
ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਨਾ ਕੀਤੀ ਤਾਂ 2027 ਵਿੱਚ ਮੁਲਾਜਮ ਦਿੱਲੀ ਵਾਲਾ ਇਤਿਹਾਸ ਪੰਜਾਬ ਅੰਦਰ ਸਿਰਜਣਗੇ-ਮਾਨ
ਨਵਾਂਸ਼ਹਿਰ,15 ਮਾਰਚ- ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ) ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਮੁਲਾਜਮਾਂ ਨਾਲ ਇਕ ਹੋਰ ਧੋਖਾ ਦੱਸਿਆ ।
ਨਵਾਂਸ਼ਹਿਰ,15 ਮਾਰਚ- ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ) ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਦਾ ਇਸ ਨੂੰ ਮੁਲਾਜਮਾਂ ਨਾਲ ਇਕ ਹੋਰ ਧੋਖਾ ਦੱਸਿਆ ।
ਇਸ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋ ਜ਼ਿਲ੍ਹਾ ਕਨਵੀਨਰ ਸ਼੍ਰੀ ਗੁਰਦਿਆਲ ਮਾਨ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ।ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਸ਼੍ਰੀ ਮਾਨ ਨੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਸ਼ੈਸ਼ਨ ਦੁਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਸੰਬੰਧੀ ਅਤੇ ਯੂ ਪੀ ਐਸ ਦੇ ਵਿਰੋਧ ਵਿੱਚ ਮਤਾ ਪਾਸ ਨਾ ਕੀਤਾ ਤਾਂ ਪੰਜਾਬ ਦੇ ਮੁਲਾਜਮ 2027 ਦੀਆਂ ਚੋਣਾਂ ਦੁਰਾਨ ਦਿੱਲੀ ਵਾਲਾ ਇਤਿਹਾਸ ਅੰਦਰ ਵੀ ਸਿਰਜਣਗੇ।
ਇਸ ਲਈ ਪੰਜਾਬ ਸਰਕਾਰ ਨੂੰ ਹਿਮਾਚਲ ਸਰਕਾਰ ਦੇ ਤਰਜ਼ ਉੱਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਕਰੀਬ ਸਵਾ ਦੋ ਲੱਖ ਮੁਲਾਜਮਾਂ ਨੂੰ ਇਸ ਪੀੜਾ ਤੋ ਨਜਾਕਤ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਸਾਰਾ ਪੈਸਾ ਹੜੱਪ ਕੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਵਾਲੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਦਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਸਾਰੇ ਮੁਲਾਜਮ ਵਿਰੋਧ ਦਰਜ ਕਰਵਾ ਰਹੇ ਹਨ। ਇਸ ਯੋਜਨਾ ਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮ ਵਿਧਾਨ ਸਭਾ ਦਾ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਸਾਰੇ ਹਲਕਾ ਵਿਧਾਇਕਾ,ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰਨਗੇ।
ਇਸ ਮੌਕੇ ਭੁਪਿੰਦਰ ਲਾਲ ਬਲਾਕ ਆਗੂ ਨਵਾਂ ਸ਼ਹਿਰ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ । ਹਿਮਾਚਲ ਸਰਕਾਰ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਪੰਜਾਬ ਵਿੱਚ ਓਲਡ ਪੈਨਸ਼ਨ ਸਕੀਮ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ I ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਸਾਥੀ ਜ਼ਿਲ੍ਹੇ ਦੇ ਸਾਰੇ ਹਲਕਾ ਵਿਧਾਇਕਾ ਨੂੰ ਆਪਣੀ ਮੰਗ ਸੰਬੰਧੀ ਮੰਗ ਪੱਤਰ ਸੌਂਪਣਗੇ।
ਇਸ ਮੌਕੇ ਰਾਮ ਲਾਲ,ਅਜੈ ਕੁਮਾਰ, ਬਲਵੀਰ ਚੰਦ, ਜਤਿੰਦਰ ਸਿੰਘ, ਪਿੰਕੀ ਦੇਵੀ, ਅਨੀਤਾ, ਕੁਲਦੀਪ ਕੌਰ ਮਾਨ, ਹਰਵਿੰਦਰ ਕੌਰ, ਪਰਵਿੰਦਰ ਕੌਰ,ਪ੍ਰਵੀਨ ਕੁਮਾਰੀ,ਸੰਦੀਪ ਕੌਰ,ਪ੍ਰਿੰਅਕਾ ਅਮਨਦੀਪ ਕੌਰ,ਮਨਜੀਤ ਕੌਰ,ਰਵਿੰਦਰਜੀਤ ਕੌਰ,ਕੁਮਾਰੀ ਧੀਰਜ,ਪ੍ਰਤਿਭਾ ਵਰਮਾ,ਰਜਨੀ,ਅਮਰੀਕ ਕੌਰ,ਸ਼ਾਲੂ ਕਾਲੀਆ,ਸੁਰਜੀਤ ਕੌਰ,ਬਲਵੀਰ ਕੌਰ,ਸਰਬਜੀਤ ਕੌਰ,ਮਨਜੀਤ ਚੌਹਾਨ,ਨੀਰੂ ਬਾਲਾ,ਕਸ਼ਮੀਰ ਕੌਰ,ਬਲਜਿੰਦਰ ਕੌਰ ਆਦਿ ਸਾਥੀ ਹਾਜ਼ਰ ਸਨ।
