ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ

ਚੰਡੀਗੜ੍ਹ, 22 ਮਾਰਚ- ਪੰਜਾਬ-ਹਰਿਆਣਾ ਦੇ ਖਨੌਰੀ-ਸ਼ੰਭੂ ਸਰਹੱਦ ਤੋਂ ਪੁਲਿਸ ਕਾਰਵਾਈ ਤੋਂ ਬਾਅਦ ਜ਼ਬਤ ਕੀਤੀਆਂ ਗਈਆਂ ਟਰਾਲੀਆਂ ਅਤੇ ਟਰੈਕਟਰਾਂ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਰੀ ਹੋਏ ਵਾਹਨ ਘਨੌਰ ਦੇ ਵਿਧਾਇਕ ਗੁਰਲਾਲ ਦੇ ਘਰੋਂ ਮਿਲੇ ਹਨ ਪਰ ਵਿਧਾਇਕ ਗੁਰਲਾਲ ਦੇ ਘਰੋਂ ਮਿਲਣ ਦੀ ਜਾਣਕਾਰੀ ਪੂਰੀ ਤਰ੍ਹਾਂ ਝੂਠੀ ਹੈ।

ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਕਿਸਾਨਾਂ ਦੇ ਟਰੈਕਟਰ ਅਤੇ ਟਰਾਲੀਆਂ ਸ਼ੰਭੂ ਸਰਹੱਦ 'ਤੇ ਛੱਡ ਦਿੱਤੀਆਂ ਗਈਆਂ ਹਨ। ਪੁਲਿਸ ਨੇ ਕੁਝ ਨੂੰ ਜ਼ਬਤ ਕਰ ਲਿਆ ਤੇ ਇੱਕ ਜਗ੍ਹਾ 'ਤੇ ਰੱਖ ਦਿੱਤਾ ਪਰ ਇਨ੍ਹਾਂ ਟਰੈਕਟਰਾਂ ਅਤੇ ਟਰਾਲੀਆਂ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਇਸ ਦੌਰਾਨ ਗੁਰਦਾਸਪੁਰ ਦੇ ਕੁਝ ਨੌਜਵਾਨ ਘਨੌਰ ਦੇ ਪਿੰਡ ਲੋਹ ਸਿੰਬਲੀ ਪਹੁੰਚ ਗਏ। ਜਿੱਥੇ ਉਨ੍ਹਾਂ ਨੂੰ ਇੱਕ ਘਰ ਵਿੱਚ ਆਪਣਾ ਟਰੈਕਟਰ ਤੇ ਤਿੰਨ ਟਰਾਲੀਆਂ ਮਿਲੀਆਂ। ਦਾਅਵਾ ਕੀਤਾ ਗਿਆ ਸੀ ਕਿ ਇਹ ਘਰ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਹੈ।
ਪੁਲਿਸ ਅਧਿਕਾਰੀ ਨੇ ਕੀ ਕਿਹਾ ?
DSP ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ 21 ਮਾਰਚ ਨੂੰ ਸੂਚਨਾ ਮਿਲੀ ਸੀ ਕਿ ਸ਼ੰਭੂ ਸਰਹੱਦ ਤੋਂ ਕੁਝ ਟਰਾਲੀਆਂ ਗ਼ਾਇਬ ਹੋਈਆਂ ਹਨ। ਉਨ੍ਹਾਂ ਟਰਾਲੀਆਂ ਦੀ ਭਾਲ ਕਰਦੇ ਹੋਏ, ਜਦੋਂ ਪੁਲਿਸ ਟੀ ਲੋ ਸਿੰਬਲੀ ਪਿੰਡ ਪਹੁੰਚੀ, ਤਾਂ ਉੱਥੋਂ ਤਿੰਨ ਟਰਾਲੀਆਂ ਬਰਾਮਦ ਹੋਈਆਂ। ਅਸੀਂ ਇਨ੍ਹਾਂ ਟਰਾਲੀਆਂ ਤੇ ਟਰੈਕਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਟਰਾਲੀਆਂ ਰਮਨਦੀਪ ਸਿੰਘ ਉਰਫ਼ ਟਿੰਕੂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਰਮਨਦੀਪ ਸਿੰਘ ਖ਼ਿਲਾਫ਼ ਘਨੌਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਝੂਠੀ ਖ਼ਬਰ ਹੈ ਕਿ ਇਹ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਕਬਜ਼ੇ ਵਿੱਚੋਂ ਮਿਲੇ ਹਨ ਜਿਸ ਕਿਸੇ ਨੂੰ ਵੀ ਇਹ ਝੂਠੀ ਖ਼ਬਰ ਫੈਲਾਉਂਦੇ ਦੇਖਿਆ ਗਿਆ। ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।