੋਗਰਾਮ ਦੇ ਤਹਿਤ ਵਧੀਆ ਕੰਮ ਕਰਨ ਵਾਲੇ 26 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸੂਚਨਾ , ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।
