ਵੈਟਨਰੀ ਯੂਨੀਵਰਸਿਟੀ ਨੇ ਸੂਖਮ ਜੀਵ ਬਿਮਾਰੀ ਨਿਰੀਖਣ ਸੰਬੰਧੀ ਦਿੱਤੀ ਉਨਤ ਸਿਖਲਾਈ

ਲੁਧਿਆਣਾ 13 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮਾਇਕਰੋਬਾਇਓਲੋਜੀ ਵਿਭਾਗ ਵੱਲੋਂ ਸੂਖਮ ਜੀਵ ਬਿਮਾਰੀਆਂ ਦੇ ਨਿਰੀਖਣ ਸੰਬੰਧੀ ਉਨਤ ਸਿਖਲਾਈ ਹਿਤ ਪੰਜ ਦਿਨਾ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

ਇਹ ਸਿਖਲਾਈ ਪ੍ਰੋਗਰਾਮ ਭੇਡ ਪਾਲਣ ਵਿਭਾਗ, ਜੰਮੂ ਦੇ ਵੈਟਨਰੀ ਅਧਿਕਾਰੀਆਂ ਨੂੰ ਕਰਵਾਇਆ ਗਿਆ। ਉਨ੍ਹਾਂ ਨੂੰ ਇਕ ਵਿਸ਼ੇਸ਼ ਖੇਤੀਬਾੜੀ ਵਿਕਾਸ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਛੂਤ ਦੀਆਂ ਬਿਮਾਰੀਆਂ ਦੇ ਨਿਦਾਨ ਹਿਤ ਵੱਖੋ-ਵੱਖਰੇ ਨਿਰੀਖਣ ਟੈਸਟਾਂ ਦੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਗਈ।
          ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਇਨ੍ਹਾਂ ਅਧਿਕਾਰੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਅਤੇ ਕਿਹਾ ਕਿ ਸਾਨੂੰ ਬਿਮਾਰੀਆਂ ਦੇ ਇਲਾਜ ਹਿਤ ਉਨਤ ਨਿਰੀਖਣ ਵਿਧੀਆਂ ਦੀ ਵਰਤੋਂ ਕਰਨੀ ਬਹੁਤ ਲੋੜੀਂਦੀ ਹੈ। ਉਨ੍ਹਾਂ ਨੇ ਆਏ ਹੋਏ ਪ੍ਰਤੀਭਾਗੀਆਂ ਨੂੰ ਕਿਹਾ ਕਿ ਉਹ ਬਿਮਾਰੀ ਦੀ ਜਾਂਚ ਅਧੀਨ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਤਕਨੀਕੀ ਵਿਧੀਆਂ ਦੀ ਵਰਤੋਂ ਕਰਨ ਤਾਂ ਜੋ ਪਸ਼ੂ ਬਿਮਾਰੀਆਂ ਦਾ ਬਿਹਤਰ ਇਲਾਜ ਸੰਭਵ ਹੋ ਸਕੇ।