ਲੇਬਰ ਪਾਰਟੀ ਵਲੋਂ ਮਾਹਿਲਪੁਰ ਬੀਡੀਪੀਓ ਦਫਤਰ ਦੇ 1 ਕਰੋੜੀ ਘਪਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸਿ਼ਆਰ ਪੁਰ ਤੇ ਚੀਫ ਸਕੱਤਰ ਪੰਜਾਬ ਸਰਕਾਰ ਦਾ ਮੰਗ ਪਤੱਰ ਸਹਾਇਕ ਕਮਿਸ਼ਨਰ (ਜ) ਨੂੰ ਸੋਪਿਆ ਮੰਗ ਪਤੱਰ।

ਹੁਸ਼ਿਆਰਪੁਰ- ਲੇਬਰ ਪਾਰਟੀ ਵਲੋਂ ਮਾਹਿਲਪੁਰ ਬੀਡੀਪੀਓ ਦਫਤਰ ਵਿਚ ਵਾਧੂ ਚਾਰਜ ਲੈ ਕੇ ਕੰਮ ਵਾਲੇ ਲੇਖਾਤਾਰ ਚਾਰਜ ਬੀਡੀਪੀਓ ਸੁਖਜਿੰਦਰ ਸਿੰਘ ਨੇ ਅਪਣੇ ਸਾਥੀਆਂ ਨੂੰ ਨਾਲ ਲੈ ਕੇ 1 ਕਰੋੜ ਦਾ ਘਪਲਾ ਕਰਨ ਤੇ ਸਰਕਾਰ ਵਲੋਂ ਚੁੱਪੀ ਧਾਰਨ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮਾਨਯੋਗ ਚੀਫ ਸਕੱਤਰ ਪੰਜਾਬ ਅਤੇ ਡਿਪਟੀ ਕਸਿਮ਼ਨਰ ਆਸਿ਼ਕਾ ਜੈਨ ਜੀ ਪਤੱਰ ਸਹਾਇਕ ਕਮਿਸ਼ਨਰ ਸ਼੍ਰੀ ਸੰਜੀਵ ਕੁਮਾਰ ਜੀ ਸੋਂਪਿਆ ਤੇ ਸੂਚਨਾ ਅਧਿਕਾਰ ਤਹਿਤ ਪ੍ਰਾਪਕ ਕੀਤੀ ਸੂਚਨਾ ਵਿਚ ਕੀਤੇ ਭ੍ਰਿਸ਼ਟਾਚਾਰ ਦੇ ਸਾਰੇ ਸਬੂਤਾਂ ਦੀਆਂ ਕਾਪੀਆਂ ਵੀ ਨਾਲ ਲੱਗਾਈਆਂ।

ਹੁਸ਼ਿਆਰਪੁਰ- ਲੇਬਰ ਪਾਰਟੀ ਵਲੋਂ ਮਾਹਿਲਪੁਰ ਬੀਡੀਪੀਓ ਦਫਤਰ ਵਿਚ ਵਾਧੂ ਚਾਰਜ ਲੈ ਕੇ ਕੰਮ ਵਾਲੇ ਲੇਖਾਤਾਰ ਚਾਰਜ ਬੀਡੀਪੀਓ ਸੁਖਜਿੰਦਰ ਸਿੰਘ ਨੇ ਅਪਣੇ ਸਾਥੀਆਂ ਨੂੰ ਨਾਲ ਲੈ ਕੇ 1 ਕਰੋੜ ਦਾ ਘਪਲਾ ਕਰਨ ਤੇ ਸਰਕਾਰ ਵਲੋਂ ਚੁੱਪੀ ਧਾਰਨ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਮਾਨਯੋਗ ਚੀਫ ਸਕੱਤਰ ਪੰਜਾਬ ਅਤੇ ਡਿਪਟੀ ਕਸਿਮ਼ਨਰ ਆਸਿ਼ਕਾ ਜੈਨ ਜੀ ਪਤੱਰ ਸਹਾਇਕ ਕਮਿਸ਼ਨਰ ਸ਼੍ਰੀ ਸੰਜੀਵ ਕੁਮਾਰ ਜੀ ਸੋਂਪਿਆ ਤੇ ਸੂਚਨਾ ਅਧਿਕਾਰ ਤਹਿਤ ਪ੍ਰਾਪਕ ਕੀਤੀ ਸੂਚਨਾ ਵਿਚ ਕੀਤੇ ਭ੍ਰਿਸ਼ਟਾਚਾਰ ਦੇ ਸਾਰੇ ਸਬੂਤਾਂ ਦੀਆਂ ਕਾਪੀਆਂ ਵੀ ਨਾਲ ਲੱਗਾਈਆਂ। 
ਉਨ੍ਹਾਂ ਦਸਿਆ ਕਿ ਸਕੱਤਰ ਪੰਚਾਇੱਤ ਸੰਦੀਪ ਕੁਮਾਰ, ਪ੍ਰਬੰਧ ਵਿਜੇ ਕਮੁਾਰ ਅਤੇ ਈ ਪੰਚਾਇਤ ਦੇ ਕਰਮਚਾਰੀ ਹਾਲੇ ਵੀ ਅਪਣੀਆਂ ਅਪਣੀਆਂ ਉਨ੍ਹਾਂ ਸੀਟਾਂ ਉਤੇ ਬੈਠ ਕੇ ਕੰਮ ਕਰੇ ਰਹੇ ਹਨ ਜਿਥੇ ਉਨ੍ਹਾਂ ਨੇ ਬੈਠ ਕੇ ਘਪਲਾ ਕੀਤਾ। ਧੀਮਾਨ ਨੇ ਦਸਿਆ ਕਿ ਮਜੂਦਾ ਬੀਡੀਪੀਓ ਸ਼੍ਰੀ ਬਲਵਿੰਦਰ ਪਾਲ ਜੀ ਵਲੋਂ ਵਾਧੂ ਚਾਰਜ ਲੈ ਕੇ ਘਪਲੇ ਨੂੰ ਇੰਨਜਾਮ ਦੇਣ ਵਾਲਿਆਂ ਦੇ ਵਿਰੁਧ ਪੰਜਾਬ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਤੇ ਵੇਸੇ ਜੀਰੋ ਭ੍ਰਿਸ਼ਟਾਚਾਰ ਦੀਆਂ ਸਟੇਜਾਂ ਉਤੇ ਗੱਲਾਂ ਮਾਰ ਰਹੀ ਹੈ ਤੇ ਰੰਗਲਾ ਪੰਜਾਬ ਉਸਾਰਨ ਦੀਆਂ ਡੀਂਗਾ ਮਾਰੀਆਂ ਜਾ ਰਹੀਆਂ ਹਨ।
ਧੀਮਾਨ ਨੇ ਕਿਹਾ ਕਿ ਕਾਰਵਾਈ ਨਾ ਕਰਨ ਅਤੇ ਉਸ ਵਿਚ ਦੇਰੀ ਕਰਨ ਤੋਂ ਸਾਫ ਵਿਖਾਈ ਦੇ ਰਿਹਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਰਿਕਾਰਡ ਵਿਚ ਮੈਨੂਪਲੇਸ਼ਨ ਕਰਨ ਦੀ ਸ਼ਹਿ ਦਿਤੀ ਜਾ ਰਹੀ ਹੈ।ਉਨ੍ਹਾਂ ਦਸਿਆ ਕਿ ਪਿੰਡ ਕੋਟ ਫਤੂਹੀ, ਹਕੂਮਤ ਪੁਰ ਅਤੇ ਪਿੰਡ ਬਹਿਬਲ ਪੁਰ ਵਿਚ ਸਕੱਛਰ ਵਲੋਂ ਅਪਣੀ ਨੀਜੀ ਜੁੰਮੇਵਾਰੀ ਲੈ ਕੇ ਪਿੰਡਾਂ ਵਿਚ ਇੰਟਰਲੋਕ ਟਾਇਲਾਂ ਸੁਟਵਾਈਆਂ ਜਾ ਰਹੀਆਂ ਹਨ ਤੇ ਇਹ ਸਭ ਕੁਝ ਧੱਕੇ ਨਾਲ ਕੀਤਾ ਜਾ ਰਿਹਾ ਹੈ।
ਧੀਮਾਨ ਨੇ ਦਸਿਆ ਕਿ ਜਦੋਂ ਇਨ੍ਹਾਂ ਵਿਚ ਆਡਿਟ ਹੋਵੇਗਾ ਜਾਂ ਪੜਤਾਲ ਹੋਵੇਗੀ ਤੇ ਇਸ ਦਾ ਜਾਵਬ ਦੇਣਾ ਮੁਸਿ਼ਕਲ ਹੋਵੇਗਾ ਤੇ ਭ੍ਰਿਸ਼ਟਾਚਾਰ ਦੇ ਸਬੂਤ ਸਕੱਤਰ ਅਪਣੇ ਆਪ ਵੀ ਪੈਦਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਸਾਰਾ ਰਿਕਾਰਡ ਸੀਲ ਹੋ ਜਾਣਾ ਚਾਹੁੰਦਾ ਸੀ ਤਾਂ ਕਿ ਸਬੂਤਾਂ ਅਪਣੀ ਥਾਂ ਉਤੇ ਕਾਇਮ ਰਹਿਣ।
ਧੀਮਾਨ ਨੇ ਦਸਿਆ ਕਿ ਰਿਕਾਰਡ ਅਨੁਸਾਰ ਸਾਰਕਾਰ ਦੇ ਚਹੇਤੇ ਬੀਡੀਪੀਓ ਨੇ 7 ਲੱਖ 02 ਹਜਾਰ 690 ਰੁ: ਦਾ ਫਰਨੀਚਰ ਖ੍ਰੀਦਿਆ ਜਿਸ ਵਿਚ 40 ਕੁਰਸੀਆਂ ਤੇ 3 ਟੇਬਲ, ਲਗਭਗ 23,24 ਲੱਖ ਰੁਪਇਆ ਠੇਕੇਦਾਰ ਨੂੰ ਟਰਾਂਸਫਰ ਕੀਤਾ,ਲਖਵਿੰਦਰ ਸਿੰਘ ਮਾਹਿਲਪੁਰ ਦੇ ਨਾਮ ਉਤੇ 98500 ਰੁ:, ਰਾਜਾ ਸੇਲਜ ਕਾਰਪੋਰੇਸ਼ਨ ਮਾਹਿਲਪੁਰ ਦੇ ਖਾਤੇ ਵਿਚ 13 ਲੱਖ 01 ਹਜਾਰ 273 ਰੁ: ਮਿਤੀ 01—01—2025 ਨੂੰ ਟਰਾਂਸਫਰ ਕੀਤੇ ਵਿਖਾਏ ਗਏ।ਉਨ੍ਹਾਂ ਦਸਿਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਪੰਚਾਇਤਾਂ ਦੇ ਹੋਂਦ ਵਿਚ ਆਉਣ ਉਤੇ ਵੀ ਪ੍ਰਬੰਧਕ ਬੀਡੀਪੀਓ ਸੁਖਜਿੰਦਰ ਸਿੰਘ ਨਾਲ ਮਿਲੀ ਭੁਗਤ ਕਰਕੇ ਕਿਸ ਤਰ੍ਹਾਂ 14ਵੇਂ ਵਿੱਤ ਕਮਿਸ਼ਨ ਕੰਟੀਜੈਂਸੀ ਫੰਡ ਨੂੰ ਸਾਫ ਕਰ ਗਿਆ ਤੇ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੇ ਤਾਂ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ।
ਹੈਰਾਨੀ ਕਿੰਨੀ ਹੈ ਡੀਪੀਓ ਹੁਸਿ਼ਆਰਪੁਰ, ਮਾਨਯੋਗ ਵਧੀਕ ਡਿਪਟੀ ਕਮਿਸ਼ਨਰਅਤੇ ਡਿਪਟੀ ਕਮਿਸ਼ਨਰ ਨੂੰ 17 ਫਰਵਰੀ 2025 ਦੀ ਕੀਤੀ ਸ਼ਕਾਇਤ ਉਤੇ ਵੀ ਕੋਈ ਕਾਰਵਾਈ ਸਰਕਾਰ ਵਲੋਂ ਨਾ ਹੋਣ ਦੇਣਾ ਅਨੇਕਾਂ ਸਵਾਲ ਕਰਦੀ ਹੈ। ਧੀਮਾਨ ਨੇ ਕਿਹਾ ਕਿ ਅਗਰ ਤੁਰੰਤ ਸਾਰਾ ਰਿਕਾਰਡ ਸਮੇਤ ਕੈਸ਼ ਬੁੱਕ ਨਾ ਸੀਲ ਕੀਤਾ ਅਤੇ ਨਾ ਹੀ ਸਕੱਤਰ ਪੰਚਾਇਤ, ਪ੍ਰਬੰਧਕ ਵਿਜੇ ਕੁਮਾਰ ਅਤੇ ਈ ਪੰਚਾਇਤ ਦੇ ਕਰਮਚਾਰੀਆਂ ਅਤੇ ਲੇਖਾਕਾਰ ਚਾਰਜ ਬੀਡੀਪੀਓ ਨੂੰ ਉਨ੍ਹਾਂ ਦੀਆਂ ਸੀਟਾਂ ਤੋਂ ਲਾਂਭੇ ਨਾ ਕੀਤਾ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਿਵਿਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ।
ਇਸ ਮੋਕੇ ਗੁਰਪੀਪ ਸਿੰਘ, ਚਰਨਜੀਤ ਕੌਰ, ਸੋਨੂ ਮਹਿਤ ਪੁਰ ਪਾਰਟੀ ਮੀਤ ਪ੍ਰਧਾਨ,ਡਾ ਪ੍ਰੇਮ ਭਾਟੀਆ,ਗੁਲਸ਼ਨ ਕੁਮਾਰ, ਰਾਮੇਸ਼ ਕੁਮਾਰ,ਸ ਗੁਰਨਾਮ ਸਿੰਘ ਸਿੰਗੜੀਵਾਲ,ਅਮਰੀਕ ਚੰਦ, ਮਨਜੀਤ ਸਿੰਘ,ਗੁਰਬਚਨ ਸਿੰਘ ਆਦਿ ਦਹਾਜਰ ਸਨ।