ਵੱਖਰੇ ਆਭਾਮੰਡਲ ਨੂੰ ਸਿਰਜਦੀ ਹੈ ਪੁਸਤਕ "ਭਾਈ ਵੀਰ ਸਿੰਘ : ਜੀਵਨ, ਰਚਨਾ ਅਤੇ ਵਿਰਾਸਤ"

ਪਟਿਆਲਾ, 25 ਮਈ - ਪੰਜਾਬੀ ਸਾਹਿਤ ਵਿਚ ਭਾਈ ਵੀਰ ਸਿੰਘ ਜੀ ਦਾ ਵਿਲੱਖਣ ਸਥਾਨ ਹੈ। ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ 'ਚ ਮਾਣਮੱਤਾ ਕਾਰਜ ਕੀਤਾ ਹੈ। ਵੱਖ ਵੱਖ ਸਾਹਿਤਕਾਰਾਂ, ਲੇਖਕਾਂ, ਯੂਨੀਵਰਸਿਟੀਆਂ ਅਤੇ ਅਦਾਰਿਆਂ ਨੇ ਭਾਈ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਬਾਰੇ ਬਹੁਤ ਕੁਝ ਲਿਖਿਆ ਅਤੇ ਪ੍ਰਕਾਸ਼ਨਾ ਦਾ ਕਾਰਜ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਹਰਜੋਧ ਸਿੰਘ ਨੇ ਵੀ ਭਾਈ ਵੀਰ ਸਿੰਘ ਜੀ ਦੇ ਜੀਵਨ ਅਤੇ ਰਚਨਾ ਬਾਰੇ ਵੱਡ ਆਕਾਰੀ ਦੂਜੀ ਜਿਲਦ "ਭਾਈ ਵੀਰ ਸਿੰਘ : ਜੀਵਨ, ਰਚਨਾ ਅਤੇ ਵਿਰਾਸਤ" ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ।

ਇਸ ਅਣਮੁੱਲੇ ਕਾਰਜ ਦੀ ਵਾਹਵਾ ਪ੍ਰਸ਼ੰਸਾ ਹੋਈ ਹੈ। ਭਾਈ ਵੀਰ ਸਿੰਘ ਸਬੰਧੀ ਸਾਰੇ ਪਹਿਲੂਆਂ ਨੂੰ ਵੱਖਰੇ ਸਿਰਲੇਖਾਂ ਅਧੀਨ ਬੜੇ ਸੁਚੱਜੇ  ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਬਾਰੇ ਡਾ. ਗੁਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਗੌਰਮਿੰਟ ਡਿਗਰੀ ਕਾਲਜ ਫਾਰ ਵਿਮਨ, ਕਠੂਆ ਦਾ ਕਹਿਣਾ ਹੈ ਕਿ ਵੀਰ ਸਿੰਘ ਜੀਵਨ, ਸਾਹਿਤ ਅਤੇ ਵਿਰਾਸਤ ਪੁਸਤਕ (ਜਿਲਦ-ਦੂਜੀ) ਇਕ ਅਜਿਹੀ ਫੁਲਵਾੜੀ ਹੈ, ਜਿਸ ਅੰਦਰ ਕਈ ਤਰ੍ਹਾਂ ਦੇ ਪੁਸ਼ਪ ਆਪਣਾ ਆਪਾ ਮੌਲਦੇ ਨਜ਼ਰ ਆ ਰਹੇ ਹਨ, ਕੁਝ ਤਾਂ ਪੂਰੇ ਖੇੜੇ ਵਿਚ ਨੇ ਅਤੇ ਕੁਝ ਆਪਣੀਆਂ ਸੁਗੰਧੀਆਂ ਨੂੰ ਇਸ ਚਮਨ ਦੇ ਲਈ ਨਿਸਾਰ ਕਰਦੇ ਦਿਖ ਰਹੇ ਨੇ। ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਪ੍ਰਤਿਭਾ-ਪੂਰਨ ਉਪਲਬਧੀਆਂ ਨੂੰ ਹਾਸਿਲ ਕਰਦੀ ਇਹ ਕਿਤਾਬ ਨਿਰੀ ਇਕ ਕਿਤਾਬ ਨਾ ਰਹਿ ਕੇ ਕਿਸੇ ਵੱਖਰੇ ਆਭਾਮੰਡਲ ਨੂੰ ਸਿਰਜਦੀ ਇਕ ਮਹਾਂ-ਪੁਸਤਕ ਹੋ ਨਿਬੜਦੀ ਹੈ। 
ਜਿਸ ਰਾਹੀਂ ਪਾਠਕ, ਖੋਜਾਰਥੀ ਅਤੇ ਵਿਦਵਾਨ ਸੱਜਣ ਆਪਣੇ ਗਿਆਨਾਤਮਕ ਪਾਸਾਰ ਨੂੰ ਹੋਰ ਪ੍ਰਫੁਲਿਤ ਕਰ ਸਕਣਗੇ। ਇਸ ਕਿਤਾਬ ਅੰਦਰ ਬਿਬੇਕ-ਬੁੱਧ ਦਾ ਜੋ ਸੰਗਮ ਹੈ ਉਸ ਨੇ ਭਾਈ ਵੀਰ ਸਿੰਘ ਰਚਨਾਵਲੀ ਅੰਦਰਲੇ ਕਲਾਤਮਕ ਅਤੇ ਵਿਸ਼ਾਤਮਕ ਘੇਰੇ ਨੂੰ ਹੋਰ ਨਿਖਾਰਿਆ ਅਤੇ ਸੰਵਾਰਿਆ ਹੈ। ਸਰਦਾਰ ਮੌਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਦੀਆਂ ਅਣਥੱਕ ਕੋਸ਼ਿਸ਼ਾਂ ਨੇ ਵੀ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਵਿੱਚ ਇਕ ਅਹਿਮ ਕੜੀ ਦਾ ਰੋਲ ਅਦਾ ਕੀਤਾ ਹੈ। ਜਿਸ ਵਚਨਬੱਧਤਾ ਨਾਲ ਡਾ. ਹਰਜੋਧ ਸਿੰਘ ਕਾਰਜ ਕਰ ਰਹੇ ਹਨ, ਉਹ ਸ਼ਲਾਘਾ ਦੇ ਪਾਤਰ ਹਨ।