'ਸਿਰਨਾਵਾਂ' ਕਾਵਿ ਸੰਗ੍ਰਹਿ ਰਚਨਾਤਮਿਕ ਸੋਚ ਦੀ ਸਿਰਜਣਾ ਕਰਦਾ ਹੈ- ਬਲਜਿੰਦਰ ਮਾਨ
ਮਾਹਿਰਪੁਰ- ਸੁਰਜੀਤ ਮੰਨਹਾਨੀ ਦਾ ਕਾਵ ਸੰਗ੍ਰਹਿ ਸਿਰਨਾਵਾਂ ਰਚਨਾਤਮਿਕ ਸੋਚ ਦੀ ਸਿਰਜਣਾ ਕਰਦਾ ਹੈ। ਇਹ ਵਿਚਾਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸੁਰਜੀਤ ਮੰਨਣਹਾਨੀ ਦੀ ਪੁਸਤਕ ਲੋਕ ਅਰਪਣ ਕਰਦਿਆਂ ਪ੍ਰਗਟ ਕੀਤੇ। ਉਹਨਾਂ ਅੱਗੇ ਕਿਹਾ ਕਿ ਲੇਖਕ ਨੇ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਮਿੰਨੀ ਕਹਾਣੀ ਦੀਆਂ ਪਾਠਕਾਂ ਨੂੰ ਭੇਂਟ ਕੀਤੀਆਂ ਹਨ।

ਇਹਨਾਂ ਪੁਸਤਕਾਂ ਰਾਹੀਂ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ ਗਿਆ ਹੈ। ਲੇਖਕ ਨੇ ਸਮੇਂ ਦੀ ਨਬਜ਼ ਪਛਾਣਦਿਆਂ ਸਾਨੂੰ ਅਮੀਰ ਕਦਰਾਂ ਕੀਮਤਾਂ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਸਿੰਘ ਰਾਏ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਨੂੰ ਸਿਲੇਬਸ ਵਿੱਚ ਸ਼ਾਮਿਲ ਕਰਕੇ ਨਵੀਂ ਪਨੀਰੀ ਦੇ ਬੌਧਿਕ ਪੱਧਰ ਨੂੰ ਉਚੇਰਾ ਕਰਨਾ ਚਾਹੀਦਾ ਹੈ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਸੁਰਜੀਤ ਸਿੰਘ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਮਾਣ ਮਹਿਸੂਸ ਕੀਤਾ। ਸੁਰਜੀਤ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬਚਪਨ ਵਿਚ ਹੀ ਸ਼ਬਦ ਸਾਧਨਾਂ ਦੇ ਰਾਹੇ ਪੈ ਗਏ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਤਵੰਤ ਸਿੰਘ ਨੇ ਲੇਖਕ ਨੂੰ ਇਨਸਾਨੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਦਰਸਾਇਆ।
ਇਸ ਮੌਕੇ ਗੁਰਮੀਤ ਸਿੰਘ ਯੂਐਸਏ, ਲਾਲ ਸਿੰਘ, ਲਵਪ੍ਰੀਤ, ਸੁਸ਼ਮਾ, ਅਮੋਲਪ੍ਰੀਤ ,ਕੁਲਵਿੰਦਰ ਕੌਰ, ਰਜਨੀ ਸ਼ਰਮਾ, ਉਪਿੰਦਰਜੀਤ ਕੌਰ, ਮੀਨਾਕਸ਼ੀ, ਗੁਰਪ੍ਰੀਤ ਸਿੰਘ, ਤਿਲਕ ਰਾਜ, ਰਾਜਵੀਰ ਕੌਰ ,ਅੰਜਲੀ ,ਪੁਸ਼ਪਾ ਰਾਣੀ ਅਤੇ ਮਨਦੀਪ ਕੌਰ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਹੋਏ।