ਵਿਕਾਸ ਕਾਰਜਾਂ ਵਿੱਚ ਡਿਪਟੀ ਸਮੀਕਰ ਨੇ ਹੋਰ ਤੇਜੀ ਲਿਆਉਂਦੀ ਇਕ ਮੰਚ ਓਤੇ ਪੰਚਾਇਤਾਂ ਤੇ ਵਿਭਾਗਾਂ ਦੇ ਮੁੱਖੀ ਇੱਕਠੇ ਕੀਤੇ
ਹੁਸ਼ਿਆਰਪੁਰ- ਹਲਕੇ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਉਣ ਲਈ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਇਕ ਵਿਸ਼ੇਸ਼ ਯਤਨ ਕਰਦਿਆਂ ਸਥਾਨਿਕ ਓਪ ਮੰਡਲ ਮੀਟਿੰਗ ਹਾਲ ਵਿਖੇ ਕਰੀਬ ਤਿੰਨ ਦਰਜਨ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਲੋਕਾਂ ਦੇ ਪਿੰਡਾਂ ਕਸਬਿਆਂ ਦੇ ਮਸਲੇ ਸੁਣੇ ਤੇ ਵਿਚਾਰੇ ਗਏ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਹ ਬਹੁਤ ਘੱਟ ਸਮੇਂ ਵਿੱਚ ਵਿਕਾਸ ਦੇ ਕਾਰਜ ਨੇਪਰੇ ਚਾੜੇ ਜਾਣ |

'ਇਸ ਮੀਟਿੰਗ ਹਾਲ ਵਿਚ ਸਵੇਰੇ ਸਵੱਖਤੇ ਤੋਂ ਵੱਖ ਵੱਖ ਪੰਦਾਇਤਾਂ ਦੇ ਸਾਰੇ ਮੈਬਰ ਸਬੰਧਤ ਸਕੱਤਰ, ਬੀ.ਡੀ.ਪੀ.ਓ. ਅਤੇ ਹੋਰ ਅਧਿਕਾਰੀ ਮਿਲਕੇ ਇਕ ਪਲੇਟ ਫਾਰਮ ਤੇ ਇਕੱਤਰ ਹੋ ਕੇ ਸੁਚੱਜੇ ਤਰੀਕੇ ਨਾਲ ਮਸਲਿਆਂ ਅਤੇ ਵਿਕਾਸ ਦੇ ਕਾਰਜਾ ਦਾ ਹੱਲ ਕਰਦੇ ਰਹੇ । ਇਸ ਮੋਕੇ ਡਿਪਟੀ ਸਪੀਕਰ ਰੌੜੀ ਨੇ ਹਰੇਕ ਪਿੰਡ ਦੀ ਪੰਚਾਇਤ ਦੇ ਵਿਕਾਸ ਕਾਰਜਾਂ ਵਿੱਚ ਨਿੱਜੀ ਰੁਚੀ ਲੈ ਕੇ ਉਹਨਾਂ ਦਾ ਹੱਲ ਅਤੇ ਗ੍ਰਾਂਟਾ ਦਾ ਨਾਲ ਦੀ ਨਾਲ ਨਿਬੇੜਾ ਕੀਤਾ |
ਇਸ ਮੌਕੇ ਓਤੇ ਵੱਖ-ਵੱਖ ਨੁਮਾਇੰਦਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਤੋਂ ਨਿਰੰਤਰ ਲੋਕ ਹਿੱਤਾ ਲਈ "ਸਰਕਾਰ ਆਪ ਦੇ ਦੁਆਰਾ ਪ੍ਰੋਗਰਾਮ ਰਾਹੀਂ ਬਹੁਤ ਸਾਰੇ ਕਾਰਜ ਲੋਕਾਂ ਦੇ ਘਰ ਬੈਠਿਆਂ ਹੋਣ ਲੱਗੇ ਹਨ | ਉਸ ਦੇ ਨਾਲ ਲੋਕਾਂ ਨੂੰ ਨਿੱਜੀ ਸਹੂਲਤਾਂ ਵਧੇਰੇ ਮਿਲੀਆਂ ਹਨ ਅਤੇ ਅੱਜ ਲੋਕ ਹਿਤ ਲਈ ਸ. ਰੌੜੀ ਵਲੋਂ ਕੀਤੀ ਪੰਚਾਇਤਾਂ ਦੇ ਚੱਲਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਉਣ ਦੇ ਅਧਿਕਾਰੀਆਂ ਨੂੰ ਕੀਤੇ ਹੁਕਮਾਂ ਨਾਲ ਗੜ੍ਹਸ਼ੰਕਰ ਹਲਕੇ ਦਾ ਵਿਕਾਸ ਸੂਬੇ ਦੇ ਵਿਕਾਸ ਦੇ ਨਕਸ਼ੇ ਉੱਤੇ ਪ੍ਰਭਾਵਸ਼ਾਲੀ ਨਜਰ ਆਵੇਗਾ।
ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਬਹੁਤ ਖੁਸ਼ੀ ਅਤੇ ਤੱਸਲੀ ਦੀ ਗੱਲ ਹੈ ਕਿ ਜੈ ਕ੍ਰਿਸ਼ਨ ਰੌੜੀ ਡਿਪਟੀ ਸਪੀਕਰ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਹੁੰਦੇ ਹਨ ਪਰ ਅੱਜ ਸਾਡੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਸਿੱਧਾ ਇਕ ਮੰਚ ਉੱਤੇ ਬੈਠੇ ਅਧਿਕਾਰੀਆਂ ਅਤੇ ਲੋਕਾਂ ਵਿਚ ਇਕ ਕੜੀ ਦਾ ਕੰਮ ਕੀਤਾ ਹੈ ਜਿਸ ਨਾਲ ਅਸੀਂ ਪਿੰਡਾਂ ਆਲੇ ਰੌੜੀ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹਾਂ ਜਿਨ੍ਹਾਂ ਦੇ ਸਦਕਾ ਸਾਡੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਆਵੇਗੀ |
ਓਕਤ ਅੱਜ ਦੀ ਮੀਟਿੰਗ ਹਾਲ ਦੀ ਕਾਰਵਾਦੀ ਦੌਰਾਨ 25 ਵਿਭਾਗਾਂ ਦੇ ਮੁੱਖੀ ਹਾਜਰ ਸਨ | ਜਿਹਨਾਂ ਵਿੱਚ ਮੰਡੀ ਬੋਰਡ,ਜ਼ਿਲ੍ਹਾ ਸਿੱਖਿਆ ਅਫਸਰ, ਜਲ ਸਪਲਾਈ ਸੈਨੀਟੇਸ਼ਨ ਵਿਭਾਗ, ਖੁਰਾਕ ਸਪਲਾਈ ਅਫਸਰ,ਕੰਢੀ ਕੁਨਾਲ ਨਹਿਰ ਵਿਭਾਗ ਦੇ ਅਧਿਕਾਰੀ, ਟਿਊਬਵੈਲ ਕਾਰਪੋਰਸ਼ੇਨ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਰੇਲਵੇ ਵਿਭਾਗ, ਭੂਮੀ ਰੱਖਿਆ, ਖੇਤੀਬਾੜੀ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ , ਬਿਜਲੀ ਵਿਭਾਗ ਆਦਿ ਵਿਭਾਗਾਂ ਦੇ ਕਰਮਚਾਰੀ ਅਫਸਰਾਂ ਨੇ ਕੁਝ ਵਿਕਾਸ ਦੇ ਕੰਮਾਂ ਦਾ ਮੌਕੇ ਨਿਪਟਾਰਾ ਕੀਤਾ ਤੇ ਵੱਡੇ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਨੂੰ ਉਲੀਕਿਆ ਗਿਆ।
ਇਸ ਮੌਕੇ ਬਲਦੀਪ ਸਿੰਘ ਸੈਣੀ ਚੈਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ, ਚਰਨਜੀਤ ਸਿੰਘ ਚੰਨੀ ਓ ਐਸ ਡੀ, ਮੈਡਮ ਮਨਜਿੰਦਰ ਕੌਰ ਬੀ ਡੀ ਪੀ ਓ, ਤਹਿਸੀਲਦਾਰ ਰਾਕੇਸ਼ ਅਗਰਵਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਿਰ ਸਨ।