
ਫੇਜ਼ 2 ਦੇ ਪਾਰਕ ਵਿੱਚ ਲੱਗੇ ਹਨ ਸੁੱਕੇ ਪੱਤਿਆਂ ਦੇ ਢੇਰ
ਐਸ ਏ ਐਸ ਨਗਰ, 20 ਮਾਰਚ: ਸਥਾਨਕ ਫੇਜ਼ 2 ਦੇ ਪਾਰਕ ਨੰਬਰ 19 ਵਿੱਚ ਪਿਛਲੇ 11 ਦਿਨਾਂ ਤੋਂ ਸੁੱਕੇ ਪੱਤਿਆਂ ਦੇ ਢੇਰ ਪਏ ਹਨ, ਜਿਹਨਾਂ ਨੂੰ ਅਜੇ ਤੱਕ ਚੁੱਕਿਆ ਨਹੀਂ ਗਿਆ, ਜਿਸ ਕਾਰਨ ਇਸ ਪਾਰਕ ਵਿੱਚ ਆਉਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਐਸ ਏ ਐਸ ਨਗਰ, 20 ਮਾਰਚ: ਸਥਾਨਕ ਫੇਜ਼ 2 ਦੇ ਪਾਰਕ ਨੰਬਰ 19 ਵਿੱਚ ਪਿਛਲੇ 11 ਦਿਨਾਂ ਤੋਂ ਸੁੱਕੇ ਪੱਤਿਆਂ ਦੇ ਢੇਰ ਪਏ ਹਨ, ਜਿਹਨਾਂ ਨੂੰ ਅਜੇ ਤੱਕ ਚੁੱਕਿਆ ਨਹੀਂ ਗਿਆ, ਜਿਸ ਕਾਰਨ ਇਸ ਪਾਰਕ ਵਿੱਚ ਆਉਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।
ਇਸ ਸਬੰਧੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 2 ਦੇ ਪ੍ਰਧਾਨ ਜਗਰੂਪ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਆਉਣ ਕਾਰਨ ਵੱਡੀ ਗਿਣਤੀ ਦਰਖਤਾਂ ਤੋਂ ਪੱਤੇ ਝੜ ਰਹੇ ਹਨ, ਜਿਸ ਕਾਰਨ ਇਸ ਪਾਰਕ ਵਿੱਚ ਹਰ ਪਾਸੇ ਪੱਤੇ ਹੀ ਪੱਤੇ ਦਿਖਾਈ ਦੇ ਰਹੇ ਹਨ।
ਉਹਨਾਂ ਕਿਹਾ ਕਿ ਇਸ ਪਾਰਕ ਵਿੱਚ ਪੱਤਿਆਂ ਨੂੰ ਇੱਕਠੇ ਕਰਕੇ ਢੇਰ ਲਗਾ ਕੇ ਰੱਖੇ ਹੋਏ ਹਨ, ਜਿਹਨਾਂ ਨੂੰ ਅਜੇ ਤੱਕ ਚੁੱਕਿਆ ਨਹੀਂ ਗਿਆ। ਜਦੋਂ ਤੇਜ਼ ਹਵਾ ਚਲਦੀ ਹੈ ਤਾਂ ਇਹ ਪੱਤੇ ਉੱਡ ਦੇ ਦੂਰ ਤੱਕ ਖਿਲਰ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਮੁਹਾਲੀ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਇਹਨਾਂ ਪੱਤਿਆਂ ਦੇ ਢੇਰਾਂ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਵੀ ਪੈਦਾ ਹੋ ਰਹੇ ਹਨ, ਜੋ ਕਿ ਕੋਈ ਬਿਮਾਰੀ ਫੈਲਾ ਸਕਦੇ ਹਨ। ਉਹਨਾਂ ਮੰਗ ਕੀਤੀ ਕਿ ਇਸ ਪਾਰਕ ਵਿੱਚ ਥਾਂ-ਥਾਂ ਪਏ ਸੁੱਕੇ ਪੱਤਿਆਂ ਦੇ ਢੇਰਾਂ ਨੂੰ ਚੁੱਕਿਆ ਜਾਵੇ ਅਤੇ ਪਾਰਕ ਦੀ ਸਹੀ ਤਰੀਕੇ ਨਾਲ ਸਫਾਈ ਕਰਵਾਈ ਜਾਵੇ।
ਇਸ ਮੌਕੇ ਸਮਾਜ ਸੇਵੀ ਪ੍ਰਦੀਪ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਸ਼ਰਮਾ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ।
