
ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਕੌਮੀ ਕਾਨਫਰੰਸ ਵਿੱਚ ਜਿੱਤੇ ਇਨਾਮ
ਲੁਧਿਆਣਾ 13 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਨੂੰ ਨੈਸ਼ਨਲ ਅਕੈਡਮੀ ਆਫ ਵੈਟਨਰੀ ਸਾਇੰਸਜ਼ ਵੱਲੋਂ ਵੈਟਨਰੀ ਕਾਲਜ, ਬੰਗਲੌਰ ਵਿਖੇ ਆਯੋਜਿਤ ਕੀਤੀ 22ਵੀਂ ਕੌਮੀ ਵਿਗਿਆਨਕ ਕਨਵੈਨਸ਼ਨ ਅਤੇ ਕਨਵੋਕੇਸ਼ਨ ਵਿੱਚ ਸਨਮਾਨਿਤ ਕੀਤਾ ਗਿਆ।
ਲੁਧਿਆਣਾ 13 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਨੂੰ ਨੈਸ਼ਨਲ ਅਕੈਡਮੀ ਆਫ ਵੈਟਨਰੀ ਸਾਇੰਸਜ਼ ਵੱਲੋਂ ਵੈਟਨਰੀ ਕਾਲਜ, ਬੰਗਲੌਰ ਵਿਖੇ ਆਯੋਜਿਤ ਕੀਤੀ 22ਵੀਂ ਕੌਮੀ ਵਿਗਿਆਨਕ ਕਨਵੈਨਸ਼ਨ ਅਤੇ ਕਨਵੋਕੇਸ਼ਨ ਵਿੱਚ ਸਨਮਾਨਿਤ ਕੀਤਾ ਗਿਆ।
ਡਾ. ਬਲਜਿੰਦਰ ਕੁਮਾਰ ਬਾਂਸਲ, ਸਾਬਕਾ ਡੀਨ, ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ ਨੂੰ ਵੈਟਨਰੀ ਵਿਗਿਆਨ ਵਿੱਚ ਬਿਹਤਰੀਨ ਸੇਵਾਵਾਂ ਦੇਣ ਲਈ ਡਾ. ਕੇ ਕੇ ਬਖ਼ਸ਼ੀ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਡਾ. ਹਰਮਨਜੀਤ ਸਿੰਘ ਬਾਂਗਾ, ਸਾਬਕਾ ਰਜਿਸਟਰਾਰ ਨੂੰ ਖੇਤਰ ਵਿੱਚ ਉਤਮ ਸੇਵਾਵਾਂ ਦੇਣ ਲਈ ਕੌਮੀ ਅਕਾਦਮੀ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਡਾ. ਜਸਵਿੰਦਰ ਸਿੰਘ ਮੁਖੀ, ਵੈਟਨਰੀ ਪਸਾਰ ਸਿੱਖਿਆ ਵਿਭਾਗ ਨੂੰ ਪਸਾਰ ਸੇਵਾਵਾਂ ਵਿੱਚ ਉਤਮ ਯੋਗਦਾਨ ਦੇਣ ਲਈ ਡਾ. ਆਰ ਕੇ ਸ਼ਰਮਾ ਯਾਦਗਾਰੀ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਮਾਗਮ ਵਿੱਚ ਕਰਨਾਟਕ ਸਰਕਾਰ ਦੇ ਪਸ਼ੂ ਪਾਲਣ ਅਤੇ ਰੇਸ਼ਮ ਖੇਤੀ ਮੰਤਰੀ, ਸ਼੍ਰੀ ਕੇ ਵੈਂਕਟੇਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ. ਰਣਧੀਰ ਸਿੰਘ, ਵਿਸ਼ਾਲ ਮਹਾਜਨ, ਰਾਜੇਸ਼ ਵਾਘ, ਚੰਦਰ ਸੇਖਰ ਮੁਖੋਪਾਧਿਆਇ ਅਤੇ ਵਿਕਰਾਂਤ ਸੂਦਨ ਨੇ ਇਸ ਕੌਮੀ ਅਕਾਦਮੀ ਦੀ ਸਹਿਯੋਗੀ ਫੈਲੋਸ਼ਿਪ ਅਤੇ ਮੈਂਬਰਸ਼ਿਪ ਜਿੱਤੀ।
ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਨੇ ਇਸ ਕੌਮੀ ਅਕਾਦਮੀ ਦੇ ਨਿਊਜ਼ ਲੈਟਰ ਨੂੰ ਬਤੌਰ ਸੰਪਾਦਕ ਲੋਕ ਅਰਪਣ ਕੀਤਾ। ਡਾ. ਨੀਲਮ ਬਾਂਸਲ ਨੇ ਕਾਰਜਕਾਰੀ ਮੈਂਬਰ ਵਜੋਂ ਆਪਣੀ ਸ਼ਮੂਲੀਅਤ ਦਰਜ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪੁਰਸਕਾਰ ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਯੂਨੀਵਰਸਿਟੀ ਦਾ ਨਾਮ ਉੱਚਿਆਂ ਕਰਨ ਲਈ ਅਤੇ ਵੈਟਨਰੀ ਵਿਗਿਆਨ ਸੇਵਾਵਾਂ ਵਿੱਚ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਣ ਲਈ ਮੁਬਾਰਕਬਾਦ ਦਿੱਤੀ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਲੁਧਿਆਣਾ ਨੇ ਜੇਤੂ ਅਧਿਆਪਕਾਂ ਦੀ ਉਨ੍ਹਾਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਲਈ ਸ਼ਲਾਘਾ ਕੀਤੀ।
