ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋਂ ਲੀਗਲ ਏਡ ਕਲੀਨਕ ਦੀ ਅਚਨਚੇਤ ਚੈਕਿੰਗ

ਨਵਾਂਸ਼ਹਿਰ- ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਜੱਜ (ਸੀਨੀਅਰ ਡਵੀਜ਼ਨ)/ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਵੱਲੋਂ ਅੱਜ ਲੀਗਲ ਏਡ ਕਲੀਨਕ, ਪਿੰਡ ਭੰਗਲ ਕਲ੍ਹਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਮੌਕੇ ਪੈਰਾ ਲੀਗਲ ਵਲੰਟੀਅਰ,  ਲੀਗਲ ਏਡ ਕਲੀਨਕ ਅਵਤਾਰ ਚੰਦ ਚੁੰਬਰ ਵਿਖੇ ਆਪਣੀ ਡਿਊਟੀ 'ਤੇ ਹਾਜ਼ਰ ਸਨ। ਇਸ ਮੌਕੇ ਡਾ. ਅਮਨਦੀਪ ਵੱਲੋਂ ਲੀਗਲ ਏਡ ਕਲੀਨਕ ਦਾ ਰਜਿਸਟਰ ਚੈਂਕ ਕੀਤਾ ਗਿਆ ਅਤੇ ਕਲੀਨਕ ਤੇ ਮੌਜੂਦ ਆਮ ਲੋਕਾਂ ਦੀਆ ਮੁਸ਼ਕਲਾਂ ਸੁਣੀਆ ਗਈਆਂ। ਇਸ ਤੋ ਇਲਾਵਾ  ਉਨ੍ਹਾਂ ਨੇ ਪੈਰਾ ਲੀਗਲ ਵਲੰਟੀਅਰ ਅਵਤਾਰ ਚੰਦ ਚੁੰਬਰ ਨੂੰ ਹਦਾਇਤ ਕੀਤੀ ਕਿ ਲੀਗਲ ਏਡ ਕਲੀਨਕ ਪਿੰਡ ਭੰਗਲ ਕਲ੍ਹਾਂ ਵਿਖੇ ਆਉਣ ਵਾਲੇ ਆਮ ਲੋਕਾਂ, ਜਿਨ੍ਹਾਂ  ਨੂੰ ਮੁਫਤ ਕਾਨੂੰਨੀ ਸਹਾਇਤਾ ਜਾਂ ਵਕੀਲ ਦੀਆਂ ਸੇਵਾਵਾਂ ਚਾਹੀਦੀਆ ਹੋਣ|
 ਉਨ੍ਹਾਂ  ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵਿਖੇ ਭੇਜਿਆ ਜਾਵੇ। ਇਸ ਤੋ ਇਲਾਵਾ ਆਮ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਅਤੇ ਨਾਲਸਾ ਟੋਲ ਫਰੀ ਨੰਬਰ 15100  ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਬਾਰੇ ਕਿਹਾ ਗਿਆ। ਇਸ ਮੌਕੇ ਪਿੰਡ ਦਾ ਸਰਪੰਚ ਅਤੇ ਹੋਰ ਮੈਂਬਰ ਹਾਜ਼ਰ ਸਨ ।