ਪ੍ਰਾਪਰਟੀ ਟੈਕਸ 'ਤੇ ਵਿਆਜ ਤੇ ਜੁਰਮਾਨੇ ਦੀ ਮੁਆਫੀ ਯੋਜਨਾ ਦਾ ਲਾਭ ਲਵੋ - ਕਮਿਸ਼ਨਰ ਜਯੋਤੀ ਬਾਲਾ ਮੱਟੂ

ਹੁਸ਼ਿਆਰਪੁਰ- ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਜੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਕਰਦਾਤਿਆਂ ਲਈ ਇਕ ਵੱਡੀ ਰਾਹਤ ਸਕੀਮ ਲਾਗੂ ਕੀਤੀ ਗਈ ਹੈ। ਇਸ ਸਕੀਮ ਅਨੁਸਾਰ ਜੇਕਰ ਕੋਈ ਕਰਦਾਤਾ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31-07-2025 ਤੱਕ ਮੁਸਤ ਜਮ੍ਹਾਂ ਕਰਵਾ ਦਿੰਦਾ ਹੈ ਤਾਂ ਉਸ ਉੱਤੇ ਲੱਗਣ ਵਾਲਾ ਵਿਆਜ ਅਤੇ ਜੁਰਮਾਨਾ ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇਗਾ।

ਕਮਿਸ਼ਨਰ ਨੇ ਕਿਹਾ ਕਿ ਕਰਦਾਤਿਆਂ ਵੱਲੋਂ ਇਸ ਸਕੀਮ ਦਾ ਭਾਰੀ ਲਾਭ ਲਿਆ ਜਾ ਰਿਹਾ ਹੈ। ਹੁਣ ਇਸ ਸਕੀਮ ਦੇ ਸਿਰਫ ਆਖਰੀ ਚਾਰ ਦਿਨ ਹੀ ਬਾਕੀ ਹਨ। ਇਸ ਲਈ ਸਾਰਿਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਲੰਬਿਤ ਪ੍ਰਾਪਰਟੀ ਟੈਕਸ 31 ਜੁਲਾਈ 2025 ਤੱਕ ਜਮ੍ਹਾਂ ਕਰਵਾ ਕੇ ਇਸ ਯੋਜਨਾ ਦਾ ਲਾਭ ਲਿਆ ਜਾਵੇ। 
ਮਿਤੀ 31 ਜੁਲਾਈ ਤੋਂ ਬਾਅਦ ਵਿਆਜ ਤੇ ਜੁਰਮਾਨੇ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਇਹ ਆਖਰੀ ਮੌਕਾ ਸਮਝ ਕੇ ਆਪਣਾ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣਾ ਚਾਹੀਦਾ ਹੈ।