
ਸਰਬੱਤ ਭਲਾ ਚੈਰੀਟੇਬਲ ਸੁਸਾਇਟੀ ਵਲੋੰ ਨੰਦਾਚੌਰ ਵਿਖੇ ਗੁਰਮਤਿ ਸਮਾਗਮ ਕਰਾਇਆ
ਹੁਸ਼ਿਆਰਪੁਰ- ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ (ਰਜਿ.) ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਰਬੱਤ ਦਾ ਭਲਾ ਭਲਾ ਆਸ਼ਰਮ ਨੰਦਾਚੌਰ ਵਿਖੇ ਮੁੱਖ ਸੰਚਾਲਕ ਸੰਤ ਜਗੀਰ ਸਿੰਘ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਹੁਸ਼ਿਆਰਪੁਰ- ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ (ਰਜਿ.) ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਰਬੱਤ ਦਾ ਭਲਾ ਭਲਾ ਆਸ਼ਰਮ ਨੰਦਾਚੌਰ ਵਿਖੇ ਮੁੱਖ ਸੰਚਾਲਕ ਸੰਤ ਜਗੀਰ ਸਿੰਘ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ, ਢਾਡੀ, ਕਵਿਸ਼ਰੀ ਜਥੇ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਸੰਤ ਮਹਾਂਪੁਰਸ਼ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ( ਰਜਿ.) ਪੰਜਾਬ, ਸੰਤ ਸਰਵਣ ਦਾਸ ਸਲੇਮਤਾਵਰੀ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਧਰਮਪਾਲ ਸ਼ੇਰਗੜ, ਸੰਤ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬਲਵੀਰ ਧਾਂਦਰਾਂ ਨੇ ਸੰਗਤਾਂ ਨੂੰ ਕੀਰਤਨ ਕਥਾ ਰਾਂਹੀ ਨਿਹਾਲ ਕੀਤਾ।
ਇਸ ਮੌਕੇ ਸੰਤ ਜਗੀਰ ਸਿੰਘ ਵਲੋੰ ਸੰਤਾਂ, ਮਹਾਪੁਰਸ਼ਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਹਰ ਸਾਲ ਦੀ ਤਰਾਂ ਇਤਿਹਾਸਕ ਦਮੜੀ ਸ਼ੋਭਾ ਯਾਤਰਾ 4 ਅਪ੍ਰੈਲ ਨੂੰ ਰੇਲ ਗੱਡੀ ਰਾਹੀਂ ਰੇਲਵੇ ਸਟੇਸ਼ਨ ਜਲੰਧਰ ਤੋਂ ਆਰੰਭ ਹੋਵੇਗੀ, ਸੰਗਤਾਂ ਹੁੰਮ ਹੁਮਾਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ।
ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਮਾਰਕੀਟ ਕਮੇਟੀ ਜਲੰਧਰ, ਰਣਜੀਤ ਸਿੰਘ,ਬੀਰ ਚੰਦ ਸੁਰੀਲਾ ਜਰਨਲ ਸਕੱਤਰ ਜਲੰਧਰ, ਸਾਂਈ ਦਲਵੀਰ ਸਿੰਘ, ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ,ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ ਆਦਿ ਧਰਮ ਮਿਸ਼ਨ, ਵਰਿੰਦਰ ਬੰਗਾ ਕੌਮੀ ਜਨਰਲ ਸਕੱਤਰ, ਜਗਦੀਸ਼ ਕੁਮਾਰ, ਗਿਆਨ ਸਿੰਘ ਸਰਪੰਚ, ਸੇਵਾ ਸਿੰਘ ਚੰਡੀਗੜ੍ਹ,ਵਿਜੈ ਕੁਮਾਰ ਪਟਵਾਰੀ, ਰਣਜੀਤ ਸਿੰਘ ਰਾਏਪੁਰ, ਗੁਰਮੁਖ ਸਿੰਘ ਖੋਸਲਾ, ਵਿਜੈ ਸਰਪੰਚ,ਰਿਕੂ ਬਸਰਾ, ਬਲਕਾਰ ਸਿੰਘ ਇਨਕਮ ਟੈਕਸ ਵਿਭਾਗ, ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ,ਗੁਲੂ ਨੰਦਾਚੌਰ, ਮਿੰਟੂ ਨੰਦਾਚੌਰ,ਨਿਕਾ ਨੰਦਾਚੌਰ, ਚੰਨਪ੍ਰੀਤ, ਸਰਵਣ ਸਿੰਘ, ਸਤਨਾਮ ਸਿੰਘ, ਰਹਿਮਤ ਅਲੀ, ਸਤਪਾਲ ਸੱਤੀ,ਹਰੀ ਰਾਮ, ਬਿਅੰਤ ਕੌਰ,ਨੀਲਮ ਰਾਣੀ, ਸਰਪੰਚ ਰਮੇਸ਼ ਸਿੰਘ ਨੰਦਾਚੌਰ, ਅਸ਼ਮੀਤ ਸਿੰਘ ਪਾਬਲਾ ਸਿੰਘ,ਯੂਥ ਵੈਲਫੇਅਰ ਸੁਸਾਇਟੀ ਰਜਿ ਨੰਦਾਚੌਰ, ਪ੍ਰਧਾਨ ਮੱਲੀ ਸਾਹਿਬ ਸਿੰਘ ਸਭਾ ਗੁਰਦੁਆਰਾ ਨੰਦਾਚੌਰ, ਸੰਦੀਪ ਮੰਗਾਂ, ਰਾਣਾ ਸਲੂਨ, ਗੋਰੀ,ਸਾਹਿਲ,ਗੋਪੀ, ਨਿਸ਼ੂ,ਰਾਮ ਕੁਮਾਰ, ਨਰਿੰਦਰ ਪੇਂਟਰ, ਚੌਹਾਨ ਹੱਡੀਆਂ ਦਾ ਹਸਪਤਾਲ ਨੰਦਾਚੌਰ, ਮਨਪ੍ਰੀਤ ਧਾਮੀ,ਸਾਈਂ ਨਿਕਾ, ਸਰਪੰਚ ਚੀਨਾ ਪਰਿਵਾਰ,ਵੈਦ ਤਰਲੋਕ ਸਿੰਘ ਵੀ ਹਾਜਰ ਸਨ।
