ਸਰਕਾਰ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਦੇ ਮਿਹਨਤਾਨੇ ਵਿੱਚ ਵਾਧਾ ਕਰੇ

ਗੜਸ਼ੰਕਰ, 23 ਮਾਰਚ: ਮਿਡ-ਡੇ-ਮੀਲ ਮੀਲ ਵਰਕਰ ਯੂਨੀਅਨ ਅਤੇ ਡੈਮੋਕ੍ਰੈਟਿਕ ਆਸ਼ਾ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਬਜਟ ਸ਼ੈਸ਼ਨ ਵਿੱਚ ਮਿਹਨਤਾਨੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ। ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਆਗੂਆ ਬਲਵਿੰਦਰ ਕੌਰ, ਕਮਲਜੀਤ ਕੌਰ, ਡੈਮੋਕ੍ਰੈਟਿਕ ਆਸ਼ਾ ਵਰਕਰ ਯੂਨੀਅਨ ਦੀਆ ਆਗੂਆਂ ਸ਼ੁਸਮਾ, ਕਿਰਨ ਬਾਲਾ, ਬੇਬੀ ਤੇ ਰਾਵਲ ਕੌਰ ਅਤੇ ਡੀ ਐਮ ਐਫ ਆਗੂਆ ਹੰਸ ਰਾਜ ਗੜ੍ਹਸ਼ੰਕਰ, ਸਤਪਾਲ ਕਲੇਰ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਸਮੇ ਦੀ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਆਗੂਆ ਨੇ ਵੱਖ ਵੱਖ ਵਰਗਾਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਵਾਅਦੇ ਕੀਤੇ ਸਨ|

 ਇਸੇ ਤਰਾਂ ਉਸ ਸਮੇਂ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਭਗਵੰਤ ਮਾਨ ਨੇ ਮਾਣ ਭੱਤਾ ਵਰਕਰਾਂ ਨਾਲ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਮਿਡ ਡੇਅ ਮੀਲ ਵਰਕਰਾਂ ਨੂੰ ਮਿਲਦਾ ਮਾਣ ਭੱਤਾ ਤਿੰਨ ਹਜ਼ਾਰ ਤੋਂ ਵਧਾ ਕੇ ਛੇ ਹਜ਼ਾਰ ਕਰ ਦਿੱਤਾ ਜਾਵੇਗਾ ਅਤੇ ਇਸੇ ਤਰਾਂ ਆਸ਼ਾ ਅਤੇ ਫੈਸੀਲੀਟੇਟਰਾ ਦੇ ਮਿਹਨਤਾਨੇ ਵਿੱਚ ਦੁੱਗਣਾ ਵਾਧਾ ਕੀਤਾ ਜਾਵੇਗਾ| ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਕੋਈ  ਵੀ ਸਾਰ ਨਹੀ ਲਈ|
 ਮਾਣ ਭੱਤਾ ਤਾਂ ਕੀ ਵਧਾਉਣਾ ਸੀ ਸਗੋਂ ਹਰ ਮਹੀਨੇ ਮਾਣ ਭੱਤਾ ਵਰਕਰਾਂ ਦੇ ਵੱਖ ਵੱਖ ਕੰਮ ਵਧਾਉਣ ਲਈ ਨਵੇਂ ਨਵੇਂ ਪੱਤਰ ਜਾਰੀ ਕਰਕੇ ਨਵੇਂ ਪ੍ਰਕਾਰ ਦੇ ਭੋਜਨ ਬਣਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ। ਆਗੂਆਂ ਨੇ ਮੰਗ ਕੀਤੀ  ਕਿ ਇਸ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਤੇ ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਕੇ ਮਾਣ ਭੱਤਾ ਅਠਾਰਾਂ ਹਜ਼ਾਰ ਰੁਪਏ ਕੀਤਾ ਜਾਵੇ। ਸਾਲ ਵਿੱਚ ਦੋ ਰੁੱਤਾਂ ਅਨੁਸਾਰ ਦੋ ਤਰ੍ਹਾਂ ਦੀਆਂ ਵਰਦੀਆਂ ਦਿੱਤੀਆਂ ਜਾਣ, ਹਰ ਵਰਕਰ ਦਾ ਪੰਜ ਲੱਖ ਦਾ ਬੀਮਾ ਮੁਫ਼ਤ ਕੀਤਾ ਜਾਵੇ।
        ਮਾਣ ਭੱਤਾ ਵਰਕਰਾਂ  ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਹੀ ਨਾ ਮੰਨੀਆ ਤਾਂ ਉਹਨਾਂ ਦੀ ਜੱਥੇਬੰਦੀ ਪੰਜਾਬ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।