ਐਮ.ਪੀ.ਸੀ.ਏ. ਦਾ ਵਫਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ

ਐਸ ਏ ਐਸ ਨਗਰ, 12 ਮਾਰਚ- ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ ਦੀ ਅਗਵਾਈ ਹੇਠ ਮੁਹਾਲੀ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਐਮ.ਪੀ.ਸੀ.ਏ. ਦੇ ਸਥਾਪਨਾ ਦਿਵਸ ਦੇ ਸਮਾਗਮ ਲਈ ਸੱਦਾ ਦਿੱਤਾ।

ਵਫਦ ਵਲੋਂ ਵਿਧਾਇਕ ਨਾਲ ਗਮਾਡਾ ਨਾਲ ਜੁੜੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ ਅਤੇ ਵਿਧਾਇਕ ਵਲੋਂ ਇਸ ਸੰਬੰਧੀ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸੰਸਥਾ ਦੇ ਅਹੁਦੇਦਾਰ ਅਮਿਤ ਮਰਵਾਹਾ, ਡੀ.ਪੀ.ਐਸ. ਆਹਲੂਵਾਲੀਆ, ਹਰਪ੍ਰੀਤ ਸਿੰਘ ਲਹਿਲ, ਸੁਰਿੰਦਰ ਸਿੰਘ ਵਾਲੀਆ ਅਤੇ ਸੀਨੀਅਰ ਮੈਂਬਰ ਹਰਮਿੰਦਰ ਬਜਾਜ ਵੀ ਮੌਜੂਦ ਸਨ।